ਪਟਿਆਲਾ

ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੇ ਮੁਲਾਜਮਾਂ ਨੇ ਜਗਮੋਹਨ ਨੋਲੱਖਾ ਦੀ ਸੇਵਾ ਨਿਵਿਰਤੀ ਤੇ ਸਨਮਾਨ ਕੀਤਾ

ਪਟਿਆਲਾ 01 ਜੁਲਾਈ (ਰਮਨਦੀਪ/ਮਧੂਸਾਰ ਬਿਊਰੋ) , ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਤੇ ਜੰਗਲਾਤ ਕਮੇਟੀ ਦੇ ਪ੍ਰਧਾਨ ਸਾਥੀ ਜਗਮੋਹਨ ਨੋਲੱਖਾ ਆਪਣੀ ਲਗਭਗ 33 ਸਾਲ ਦੀ ਸੇਵਾ ਜੰਗਲਾਤ ਨਿਗਮ ਵਿਚਲੀ ਕਰਨ ਉਪਰੰਤ ਬਤੌਰ ਫੀਲਡ ਸੁਪਰਵਾਈਜਰ ਦੀ ਅਸਾਮੀ ਤੋਂ ਸੇਵਾ ਨਿਵਿਰਤ ਹੋ ਗਏ। ਇਹਨਾਂ ਦਾ ਸਨਮਾਨ ਜੰਗਲਾਤ, ਜੰਗਲਾਤ ਨਿਗਮ, ਜੰਗਲੀ ਜੀਵ ਸੁਰੱਖਿਆ ਸਮੇਤ ਵੱਖ—ਵੱਖ ਵਿਭਾਗਾਂ ਤੇ ਟਰੇਡ ਦੇ ਯੂਨੀਅਨ ਦੇ ਦਰਜਨਾਂ ਆਗੂਆਂ ਨੇ ਪਹੁੰਚ ਕੇ ਕੀਤਾ। ਇਸ ਮੌਕੇ ਤੇ ਪੰਜਾਬ (ਏਟਕ) ਦੇ ਜਨਰਲ ਸਕੱਤਰ ਕਾਮਰੇਡ ਨਿਰਮਲ ਸਿੰਘ ਧਾਲੀਵਾਲ, ਪੰਜਾਬ ਸੁਬਾਰਡੀਨੇਟ ਫੈਡਰੇਸ਼ਨ ਤੇ ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਸਕੱਤਰ ਜਨਰਲ ਰਣਜੀਤ ਸਿੰਘ ਰਾਣਵਾ, ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਉੱਘੀ, ਉਤਮ ਸਿੰਘ ਬਾਗੜੀ, ਨਾਭਾ ਤੋਂ ਵਿਧਾਇਕ ਸ੍ਰੀ ਦੇਵ ਮਾਨ, ਪ੍ਰੋਫੈਸਰ ਮੋਹਨ ਤਿਆਗੀ, ਮਾਰਕੀਟ ਕਮੇਟੀ ਡਕਾਲਾ ਦੇ ਚੇਅਰਮੈਨ ਸ੍ਰੀ ਮਦਨ ਜੀਤ ਅਤੇ ਸਾਬਕਾ ਕੌਂਸਲਰ ਸ੍ਰੀ ਸੁਖਬੀਰ ਸਿੰਘ ਆਦਿ ਪਤਵੰਤੇ ਪਹੁੰਚੇ ਹੋਏ ਸਨ।

ਇਸ ਮੌਕੇ ਤੇ ਜਗਮੋਹਨ ਨੋਲੱਖਾ ਅਤੇ ਇਹਨਾਂ ਦੀ ਧਰਮ ਪਤਨੀ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਤ ਕੀਤਾ ਗਿਆ। ਇਸ ਦੀਆਂ ਟਰੇਡ ਯੂਨੀਅਨ ਲਹਿਰ ਵਿੱਚਲੀਆਂ ਸ਼ਾਨਦਾਰ ਸੇਵਾਵਾਂ, ਸੰਘਰਸ਼ਾਂ ਵਿੱਚ ਨਿਭਾਇਆ ਜਿੰਮੇਵਾਰੀਆਂ ਦਾ ਵੱਖ—ਵੱਖ ਬੁਲਾਰਿਆਂ ਨੇ ਆਪਣੇ ਵਿਚਾਰਾਂ ਨਾਲ ਸਨਮਾਨਤ ਕੀਤਾ ਤੇ ਭਵਿੱਖੀ ਟਰੇਡ ਯੂਨੀਅਨ ਲਹਿਲ ਵਿੱਚ ਕੰਮ ਕਰਦੇ ਰਹਿਣ ਦੀ ਕਾਮਨਾ ਕੀਤੀ। ਇਹ ਸਨਮਾਨ ਸਮਾਰੋਹ ਮੌਸਮ ਨੂੰ ਵੇਖਦਿਆ ਗਰੀਨ ਵਿਯੂ ਪੈਲੇਸ ਵਿੱਚ ਭਾਦਸੋਂ ਰੋਡ ਪਟਿਆਲਾ ਵਿਖੇ ਕੀਤਾ ਗਿਆ। ਇਸ ਮੌਕੇ ਤੇ ਹੋਰ ਜੋ ਪ੍ਰਮੁੱਖ ਆਗੂ ਸ਼ਾਮਲ ਹੋਏ ਉਹਨਾਂ ਵਿੱਚ ਸਰਵ ਸ੍ਰੀ ਬਲਜਿੰਦਰ ਸਿੰਘ, ਦੀਪ ਚੰਦ ਹੰਸ, ਵਰਿੰਦਰ, ਗੁਰਦਰਸ਼ਨ ਸਿੰਘ, ਮਾਧੋ ਲਾਲ, ਜਸਪਾਲ ਮਹਿਰਾ, ਉਂਕਾਰ ਸਿੰਘ ਦਮਨ, ਕੁਲਵਿੰਦਰ ਸਿੰਘ, ਅਸ਼ੋਕ ਬਿੱਟੂ, ਤਰਲੋਚਨ ਮਾੜੂ, ਦਰਸ਼ਨ ਮਲੇਵਾਲ, ਸੁਰਜ ਯਾਦਵ, ਰਾਮ ਲਾਲ ਰਾਮਾ, ਪ੍ਰਕਾਸ਼ ਲੁਬਾਣਾ, ਰਾਮ ਕਿਸ਼ਨ, ਸਵਰਨ ਸਿੰਘ ਬੰਗਾ, ਦਰਸ਼ੀ ਕਾਂਤ, ਕੁਲਵਿੰਦਰ ਸਿੰਘ, ਪਰਵੀਨ ਕੁਮਾਰ, ਪ੍ਰਿਤਮ ਚੰਦ ਠਾਕੁਰ, ਹਰਮਿੰਦਰ ਸਿੰਘ, ਤਰਲੋਚਨ, ਸੁਖਵਿੰਦਰ ਸਿੰਘ ਸੁੱਚੀ, ਨਿਸ਼ਾ ਰਾਣੀ, ਰਾਜਬੀਰ ਕੌਰ, ਇੰਦਰਪਾਲ, ਕੇਵਲ ਸਿੰਘ, ਬੰਸੀ ਲਾਲ, ਬਲਵਿੰਦਰ ਸਿੰਘ, ਗੁਰਮੇਲ ਸਿੰਘ, ਨਿਸ਼ਾਨ ਸਿੰਘ, ਰਾਮ ਜੋਧਾ, ਨਾਰੰਗ ਸਿੰਘ, ਸ਼ਾਮ ਸਿੰਘ, ਅਮਰੀਕ ਸਿੰਘ, ਹਰਵਿੰਦਰ ਸਿੰਘ, ਅਜੈ ਸਿੱਪਾ, ਅਰੁਣ ਕੁਮਾਰ, ਬਲਬੀਰ ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *