ਅੰਤਰਾਸ਼ਟਰੀ ਚੈਂਬਰ ਆਫ ਇੰਡੀਆ ਦੇ ਪ੍ਰਧਾਨ ਦਾ ਫੁਲਕਾਰੀ ਤੇ ਮੈਮੋਟੋ ਦੇਕੇ ਕੀਤਾ ਸਨਮਾਨਿਤ-ਉਪਕਾਰ ਸਿੰਘ
ਪਟਿਆਲਾ (ਮਧੂਸਾਰ ਬਿਊਰੋ) ਪਿਛਲੇ ਦਿਨੀ ਅੰਤਰਾਸ਼ਟਰੀ ਚੈਂਬਰ ਆਫ ਇੰਡੀਆ ਦੇ ਪ੍ਰਧਾਨ ਸ੍ਰੀ ਭਰਤ ਅਲਮੇਰਾ ਮਲਾਕਾ ਸਟੇਟ ਮਲੇਸ਼ੀਆ ਦਾ ਪਟਿਆਲਾ ਪੁਜਣ ਤੇ ਯੂਥ ਫੈਡਰੇਸ਼ਨ ਆਫ ਇੰਡੀਆ ਪਾਵਰ ਹਾਊਸ, ਯੂਥ ਕਲੱਬ, ਗਿਆਨ ਜਯੋਤੀ ਐਜੂਕੇਸਨ ਸੁਸਾਇਟੀ,ਸਟੇਟ ਅਵਾਰਡੀ ਪਰਮਿੰਦਰ ਭਲਵਾਨ ਮੈਂਬਰ ਨਸ਼ਾ ਮੁਕਤ ਭਾਰਤ ਕੰਪੇਨ ਅਤੇ ਗਵਰਨਰ ਅਵਾਰਡੀ ਜਤਵਿੰਦਰ ਗਰੇਵਾਲ ਤੇ ਉਪਕਾਰ ਸਿੰਘ ਸੋਸਲ ਵਰਕਰ ਦੀ ਅਗਵਾਈ ਹੇਠ ਅੰਤਰਾਸ਼ਟਰੀ ਚੈਂਬਰ ਆਫ ਕਾਮਰਸ ਦੇ ਪ੍ਰਧਾਨ ਭਰਤ ਅਲਮੇਰਾ ਮਲਾਕਾ ਸਟੇਟ ਮਲੇਸ਼ੀਆ ਦਾ ਹੋਟਲ ਵਿੱਚ ਨਿੱਘਾ ਸਵਾਗਤ ਕੀਤਾ ਗਿਆ।
ਸ੍ਰੀ ਅਲਮੇਰਾ ਨੇ ਸਵਾਗਤੀ ਭਾਸ਼ਣ ਦੇਦਿਆ ਕਿਹਾ ਕਿ ਸਟੇਟ ਅਵਾਰਡੀ ਪਰਮਿੰਦਰ ਭਲਵਾਨ, ਗਵਰਨਰ ਅਵਾਰਡੀ ਜਤਵਿੰਦਰ ਗਰੇਵਾਲ ਜੀ ਨੋਜਵਾਨਾ ਦੀ ਅਗਵਾਈ ਕਰ ਰਹੀਆ ਸਮਾਜ ਸੇਵੀ ਸੰਸਥਾ ਯੂਥ ਫੈਡਰੇਸ਼ਨ ਆਫ ਇੰਡੀਆ ,ਪਾਵਰ ਹਾਊਸ ਯੂਥ ਕਲੱਬ ਮੈਬਰਾਂ ਨਾਲ ਨੋਜਵਾਨਾ ਦੇ ਰੋਜਗਾਰ ਬਾਰੇ ਕਾਰੋਬਾਰ ਬਾਰੇ ਭਾਰਤੀ ,ਮਲੇਸ਼ੀਆ ਦੇ ਸੰਬੰਧਿਤ ਵਿਸਿਆ ਬਾਰੇ ਵਿਚਾਰ ਰੱਖੇ।ਤੇ ਫਰਵਰੀ ਵਿੱਚ ਆਉਣ ਦਾ ਸੱਦਾ ਦਿਤਾ ਇਸ ਮੋਕੇ ਸਟੇਟ ਅਵਾਰਡੀ ਰੂਪਿੰਦਰ ਕੋਰ ਜਸਪਾਲ ਟਿੱਕਾ,ਪੁਨੀਤ ਸ਼ਰਮਾ ਗੁਰਜੀਤ ਸਿੰਘ, ਵਿਕਟਰ ਅਰਸ਼ਦੀਪ ਸਿੰਘ ਗੁਰਜੰਟ ਸਿੰਘ ਕ੍ਰਿਸਨ ਰਾਣਾ ਵੀ ਹਾਜਰ ਸਨ ਅਖੀਰ ਵਿੱਚ ਉਪਕਾਰ ਸਿੰਘ ਪ੍ਰਧਾਨ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਨੇ ਸ੍ਰੀ ਅਲਮੇਰਾ ਤੋ ਬਾਰਾਦਰੀ ਗਾਰਡਨ ਚਿਲਡਰਨ ਪਾਰਕ ਵਿੱਚ ਪੋਦੇ ਲਗਵਾਕੇ ਵਾਤਾਵਰਨ ਦਿਵਸ ਮਨਾਇਆ, ਤੇ ਪੰਜਾਬ ਦਾ ਵਿਰਸਾ ਫੁਲਕਾਰੀ ਤੇ ਮੈਮੋਟੋ ਦੇ ਕੇ ਸਨਮਾਨਿਤ ਵੀ ਕੀਤਾ।

