ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਅੰਮ੍ਰਿਤਸਰ ਵੱਲੋਂ ਜ਼ਿਲ੍ਹੇ ਦੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਸਨਮਾਨਿਤ ਕੀਤੇ ਗਏ।
ਅੰਮ੍ਰਿਤਸਰ 1 ਜੁਲਾਈ (ਮਧੂਸਾਰ ਬਿਊਰੋ) ਅੰਮ੍ਰਿਤਸਰ ਜ਼ਿਲ੍ਹੇ ਦਾ ਬਾਰ੍ਹਵੀਂ ਜਮਾਤ ਦਾ ਸਾਲ 2021-22 ਦਾ ਨਤੀਜਾ ਸ਼ਾਨਦਾਰ ਰਿਹਾ। ਜ਼ਿਲ਼੍ਹੇ ਵਿੱਚ ਬਾਰ੍ਹਵੀਂ ਦੇ ਕੁਲ 26764 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਜਿਸ ਵਿੱਚੋਂ 25920 ਵਿਦਿਆਰਥੀ ਪਾਸ ਹੋਏ ਅਤੇ ਜ਼ਿਲ੍ਹੇ ਦੀ ਪਾਸ ਪ੍ਰਤੀਸ਼ਤਤਾ 96.85% ਰਹੀ। ਅੰਮ੍ਰਿਤਸਰ ਜ਼ਿਲ੍ਹੇ ਦੇ 13 ਵਿਦਿਆਰਥੀਆਂ ਨੇ ਸਟੇਟ ਮੈਰਿਟ ਵਿੱਚ ਸਥਾਨ ਪ੍ਰਾਪਤ ਕੀਤਾ। ਅੰਮ੍ਰਿਤਸਰ ਦੇ ਸਰਹੱਦੀ ਖੇਤਰ ਵਿੱਚ ਸਥਿਤ ਓਲੰਪੀਅਨ ਸ਼ਮਸ਼ੇਰ ਸਿੰਘ ਸ.ਸ.ਸ.ਸਕੂਲ ਅਟਾਰੀ ਦੀ ਵਿਦਿਆਰਥਣ ਸਮਰੀਨ ਕੌਰ ਨੇ 99.20 % ਅੰਕ ਪ੍ਰਾਪਤ ਕੀਤੇ ਅਤੇ ਜ਼ਿਲ੍ਹੇ ਵਿੱਚ ਪਹਿਲਾ ਸਥਾਨ ਅਤੇ ਪੰਜਾਬ ਰਾਜ ਵਿੱਚ ਦੂਜਾ ਸਥਾਨ ਹਾਸਿਲ ਕੀਤਾ। ਅੰਮ੍ਰਿਤਸਰ ਜ਼ਿਲ੍ਹੇ ਦੇ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਸ.ਜੁਗਰਾਜ ਸਿੰਘ ਰੰਧਾਵਾ ਨੇ ਸਟੇਟ ਮੈਰਿਟ ਵਿੱਚ ਸਥਾਨ ਪ੍ਰਾਪਤ ਕਰਨ ਵਾਲੇ 13 ਵਿਦਿਆਰਥੀਆਂ ਨੂੰ ਦਫਤਰ ਜ਼ਿਲ੍ਹਾ ਸਿੱਖਿਆ ਅਫਸਰ ਅੰਮ੍ਰਿਤਸਰ ਵਿਖੇ ਸਨਮਾਨਿਤ ਕੀਤਾ।
ਸ.ਜੁਗਰਾਜ ਸਿੰਘ ਨੇ ਇਸ ਮੌਕੇ ਤੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਜੀਵਨ ਵਿੱਚ ਹੋਰ ਮਿਹਨਤ ਕਰਨ ਲਈ ਉਤਸਾਹਿਤ ਕੀਤਾ। ਉਹਨਾਂ ਨੇ ਵਿਦਿਆਰਥੀਆਂ ਦੇ ਨਾਲ ਆਏ ਉਹਨਾਂ ਦੇ ਸਕੂਲ਼ ਮੁਖੀਆਂ ਅਤੇ ਮਾਪਿਆਂ ਨੂੰ ਵੀ ਵਧਾਈ ਦਿੱਤੀ।ਇਸ ਮੌਕੇ ਸ਼੍ਰੀ. ਰਾਜੇਸ਼ ਖੰਨਾ ਪਿ੍ਰੰਸੀਪਲ ਸ.ਸ.ਸ.ਸਕੂਲ ਮੁਰਾਦਪੁਰਾ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਿਤ ਕੀਤਾ। ਇੱਥੇ ਦੱਸਣਯੋਗ ਹੈ ਕਿ ਇਹਨਾਂ 13 ਮੈਰਿਟ ਸਥਾਨਾਂ ਵਿੱਚੋਂ 11 ਸਥਾਨ ਅੰਮ੍ਰਿਤਸਰ ਜਿਲ੍ਹੇ ਦੇ ਵੱਖ ਵੱਖ ਸਕੂਲਾਂ ਦੀਆਂ ਲੜਕੀਆਂ ਨੇ ਪ੍ਰਾਪਤ ਕੀਤੇ। ਮੈਰਿਟ ਵਿੱਚ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਵਿੱਚ ਪ੍ਰਭਦੀਪ ਕੌਰ (98.60%) ਸ.ਕੰ.ਸ.ਸ.ਸਕੂਲ ਮਾਲ ਰੋਡ, ਜਸਪ੍ਰੀਤ ਕੌਰ(98.60%) ਸ.ਕੰ.ਸ.ਸ.ਸਕੂਲ ਮਾਹਣਾ ਸਿੰਘ ਰੋਡ, ਹਰਜਸਮੀਨ ਕੌਰ (98.40%) ਸ.ਕੰ.ਸ.ਸ.ਸਕੂਲ ਮਾਹਣਾ ਸਿੰਘ ਰੋਡ, ਸੰਚਿਤ (98.20%) ਡੀ.ਏ.ਵੀ ਸ.ਸ.ਸਕੂਲ ਅੰਮ੍ਰਿਤਸਰ, ਮਹਿਕਪ੍ਰੀਤ ਕੌਰ(98.20%) ਸਾਹਿਬ ਸ਼ ੍ਰੀ. ਗੁਰੁ ਗੋਬਿੰਦ ਸਿੰਘ ਸ.ਸ.ਸਕੂਲ ਚੂੰਘ , ਮਹਿਕਪ੍ਰੀਤ ਕੌਰ(98.20%) ਸਾਹਿਬ ਸ਼੍ਰੀ. ਗੁਰੁ ਗੋਬਿੰਦ ਸਿੰਘ ਸ.ਸ.ਸਕੂਲ ਚੂੰਘ, ਮਾਨਵੀ (98%) ਸੰਤ ਸਿੰਘ ਸੁੱਖਾ ਸਿੰਘ ਖਾਲਸਾ ਸ.ਸ.ਸਕੂਲ, ਰਮਨ ਕੁਮਾਰ (98%) ਪ੍ਰਭਾਕਰ ਸ.ਸ.ਸਕੂਲ ਅੰਮ੍ਰਿਤਸਰ, ਸੁਖਵਿੰਦਰ ਕੌਰ (97.80%) ਸਾਹਿਬ ਸ਼੍ਰੀ. ਗੁਰੁ ਗੋਬਿੰਦ ਸਿੰਘ ਸ.ਸ.ਸਕੂਲ ਚੂੰਘ, ਮਨਮੀਤ ਕੌਰ (97.80%) ਸੰਤ ਸਿੰਘ ਸੁੱਖਾ ਸਿੰਘ ਖਾਲਸਾ ਸ.ਸ.ਸਕੂਲ, ਸਰਨਪ੍ਰੀਤ ਕੌਰ (97.80 %) ਗੁਰੂੁ ਨਾਨਕ ਸ.ਸ.ਸਕੂਲ ਚੰਨਣਕੇ, ਕੇਸ਼ਵੀ ਮਹਿਤਾ (97.80%) ਬੀ.ਬੀ.ਕੇ ਡੀ.ਏ.ਵੀ ਕਾਲਜੀਏਟ ਸਕੂਲ ਅੰÇੰਮ੍ਰਤਸਰ ਦੇ ਹਨ।ਇਸ ਮੌਕੇ ਤੇ ਸ. ਬਲਰਾਜ ਸਿੰਘ ਢਿਲੋਂ, ਪਿ੍ਰੰਸੀਪਲ ਸ.ਸ.ਸ.ਸਕੂਲ ਲੋਪੋਕੇ, ਸ਼੍ਰੀਮਤੀ ਮਨਦੀਪ ਕੌਰ ਪਿ੍ਰੰਸੀਪਲ ਸ.ਕੰ.ਸ.ਸ.ਸਕੂਲ ਮਾਲ ਰੋਡ, ਸ਼੍ਰੀਮਤੀ ਮੌਨਿਕਾ ਪਿ੍ਰੰਸੀਪਲ ਸ.ਸ.ਸ.ਸਕੂਲ ਕੋਟ ਬਾਬਾ ਦੀਪ ਸਿੰਘ, ਸ਼੍ਰੀ ਅਜੈ ਬੇਰੀ ਪਿ੍ਰੰਸੀਪਲ ਡੀ.ੲੇ.ਵੀ ਸ.ਸ.ਸਕੂਲ ਅੰਮ੍ਰਿਤਸਰ, ਸ.ਧਰਮਿਂਦਰ ਸਿੰਘ ਗਿੱਲ ਕੋਆਰਡੀਨੇਟਰ, ਸ.ਤਰਲੋਚਨ ਸਿੰਘ ਸੁਪਰਡੰਟ, ਸ਼੍ਰੀ ਪਵਨ ਕੁਮਾਰ ਸਟੈਨੋ ਵੀ ਹਾਜ਼ਰ ਸਨ।

