ਅੰਮ੍ਰਿਤਸਰ

ਵੈਬੀਨਾਰ ਵਿੱਚ ਭਾਗ ਲੈਣ ਵਾਲੇ ਪ੍ਰਾਰਥੀਆਂ ਨੂੰ ਵੰਡੇ ਗਏ ਸਰਟੀਫਿਕੇਟ

ਅੰਮ੍ਰਿਤਸਰ 1 ਜੁਲਾਈ (ਮਧੂਸਾਰ ਬਿਊਰੋ) ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ,ਅੰਮ੍ਰਿਤਸਰ ਵੱਲੋਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸਹਿਯੋਗ ਨਾਲ ਕੰਮਿਊਨੀਕੇਸ਼ਨ ਸਕਿੱਲ ਪਬਲਿਕ ਸਕਿੱਲ ਰਿਜ਼ੂਮੇ ਰਾਈਟਿੰਗ ਇੰਟਰਵਿਉੂ ਸਕਿੱਲ ਅਤੇ ਗਰੁੱਪ ਡਿਸਕਸ਼ਨ ਵਿਸ਼ਿਆਂ ਉੱਤੇ ਵੈਬੀਨਾਰ ਕਰਵਾਇਆ ਗਿਆ। ਜਿਸ ਵਿੱਚ ਪ੍ਰਾਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।

ਵੈਬੀਨਾਰ ਵਿੱਚ ਹਾਜ਼ਰ ਹੋਣ ਵਾਲੇ ਪ੍ਰਾਰਥੀਆਂ ਨੂੰ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਸੁਰਿੰਦਰ ਸਿੰਘ, ਡਿਪਟੀ ਡਾਇਰੈਕਟਰ ਵਿਕਰਮਜੀਤ ਅਤੇ ਕੇੈਰੀਅਰ ਕੌਂਸਲਰ ਗੌਰਵ ਕੁਮਾਰ ਵੱਲੋਂ ਸਰਟੀਫਿਕੇਟ ਦਿੱਤੇ ਗਏ।ਇਸ ਮੌਕੇ ਤੇ ਡੀ.ਏ.ਵੀ ਕਾਲਜ਼ ਆਫ਼ ਐਜੂਕੇਸ਼ਨ ਤੇ ਹੋਰ ਸੰਸਥਾਵਾਂ ਦੇ ਵਿੱਦਿਆਰਥੀ ਵੀ ਮੌਜੂਦ ਸਨ। ਪ੍ਰਾਰਥੀਆਂ ਵਿੱਚ ਸਰਟਫਿਕੇਟ ਲੈਣ ਉਪਰੰਤ ਕਾਫ਼ੀ ਉਤਸ਼ਾਹ ਵੇਖਿਆ ਗਿਆ।ਪ੍ਰਾਰਥੀਆਂ ਵੱਲੋਂ ਭਵਿੱਖ ਵਿੱਚ ਅਜਿਹੇ ਵਿਸ਼ਿਆ ਤੇ ਹੋਰ ਵੈਬੀਨਾਰ ਕਰਾਏ ਜਾਣ ਦੀ ਮੰਗ ਵੀ ਕੀਤੀ। ਇਸ ਮੌਕੇ ਤੇ ਜ਼ਿਲ੍ਹਾ ਗਾਈਡਂੇੈਸ ਕੌਂਸਲਰ ਸ੍ਰੀ ਜਸਬੀਰ ਸਿੰਘ ਗਿੱਲ ਅਤੇ ਡੀ.ਏ.ਕਾਲਜ਼ ਆਫ਼ ਐਜੂਕੇਸ਼ਨ ਦੇ ਡਾ. ਨੀਰਜਾ ਗੌਤਮ ਵੀ ਹਾਜ਼ਰ ਸਨ।

Leave a Reply

Your email address will not be published. Required fields are marked *