ਜਿਲੇ੍ਹ ਵਿੱਚ ਮਲੇਰੀਆ ਅਤੇ ਡੇਂਗੂ ਬੁਖਾਰ ਨੇਂ ਦਿੱਤੀ ਦਸਤਕ
ਲੋਕਾਂ ਨੂੰ ਬਿਮਾਰੀ ਤੋਂ ਬਚਾਅ ਲਈ ਸੁਚੇਤ ਹੋਣ ਦੀ ਲੋੜ: ਸਿਵਲ ਸਰਜਨ
ਪਟਿਆਲਾ 5 ਜੁਲਾਈ (ਰਮਨਦੀਪ/ਮਧੂਸਾਰ ਬਿਊਰੋ) ਜਿਲੇ੍ਹ ਵਿਚ ਮਲੇਰੀਆ ਅਤੇ ਡੇਂਗੂ ਕੇਸਾਂ ਦਾ ਮਿਲਣਾ ਸ਼ੁਰੂ ਹੋ ਗਿਆ ਹੈ ਜਾਣਕਾਰੀ ਅਨੁਸਾਰ ਜਿਲੇ ਵਿੱਚ ਇਸ ਸੀਜਨ ਦੋਰਾਣ ਹੁਣ ਤੱਕ ਮਲੇਰੀਆ ਅਤੇ ਡੇਂਗੂ ਦੇ ਤਿੰਨ- ਤਿੰਨ ਕੇਸ ਰਿਪੋਰਟ ਹੋ ਚੁੱਕੇ ਹਨ। ਮਲੇਰੀਆ ਦੇ ਤਿੰਨ ਕੇਸਾਂ ਵਿੱਚੋਂ ਇੱਕ ਕੇਸ ਪਿੰਡ ਕਾਲੋਮਾਜਰਾ, ਇੱਕ ਕੇਸ ਬਲਾਕ ਹਰਪਾਲਪੁਰ ਦੇ ਪਿੰਡ ਕਾਮੀਕਲਾਂ ਅਤੇ ਇੱਕ ਪਿੰਡ ਘਨੋਰ ਵਿੱਚੋ ਰਿਪੋਰਟ ਹੋਇਆ ਹੈ।ਇਹ ਤਿੰਨੋ ਹੀ ਕੇਸ ਬਾਹਰੀ ਰਾਜਾਂ ਤੋਂ ਕੰਮਕਾਜ ਲਈ ਆਈ ਲੇਬਰ ਵਿੱਚ ਪਾਏ ਗਏ ਹਨ।ਜਿਸ ਨੂੰ ਲੇ ਕੇ ਅੱਜ ਸਿਵਲ ਸਰਜਨ ਡਾ. ਰਾਜੂਧੀਰ ਅਤੇ ਜਿਲਾ੍ਹ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਵੱਲੋਂ ਪ੍ਰਾਇਮਰੀ ਸਿਹਤ ਕੇਂਦਰ ਕਾਲੋਮਾਜਰਾ ਦਾ ਦੋਰਾ ਕੀਤਾ ਗਿਆ।ਸਿਵਲ ਸਰਜਨ ਡਾ. ਰਾਜੂਧੀਰ ਨੇਂ ਦੱਸਿਆ ਕਿ ਇਹਨਾਂ ਮਰੀਜਾ ਦਾ ਇਲਾਜ ਜਾਰੀ ਹੈ ਅਤੇ ਇਹਨਾਂ ਦੇ ਕੰਨਟੈਕਟ ਕੇਸਾਂ ਦੇ ਖੂਨ ਦੀ ਜਾਂਚ ਲਈ ਸਲਾਈਡ ਬਣਾਈਆਂ ਜਾ ਹਰੀਆਂ ਹਨ। ਸਿਵਲ ਸਰਜਨ ਡਾ. ਰਾਜੂਧੀਰ ਵੱਲੋਂ ਇਸ ਮੋਕੇ ਸੀਨੀਅਰ ਮੈਡੀਕਲ ਅਫਸਰ ਡਾ. ਮਨਿੰਦਰ ਕੌਰ ਨਾਲ ਮੀਟਿੰਗ ਕਰਕੇ ਹਦਾਇਤਾਂ ਜਾਰੀ ਕਰਦੇ ਕਿਹਾ ਕਿ ਬਾਹਰੀ ਰਾਜਾਂ ਤੋਂ ਫੈਕਟਰੀਆਂ/ ਭੱਠਿਆਂ ਆਦਿ ਤੇਂ ਕੰਮ ਕਾਜ ਲਈ ਆ ਰਹੀ ਲੇਬਰ ਵਿੱਚ ਜੇਕਰ ਬੁਖਾਰ ਦੇ ਲੱਛਣ ਪਾਏ ਜਾਂਦੇ ਹਨ ਤਾਂ ਉਹਨਾਂ ਦੇ ਮਲੇਰੀਆ ਭੁਖਾਰ ਸਬੰਧੀ ਖੂਨ ਦੀ ਜਾਂਚ ਜਰੂਰ ਕਰਵਾਈ ਜਾਵੇ ਤਾਂ ਜੋ ਮਲੇਰੀਆ ਦੀ ਲੋਕਲ ਟਰਾਂਸਮਿਸ਼ਨ ਨਾ ਹੋ ਸਕੇ।ਉਹਨਾਂ ਕਿਹਾ ਕਿ ਕੇਸਾਂ ਵਾਲੇ ਏਰੀਏ ਦਾ ਮਾਈਗਰੇਟ ਫੀਵਰ ਸਰਵੇ ਜਰੂਰ ਕਰਵਾਇਆ ਜਾਵੇ।ਇਸੇ ਤਰਾਂ ਡੇਂਗੂ ਦੇ ਦੋ ਕੇਸ ਨਾਭਾ ਤਹਿਸੀਲ ਦੇ ਪੇਂਡੂ
ਇਲਾਕਿਆਂ ਅਤੇ ਇੱਕ ਕੇਸ ਪਿੰਡ ਦੁਧਨਸਾਧਾ ਵਿੱਖੇ ਪਾਇਆ ਗਿਆ ਹੈ।ਕੇਸ ਪਿਰੋਪਰਟ ਹੋਣ ਤੇਂ ਸਿਹਤ ਵਿਭਾਗ ਵੱਲੋਂ ਉਚਿਤ ਕਾਰਵਾਈ ਕਰਦਿਆਂ ਫੋਰੀ ਤੋਂਰ ਤੇਂ ਕੇਸਾਂ ਵਾਲੇ ਘਰਾਂ ਵਿੱਚ ਇਨਡੋਰ ਰੈਜੀਡੂਅਲ ਸਪਰੇਅ ਤੇਂ ਲਾਰਵਾ ਸਾਈਡਲ ਦਵਾਈ ਦਾ ਸਪਰੇਅ ਕਰਵਾ ਦਿੱਤਾ ਗਿਆ ਹੈ ਅਤੇ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਯਤਨ ਜਾਰੀ ਹਨ।ਉਹਨਾਂ ਕਿਹਾ ਕਿ ਕਿਸੇ ਕਿਸਮ ਦਾ ਬੁਖਾਰ ਹੋਣ ਤੇਂ ਉਸ ਦੀ ਜਾਂਚ ਜਰੂਰੀ ਹੈ।ਪੰਜਾਬ ਸਰਕਾਰ ਸਿਹਤ ਵਿਭਾਗ ਵੱਲੋਂ ਸਰਕਾਰੀ ਹਸਪਤਾਲਾ ਵਿੱਚ ਮਲੇਰੀਆ ਅਤੇ ਡੇਂਗੂ ਬੁਖਾਰ ਦੀ ਜਾਂਚ ਅਤੇ ਇਲਾਜ ਬਿੱਲਕੁੱਲ ਮੁਫਤ ਕੀਤੀ ਜਾ ਰਹੀ ਹੈ।ਉਹਨਾਂ ਭੱਠਿਆ/ ਫੈਕਟਰੀਆਂ ਦੇ ਮਾਲਕਾ / ਠੇਕੇਦਾਰਾ ਅਤੇ ਜਿਮੀਦਾਰਾ ਨੂੰ ਅਪੀਲ ਕੀਤੀ ਕਿ ਜੇਕਰ ਉਹਨਾਂ ਕੋਲ਼ ਕੰਮਕਾਜ ਲਈ ਬਾਹਰੀ ਰਾਜਾਂ ਤੋਂ ਆਈ ਲੇਬਰ ਵਿੱਚ ਬੁਖਾਰ ਦੇ ਲੱਛਣ ਪਾਏ ਜਾਂਦੇ ਹਨ ਤਾਂ ਉਸ ਦੀ ਬੁਖਾਰ ਦੀ ਨੇੜੇ ਦੇ ਸਿਹਤ ਕੇਂਦਰ ਤੋਂ ਜਾਂਚ ਕਰਵਾਉਣੀ ਯਕੀਨੀ ਬਣਾਈ ਜਾਵੇ।ਉਹਨਾਂ ਕਿਹਾ ਕਿ ਪਿਛਲੇ ਦਿਨੀ ਹੋਈ ਬਾਰਸ਼ ਨੂੰ ਦੇਖਦੇ ਹੋਏ ਲੋਕਾਂ ਨੂੰ ਸੁਚੇਤ ਹੋਣ ਦੀ ਲੋੜ ਹੈ ਅਤੇ ਲੋਕ ਯਕੀਨੀ ਬਣਾਉਣ ਕਿ ਘਰਾਂ ਦੇ ਵਿਹੜੇ ਜਾਂ ਛੱਤਾ ਤੇਂ ਪਏ ਟੁੱਟ ਫੁੱਟੇ ਬਰਤਨਾਂ ਵਿੱਚ ਪਾਣੀ ਜਮਾਂ ਨਾ ਹੋਵੇ।ਕੁਲਰਾ ਅਤੇ ਫਰਿਜਾਂ ਦੀਆਂ ਟਰੇਆ ਵਿੱਚ ਖੜੇ ਪਾਣੀ ਨੂੰ ਹਫਤੇ ਵਿੱਚ ਇਕ ਵਾਰ ਕੱਢ ਕੇ ਸਾਫ ਕਰਨਾ ਯਕੀਨੀ ਬਣਾਉਣ। ਉਹਨਾਂ ਕਿਹਾ ਕਿ ਸਭਨਾਂ ਦੇ ਸਹਿਯੋਗ ਨਾਲ ਹੀ ਇਹਨਾਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।ਇਸ ਮੋਕੇ ਜਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਵੱਲੋਂ ਮਲੇਰੀਆ, ਡੇਂਗੂ ਦੀ ਰੋਕਥਾਮ ਲਈ ਚੁੱਕੇ ਜਾਣ ਵਾਲੇ ਉਪਰਾਲਿਆ ਦਾ ਜਾਇਜਾ ਲੈਣ ਲਈ ਪੀ.ਐਚ.ਸੀ. ਹਰਪਾਲਪੁਰ, ਸੀ.ਐਚ.ਸੀ ਘਨੋਰ ਅਤੇ ਰਾਜਪੁਰਾ ਦਾ ਦੋਰਾ ਵੀ ਕੀਤਾ।

