ਪਟਿਆਲਾ

ਪੁਲਿਸ ਲਾਈਨ ਵਿਖੇ ਮਨਾਇਆ ਗਿਆ ਪੁਲਿਸ ਐਲਡਰ ਡੇਅ

ਸੇਵਾਮੁਕਤ ਪੁਲਿਸ ਮੁਲਾਜਮਾਂ ਨੂੰ ਦਿੱਤੇ ਗਏ ਕੰਬਲ
ਅੰਮ੍ਰਿਤਸਰ 20 ਦਸੰਬਰ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਪੁਲਿਸ ਲਾਈਨ ਵਿਖੇ ਅੱਜ ਪੁਲਿਸ ਕਮਿਸਨਰ ਸ੍ਰੀ ਐਸ.ਐਸ ਸ੍ਰੀਵਾਸਤਵ ਦੀ ਅਗਵਾਈ ਹੇਠ ‘ਪੁਲਿਸ ਐਲਡਰ ਡੇ ਮਨਾਇਆ ਗਿਆ, ਜਿਸ ਵਿੱਚ ਪੁਲਿਸ ਪੈਨਸ਼ਨਰ ਵੈਲਫੇਅਰ ਐਸ਼ੋਸੀਏਸ਼ਨ ਦੇ ਮੈਬਰਾਂ ਨੇ ਸੇਵਾਮੁਕਤ ਆਈ.ਪੀ.ਐਸ ਅਧਿਕਾਰੀ ਸ. ਸੁਖਦੇਵ ਸਿੰਘ ਛੀਨਾ ਦੀ ਅਗਵਾਈ ਵਿੱਚ ਹਿੱਸਾ ਲਿਆ।

ਯਾਦ ਰਹੇ ਇਹ ਦਿਨ ਸਲ 2001 ਵਿਚ ਉਸ ਸਮੇ ਦੇ ਡੀ.ਜੀ.ਪੀ ਵਲੋ ਜਾਰੀ ਨੋਟੀਫੇਕਸ਼ਨ ਅਨੁਸਾਰ ਮਨਾਇਆ ਜਾਂਦਾ ਹੈ ਜਿਸ ਵਿੱਚ ਸੇਵਾਮੁਕਤ ਹੋਏ ਅਧਿਕਾਰੀਆ ਅਤੇ ਮੁਲਾਜਮਾ ਵਲੋ ੳਾਪਣੇ ਤਜਰਬੇ ਨਵੀ ਪੀੜੀ ਨਾਲ ਸਾਂਝੇ ਕੀਤੇ ਜਾਂਦੇ ਹਨ। ਅੱਜ ਇਸ ਸਮਾਗਮ ਵਿੱਚ ਪੁੱਜੇ ਸੇਵਾਮੁਕਤ ਤੇ ਨੌਕਰੀ ਕਰ ਰਹੇ ਅਧਿਕਾਰੀਆ/ਮੁਲਾਜਮਾਂ ਨੂੰ ਮੁਖਾਤਿਬ ਹੁੰਦਿਆ ਪੁਲਿਸ ਕਮਿਸਨਰ ਸ੍ਰੀ ਵਾਸਤਵਾ ਨੇ ਕਿਹਾ ਕਿ ਅੱਜ ਦੇ ਦਿਨ ਨੌਕਰੀ ਕਰ ਚੁੱਕੇ ਅਤੇ ਕਰ ਰਹੇ ਅਧਿਕਾਰੀਆ ਅਤੇ ਮੁਲਾਜਮਾ ਨੂੰ ਆਪਸ ਵਿੱਚ ਮਿਲਣ ਦਾ ਮੌਕਾ ਮਿਲਦਾ ਹੈ।
ਅਤੇ ਦੋਹਾਂ ਧਿਰਾਂ ਵਲੋ ਡਿਊਰੀ ਸਬੰਧੀ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ। ਇਸ ਸਮੇ ਸੇਵਮੁਕਤ ਹੋ ਚੁੱਕੇ ਮੁਲਜਮਾ ਜਿੰਨਾਂ ਦੀ ਉਮਰ 70 ਸਾਲ ਤੋ ਵਧੇਰੇ ਹੈ ਉਨਾਂ ਵਿੱਚ ਸ਼ਾਮਿਲ ਐਸ.ਆਈ ਕਰਤਾਰ ਸਿੰਘ ਉਮਰ 83 ਸਾਲ, ਐਚ.ਸੀ ਕੁਲਬੀਰ ਸਿੰਘ ਉਮਰ 77 ਸਾਲ ਅਤੇ ਇੰਸਪੈਕਟਰ ਹਰਭਜਨ ਸਿੰਘ ਉਮਰ 75 ਸਾਲ ਨੂੰ ਪੁਲਿਸ ਕਮਿਸ਼ਨਰ ਸ੍ਰੀ ਵਾਸਤਵ ਵਲੋ ਕੰਬਲ ਦੇਕੇ ਸਨਮਾਨਿਤ ਕੀਤਾ ਗਿਆ। ਅੱਜ ਦੇ ਸਮਾਗਮ ਵਿੱਚ ਜਿਲਾ ਅਟਾਰਨੀ ਸ: ਸਲਵਿੰਦਰ ਸਿੰਘ ਸੱਗੂ, ਉਪ ਜਿਲਾ ਅਟਾਰਨੀ ਸ: ਅੰਮ੍ਰਿਤਪਾਲ ਸਿੰਘ ਖਹਿਰਾ, ਡੀ.ਸੀ.ਪੀ ਸ: ਅਮਰੀਕ ਸਿੰਘ ਪਵਾਰ, ਸ: ਜਗਮੋਹਨ ਸਿੰਘ, ਸ੍ਰੀ ਚਮਨ ਲਾਲ ਐਸ.ਪੀ ਸੇਵਾਮੁਕਤ, ਯਸ਼ਾਪਲ ਸ਼ਰਮਾਂ ਸੇਵਾਮੁਕਤ ਐਸ.ਪੀ ਆਦਿ ਦੇ ਨਾਮ ਪ੍ਰਮੁਖ ਹਨ ।

Leave a Reply

Your email address will not be published. Required fields are marked *