ਪੂਰਾਣੀ ਪੈਨਸ਼ਨ ਪ੍ਰਾਪਤੀ ਮੋਰਚੇ ਦੇ ਸੱਦੇ ਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਅਰਥੀ ਫੂਕ ਰੈਲੀ ਵਿੱਚ ਸ਼ਾਮਲ ਹੋਈ
ਪਟਿਆਲਾ 04 ਜੁਲਾਈ (ਰਮਨਦੀਪ/ਮਧੂਸਾਰ ਬਿਊਰੋ) “ਆਪ ਸਰਕਾਰ” ਵਲੋਂ ਜਿੱਥੇ ਆਪਣੇ ਮੰਤਰੀ ਮੰਡਲ ਵਿੱਚ ਵਾਧਾ ਕੀਤਾ ਜਾ ਰਿਹਾ ਸੀ, ਦੂਸਰੇ ਪਾਸੇ “ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚੇ” ਵਲੋਂ ਜਿਲਾ ਸਦਰ ਮੁਕਾਮਾ ਤੇ “ਅਰਥੀ ਫੁੱਕ ਰੈਲੀਆਂ” ਕਰਕੇ ਆਪਣਾ ਰੋਸ ਪ੍ਰਗਟ ਕੀਤਾ ਜਾ ਰਿਹਾ ਸੀ ਕਿ ਆਪ ਸਰਕਾਰ ਨੇ ਆਪਣੇ ਪਲੇਠੇ ਬੱਜਟ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਲਈ, ਕੱਚੇ ਮੁਲਾਜਮਾਂ ਨੂੰ ਪੱਕਾ ਕਰਨ ਸਮੇਤ ਮੁਲਾਜਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਮਹਿੰਗਾਈ ਭੱਤਾ ਸਮੇਤ ਬਕਾਇਆ ਤੇ ਕਿਸੇ ਵੀ ਮੰਗ ਦੀ ਵਿਵਸਥਾ ਬੱਜਟ ਵਿੱਚ ਨਹੀਂ ਰੱਖੀ। ਮੁੱਖ ਮੰਤਰੀ ਸਮੇਤ ਵਿੱਤ ਮੰਤਰੀ ਨੇ ਮੁਲਾਜਮਾਂ ਨਾਲ ਕੀਤੇ ਵਾਅਦਿਆਂ ਤੋਂ ਵੀ ਇਸ ਬੱਜਟ ਵਿੱਚ ਪਿਛੇ ਹੱਟੀ ਹੈ। ਜਿਸ ਕਰਕੇ ਉਹਨਾਂ ਨੂੰ ਅਰਥੀ ਫੁੱਕ ਮੁਜਾਹਰੇ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਮੁਲਾਜਮ ਆਗੂ ਦਰਸ਼ਨ ਸਿੰਘ ਲੁਬਾਣਾ, ਰਣਜੀਤ ਸਿੰਘ ਰਾਣਵਾ, ਬਿਆਨ ਜਾਰੀ ਕਰਕੇ ਕਿਹਾ ਹੈ ਕਿ ਕੱਚੇ ਅਤੇ ਆਉਟ ਸੋਰਸ ਕਰਮੀਆਂ ਨੂੰ ਪੱਕਾ ਕਰਨ ਲਈ ਅਕਾਲੀ ਸਰਕਾਰ ਨੇ 2016 ਵਿੱਚ ਨਿਯਮ ਬਣਾਏ ਸਨ, ਜੋ ਲਾਗੂ ਨਹੀਂ ਹੋਏ, ਕਾਂਗਰਸ ਸਰਕਾਰ ਨੇ ਇਹ ਨਿਯਮ ਸੋਧ ਕੇ 2021—22 ਬਣਾਏ ਸਨ ਜੋ ਰਾਜਪਾਲ ਨੇ ਪ੍ਰਵਾਨ ਨਹੀਂ ਕੀਤੇ। ਹੁਣ ਆਪ ਸਰਕਾਰ ਨੇ ਮੁੜ ਰੈਗੂਲਾਈਜੇਸ਼ਨ ਐਕਟ ਬਣਾਉਣ ਦਾ ਢੰਗ ਟਪਾਉ ਬੀੜਾ ਚੁੱਕਿਆ ਹੈ ਤੇ ਤਿੰਨ ਮੰਤਰੀਆਂ ਤੇ ਆਧਾਰਤ ਕਮੇਟੀ ਬਣਾਈ ਹੈ। ਜਿਸ ਨੂੰ ਜਥੇਬੰਦੀ ਨੇ ਅੱਜ ਇੱਕ ਮੈਮੋਰੰਡਮ ਭੇਜ ਕੇ ਆਪਣਾ ਇਤਰਾਜ ਤੇ ਸੁਝਾਉ ਭੇਜਿਆ ਹੈ ਤੇ ਮੰਗ ਕੀਤੀ ਹੈ ਕਿ ਕਮੇਟੀ, ਮੁਲਾਜਮ ਜਥੇਬੰਦੀਆਂ ਦਾ ਪੱਖ ਪਹਿਲ ਦੇ ਆਧਾਰ ਤੇ ਸੁਣਕੇ ਨਿਯਮ ਬਣਾਏ ਜਾਣ।
ਪਟਿਆਲਾ ਜਿਲੇ ਵਿੱਚਲੇ ਸਰਕਾਰੀ ਤੇ ਅਰਧ ਸਰਕਾਰੀ ਵਿਭਾਗ ਦੇ ਮੁਲਾਜਮਾਂ ਨੇ ਇੱਥੇ ਜਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਇੱਕ ਵਿਸ਼ਾਲ ਰੈਲੀ ਕੀਤੀ ਜਿਸ ਵਿੱਚ ਲੰਬਿਤ ਮੰਗਾਂ ਸਮੇਤ ਪੁਰਾਣੀ ਪੈਨਸ਼ਨ ਬਹਾਲੀ ਅਤੇ ਕੱਚੇ ਕਰਮਚਾਰੀਆਂ ਨੂੰ ਪਹਿਲ ਦੇ ਆਧਾਰ ਤੇ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਸਰਕਾਰ ਦੀ ਅਰਥੀ ਜੋਰਦਾਰ ਰੈਲੀ ਕਰਕੇ ਬਾਹਰ ਸਾੜੀ ਗਈ। ਇਸ ਮੌਕੇ ਜੋ ਆਗੂ ਹਾਜਰ ਸਨ ਉਹਨਾਂ ਵਿੱਚ ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ, ਜਗਮੋਹਨ ਨੋਲੱਖਾ, ਮਾਧੋ ਲਾਲ ਰਾਹੀ, ਪ੍ਰੀਤਮਚੰਦ ਠਾਕੁਰ, ਸੁਰਜ ਯਾਦਵ, ਗੁਰਦਰਸ਼ਨ ਸਿੰਘ, ਰਾਮ ਲਾਲ ਰਾਮਾ, ਨਾਰੰਗ ਸਿੰਘ, ਲਖਵੀਰ ਸਿੰਘ, ਉਂਕਾਰ ਸਿੰਘ ਦਮਨ, ਮੋਧ ਨਾਥ ਸ਼ਰਮਾ, ਇੰਦਰਪਾਲ, ਬਲਵੀਰ ਸਿੰਘ, ਸੁਨੀਲ ਦੱਤ, ਸੁਭਾਸ਼, ਦਰਸ਼ਨ ਸਿੰਘ ਮਲੇਵਾਲ, ਤਰਲੋਚਨ ਮੰਡੋਲੀ, ਹਰਬੰਸ ਸਿੰਘ, ਸ਼ਿਵ ਚਰਨ, ਸਤਿਆ ਨਰਾਇਣ ਗੋਨੀ, ਅਸ਼ੋਕ ਬਿੱਟੂ, ਦਰਸ਼ੀ ਕਾਂਤ, ਸ਼ਾਮ ਸਿੰਘ, ਤਰਲੋਚਨ ਗਿਰ, ਪ੍ਰਵੀਨ ਕੁਮਾਰ, ਆਦਿ ਹਾਜਰ ਸਨ।

