ਪੰਜਾਬ ਬਜ਼ਟ ਲੋਕਾਂ ਦੀਆਂ ਆਸਾਂ ਤੇ ਉਮੀਦਾਂ ਤੋਂ ਉੱਲਟ :– ਰਾਜੂ ਖੰਨਾ।
ਨਾ ਕਿਸਾਨਾਂ ਦਾ ਹੋਇਆ ਕਰਜ਼ਾ ਮੁਆਫ਼,ਨਾ ਡੀਜ਼ਲ ਪੈਟਰੋਲ ਦੇ ਟੈਕਸ ਘਟਾਏ,ਨਾ ਕਿਸੇ ਵਰਗ ਨੂੰ ਦਿੱਤੀ ਕੋਈ ਵਿਸ਼ੇਸ਼ ਰਾਹਤ।
ਔਰਤਾਂ ਨੂੰ 1000 ਰੁਪਏ ਤੋਂ ਵੀ ਬਜ਼ਟ ਵਿੱਚ ਕੀਤੀ ਅਜੇ ਨਾ।
ਅਮਲੋਹ,27 ਜੂਨ (ਮਧੂਸਾਰ ਬਿਊਰੋ) ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਅੱਜ ਵਿਧਾਨ ਸਭਾ ਵਿੱਚ ਪੇਸ਼ ਕੀਤੀ ਗਈ ਪੰਜਾਬ ਵਿਰੋਧੀ ਬਜ਼ਟ ਨੂੰ ਮੁੱਢੋਂ ਨਕਾਰਦੇ ਹੋਏ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਪਾਰਟੀ ਦਫਤਰ ਅਮਲੋਹ ਵਿਖੇ ਹਲਕੇ ਦੇ ਲੋਕਾਂ ਦੀਆਂ ਸਮੱਸਿਆਂਵਾਂ ਸੁਣਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੇਸ਼ ਕੀਤਾ ਗਿਆ ਬਜ਼ਟ ਸੂਬੇ ਦੇ ਲੋਕਾਂ ਦੀਆਂ ਆਸਾਂ ਤੇ ਉਮੀਦਾਂ ਤੋਂ ਬਿਲਕੁੱਲ ਉੱਲਟ ਹੈ। ਰਾਜੂ ਖੰਨਾ ਨੇ ਅੱਗੇ ਕਿਹਾ ਕਿ ਇਸ ਬਜਟ ਵਿੱਚ ਨਾ ਤਾ ਕਿਸਾਨਾਂ ਦੇ ਕਰਜ਼ੇ ਮੁਆਫ਼ੀ ਲਈ ਕੋਈ ਰਾਹਤ ਰੱਖੀ ਗਈ ਹੈ,ਨਾ ਹੀ ਡੀਜ਼ਲ ਪੈਟਰੋਲ ਦੇ ਟੈਕਸ ਘਟਾਉਣ ਦੀ ਗੱਲ ਕੀਤੀ ਗਈ ਹੈ।ਤੇ ਨਾ ਹੀ ਕਿਸੇ ਵੀ ਵਰਗ ਨੂੰ ਇਸ ਬਜ਼ਟ ਵਿੱਚ ਕੋਈ ਵਿਸ਼ੇਸ਼ ਰਾਹਤ ਦਿੱਤੀ ਗਈ ਹੈ। ਇੰਡਸਟਰੀ ਦੀ ਗੱਲ ਕਰਦਿਆਂ ਰਾਜੂ ਖੰਨਾ ਨੇ ਕਿਹਾ ਕਿ ਭਾਵੇਂ ਖਜ਼ਾਨਾ ਮੰਤਰੀ ਮੰਡੀਗੌਬਿੰਦਗੜ ਵਿਖੇ ਆ ਕੇ ਉਦਯੋਗਪਤੀਆ ਨਾਲ ਉਹਨਾਂ ਦੀਆਂ ਸਮੱਸਿਆਂਵਾਂ ਸਬੰਧੀ ਮੀਟਿੰਗ ਤਾ ਕਰ ਕੇ ਗਏ।
ਪਰ ਇੰਡਸਟਰੀ ਨੂੰ ਵੀ ਨਾ ਪੰਜ ਰੁਪਏ ਬਿਜਲੀ ਤੇ ਨਾ ਟੈਕਸਾਂ ਵਿੱਚ ਰਾਹਤ ਦਿੱਤੀ ਗਈ ਹੈ।ਨਾ ਹੀ ਨਵੀਂ ਇੰਡਸਟਰੀ ਲਗਾਉਣ ਲਈ ਕੋਈ ਵਿਸ਼ੇਸ਼ ਸਹੂਲਤ। ਉਹਨਾਂ ਕਿਹਾ ਕਿ ਜੋ ਵਾਅਦਾ ਪੰਜਾਬ ਦੀਆਂ ਔਰਤਾਂ ਨਾਲ 1000 ਰੁਪਏ ਦੇਣ ਦਾ ਚੋਣਾਂ ਸਮੇਂ ਕੀਤਾ ਗਿਆ ਸੀ।ਉਹ 1000 ਰੁਪਏ ਵੀ ਬਜ਼ਟ ਵਿੱਚ ਦੇਣ ਤੋ ਅਜੇ ਨਾ ਹੀ ਕੀਤੀ ਗਈ ਹੈ।ਜੋ ਬਜ਼ੁਰਗਾਂ ਨੂੰ 2500 ਰੁਪਏ ਪੈਨਸ਼ਨ ਦੇਣ ਦੀ ਗੱਲ ਕਹੀ ਗਈ ਸੀ।ਉਸ ਲਈ ਵੀ ਬਜ਼ਟ ਵਿੱਚ ਕੋਈ ਗੱਲਬਾਤ ਨਹੀਂ ਕੀਤੀ ਗਈ। ਰਾਜੂ ਖੰਨਾ ਨੇ ਕਿਹਾ ਕਿ ਸਰਕਾਰ ਵੱਲੋਂ ਪੇਸ਼ ਕੀਤੇ ਇਸ ਬਜ਼ਟ ਨੇ ਲੋਕਾਂ ਦੀਆਂ ਆਸਾਂ ਤੇ ਪਾਣੀ ਹੀ ਨਹੀਂ ਫੇਰਿਆ ਸਗੋਂ ਮੁਲਾਜ਼ਮਾਂ ਨੂੰ ਵੀ ਕੋਈ ਰਾਹਤ ਨਹੀਂ ਦਿੱਤੀ ਗਈ ਜੋ ਪਿਛਲੇ ਤਿੰਨ ਮਹੀਨਿਆਂ ਤੋਂ ਪੰਜਾਬ ਦੀਆਂ ਵੱਖ ਵੱਖ ਥਾਵਾਂ ਦੇ ਧਰਨੇ ਪ੍ਰਦਰਸ਼ਨ ਕਰ ਰਹੇ ਹਨ। ਇਸ ਮੌਕੇ ਤੇ ਉਹਨਾਂ ਨਾਲ ਜਥੇਦਾਰ ਕੁਲਦੀਪ ਸਿੰਘ ਮੁੱਢੜੀਆ, ਕੈਪਟਨ ਜਸਵੰਤ ਸਿੰਘ ਬਾਜਵਾ, ਜਥੇਦਾਰ ਪਰਮਜੀਤ ਸਿੰਘ ਖਨਿਆਣ, ਜਥੇਦਾਰ ਗੁਰਦੀਪ ਸਿੰਘ ਮੰਡੋਫਲ,ਡਾ ਅਰਜੁਨ ਸਿੰਘ ਪ੍ਰਧਾਨ, ਸ਼ਹਿਰੀ ਪ੍ਰਧਾਨ ਰਾਕੇਸ਼ ਕੁਮਾਰ ਸਾਹੀ,ਕੌਸਲਰ ਬਲਤੇਜ ਸਿੰਘ ਅਮਲੋਹ, ਆਦਿ ਹਾਜ਼ਰ ਸਨ।

