ਪੰਜਾਬਪਟਿਆਲਾ

ਬਜਟ ਵਿਚ ਮਹਿਲਾਵਾਂ ਨੂੰ ਇੱਕ ਹਜ਼ਾਰ ਰੁਪਏ ਮਹੀਨੇ ਦੇਣ ਦਾ ਜਿਕਰ ਤੱਕ ਨਾ ਕਰਨ ਨਾਲ ਸਾਡੀਆਂ ਮਾਤਾਵਾਂ ਅਤੇ ਭੈਣਾ ਨਾਲ ਕੀਤਾ ਧੋਖਾ ਹੋਇਆ ਜਗ ਜਾਹਿਰ: ਪ੍ਰੋ .ਚੰਦੂਮਾਜਰਾ

ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾ ਦੇ ਪਰਿਵਾਰਾਂ ਦੇ ਕਰਜੇ ਮੁਆਫ ਨਾ ਕਰਕੇ ਮੁੱਖ ਮੰਤਰੀ ਆਪਣੇ ਇਸ ਵਾਅਦੇ ਤੋਂ ਵੀ ਮੁਕਰੇ

ਪਟਿਆਲਾ, 27 ਜੂਨ (ਰਮਨਦੀਪ/ਮਧੂਸਾਰ ਬਿਊਰੋ) ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਆਮ ਆਦਮੀ ਪਾਰਟੀ ਨੇ ਪਹਿਲੇ ਬਜਟ ਵਿਚ ਮਹਿਲਾਵਾਂ ਨੂੰ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਜਿਕਰ ਤੱਕ ਨਾ ਕਰਨਾ ਸਿੱਧੇ ਤੌਰ ’ਤੇ ਸਾਡੀਆਂ ਮਾਤਾਵਾਂ ਅਤੇ ਭੈਣਾ ਨਾਲ ਕੀਤਾ ਗਿਆ ਧੋਖਾ ਜਗ ਜਾਹਿਰ ਹੋ ਗਿਆ ਹੈ। ਵੈਸੇ ਤਾਂ ਕਿਸੇ ਨਾਲ ਵੀ ਧੋਖਾ ਕਰਨਾ ਮਾੜਾ ਹੈ ਪਰ ਮਾਹਿਲਾਵਾਂ ਨਾਲ ਧੋਖਾ ਕਰਨਾ ਮੁਆਫ ਕਰਨ ਯੋਗ ਨਹੀਂ ਹੈ, ਜਿਸ ਦੇ ਲਈ ਸਾਡੀਆਂ ਮਾਤਾਵਾਂ ਭੈਣਾ ਆਮ ਆਦਮੀ ਪਾਰਟੀ ਨੂੰ ਕਦੇ ਮੁਆਫ ਨਹੀਂ ਕਰਨਗੀਆਂ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਮਾਹਿਲਾਵਾਂ ਦੇ ਨਾਲ ਨਾਲ ਸ਼ਹੀਦ ਕਿਸਾਨਾ ਦੇ ਪਰਿਵਾਰਾਂ ਨਾਲ ਵੀ ਧੋਖਾ ਕੀਤਾ ਹੈ, ਕਿਉਂਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਕਿਸਾਨ ਅੰਦੋਲਨ ਸਬੰਧੀ ਸਰਬ ਪਾਰਟੀ ਮੀਟਿੰਗ ਬੁਲਾਈ ਤਾਂ ਮੇਰੇ ਵੱਲੋਂ ਇੱਕ ਸੁਝਾਅ ਦਿੱਤਾ ਗਿਆ ਸੀ ਕਿ ਸ਼ਹੀਦ ਕਿਸਾਨਾ ਦੇ ਪਰਿਵਾਰਾਂ ਦਾ ਸਮੁੱਚੇ ਕਰਜ਼ਾ ਮੁਆਫ ਕੀਤਾ ਜਾਵੇ, ਉਸ ਸਮੇਂ ਭਗਵੰਤ ਸਿੰਘ ਮਾਨ ਨੇ ਮੇਰੇ ਸੁਝਾਅ ਦੀ ਪ੍ਰੋੜਤਾ ਕੀਤੀ ਸੀ। ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਨਹੀਂ ਕੀਤਾ ਅਤੇ ਹੁਣ ਭਗਵੰਤ ਮਾਨ ਨੇ ਸ਼ਹੀਦ ਕਿਸਾਨਾ ਦੇ ਪਰਿਵਾਰਾਂ ਦਾ ਕਰਜਾ ਮੁਆਫ ਨਾ ਕਰਕੇ ਸ਼ਹੀਦ ਕਿਸਾਨਾ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਧੋਖਾ ਕੀਤਾ ਹੈ।

ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਬਜਟ ਮੁੰਗੇਰੀ ਲਾਲ ਦੇ ਸੁਪਨਿਆ ਦਾ ਭੰਡਾਰ ਹੈ। ਬਿਨ੍ਹਾਂ ਜੇਬ ਵਿਚ ਪੈਸੇ ਤੋਂ ਮੰਡੀ ਵਿਚ ਖਰੀਦ ਕੇ ਢੇਰ ਲਗਾਉਣ ਵਾਲੀ ਗੱਲ ਹੈ। ਬਜਟ ਵਿਚ ਜਿਸ ਤਰ੍ਹਾਂ ਸਿਹਤ ਅਤੇ ਸਿੱਖਿਆ ਅਤੇ ਖੇਤੀ ਸੈਕਟਰ ਬਾਰੇ ਬਿਆਨ ਦੇ ਕੇ ਉਸਾਰੂ ਪਹੁੰਚ ਅਪਣਾਉਣ ਦਾ ਯਤਨ ਕੀਤਾ ਗਿਆ, ਉਸ ਦੀ ਪੁਰਤੀ ਲਈ ਧੰਨ ਕਿਥੋਂ ਲਿਆਉਣਾ ਹੈ ਦੇ ਲਈ ਕੋਈ ਵਿੱਤੀ ਪ੍ਰਬੰਧ ਦੀ ਠੋਸ ਤਜਵੀਜ਼ ਨਹੀਂ ਹੈ ਅਤੇ ਨਾ ਹੀ ਕੋਈ ਦੂਰਦਰਸ਼ੀ ਸੋਚ ਨਜ਼ਰ ਆ ਰਹੀ ਹੈ। ਇਹ ਕੇਵਲ ਆਪਣੇ ਮਨ ਨੂੰ ਧਰਵਾਸ ਦੇਣ ਲਈ ਹਵਾ ਵਿਚ ਤੀਰ ਚਲਾ ਕੇ ਡੰਗ ਟਪਾਉਣ ਦੀ ਕੋਸ਼ਿਸ ਕੀਤੀ ਗਈ ਹੈ। ਆਪ ਪਾਰਟੀ ਨੂੰ ਚਾਦਰ ਦੇਖ ਕੇ ਪੈਰ ਪਸਾਰਨ ਵਾਲੀ ਬਜੁਰਗਾਂ ਦੀ ਨਸੀਹਤ ’ਤੇ ਅਮਲ ਕਰਨ ਦੀ ਲੋੜ ਹੈ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਲੋਕਾਂ ਹਮੇਸ਼ਾ ਚੁਟਕਲਿਆਂ ਅਤੇ ਗੱਲਾਂ ਰਾਹੀਂ ਹੀ ਭਰਮਾਇਆ ਹੈ। ਪਰ ਹੁਣ ਉਸ ਨੀਤੀ ਨੂੰ ਛੱਡ ਕੇ ਨਾਪ ਤੋਲ ਕੇ ਗੱਲ ਕਰਨ ਅਤੇ ਉਸ ’ਤੇ ਅਮਲ ਕਰਨ ਨੀਤੀ ਅਪਣਾਉਣੀ ਪਵੇਗੀ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਆਮਦਨ ਦੇ ਮੁੱਖ ਸ਼ਰੋਤ ਐਕਸਾਈਜ਼ ਪਾਲਿਸੀ ’ਤੇ ਉਠੇ ਸਵਾਲ ਵੀ ਉਸ ਦੀ ਸਫਲਤਾ ਤੇ ਸ਼ੰਕੇ ਖੜੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੱਤਾ ਵਿਚ ਆਉਣ ਤੋਂ ਪਹਿਲਾਂ ਸਸਤੀ ਰੇਤ ਅਤੇ ਬਜਰੀ ਦੇਣ ਦਾ ਵਾਅਦਾ ਅਤੇ ਵੱਡਾ ਰੈਵੇਨਿਉ ਇਕੱਠਾ ਕਰਨ ਦਾ ਸੁਪਨਾ ਵੀ ਪੁਰਾ ਹੰੁਦਾ ਨਜ਼ਰ ਨਹੀਂ ਆ ਰਿਹਾ। ਜੀ.ਐਸ.ਟੀ. ਦੇ ਮੁਆਵਜੇ ਬੰਦ ਹੋਣ ਤੋਂ ਬਾਅਦ ਬਦਲਵੇਂ ਵਿੱਤੀ ਪ੍ਰਬੰਧ ਨਜ਼ਰ ਨਹੀਂ ਆ ਰਹੇ। ਕੁਲ ਮਿਲਾ ਕੇ ਬਜਟ ਵਿਚ ਨਿਰਾਸ਼ਾ ਹੀ ਪੱਲੇ ਪਵੇਗੀ। ਉਨ੍ਹਾਂ ਕਿ ਸੰਗਰੂਰ ਚੋਣ ਹਾਰਨ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਵਕਤੀ ਤੌਰ ‘ਤੇ ਵਾਹ ਵਾਹ ਖੱਟਣ ਦਾ ਤਿਆਗ ਕਰਦੀ ਨਜ਼ਰ ਨਹੀਂ ਆ ਰਹੀ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਸਰਕਾਰ ਨੂੰ ਸਮਝਣਾ ਚਾਹੀਦਾ ਹੈ ਜਿਹੜੇ ਲੋਕ ਖਜੂਰ ’ਤੇ ਚੜਾ ਸਕਦੇ ਹਨ, ਉਹ ਖਜੂਰ ਤੋਂ ਲਾਹ ਵੀ ਦਿੰਦੇ ਹਨ।

Leave a Reply

Your email address will not be published. Required fields are marked *