ਦੇਸ਼-ਵਿਦੇਸ਼ਪੰਜਾਬਪਟਿਆਲਾ

ਉੱਤਰਾਖੰਡ ਦੇ ਰਾਮਨਗਰ ’ਚ ਭਿਆਨਕ ਸੜਕ ਹਾਦਸਾ, 9 ਜਣਿਆਂ ਦੀ ਮੌਤ, ਇਕ ਲੜਕੀ ਹਸਪਤਾਲ ਦਾਖਲ

ਪੰਜਾਬ ਨਾਲ ਸਬੰਧਤ ਦੱਸੇ ਜਾਂਦੇ ਨੇ ਸੈਲਾਨੀ, ਤੇਜ਼ ਮੀਂਹ ਕਾਰਨ ਗੱਡੀ ਦਾ ਵਿਗੜਿਆ ਸੰਤੁਲਨ

ਨਵੀਂ ਦਿੱਲੀ 7 ਜੁਲਾਈ (ਗੁਰਦੇਵ/ਮਧੂਸਾਰ ਬਿਊਰੋ) ਪਹਾੜੀ ਰਾਜ ਉੱਤਰਾਖੰਡ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਉੱਤਰਾਖੰਡ ਦੇ ਰਾਮਨਗਰ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਹਾਦਸੇ ਵਿੱਚ 9 ਲੋਕਾਂ ਦੀ ਮੌਤ ਹੋ ਗਈ ਹੈ। ਦਰਅਸਲ ਇੱਕ ਕਾਰ ਬੇਕਾਬੂ ਹੋ ਕੇ ਢੇਲਾ ਨਦੀ ਵਿੱਚ ਜਾ ਡਿੱਗੀ। ਇਸ ਕਾਰ ਵਿੱਚ 10 ਲੋਕ ਸਵਾਰ ਸਨ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ, ਪ੍ਰਸਾਸਨ ਅਤੇ ਬਚਾਅ ਟੀਮ ਮੌਕੇ ‘ਤੇ ਪਹੁੰਚ ਗਈ। ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਵਿਚ ਕਾਰ ਵਿਚ ਸਵਾਰ ਸਿਰਫ ਇਕ ਯਾਤਰੀ ਗੰਭੀਰ ਰੂਪ ‘ਚ ਜਖਮੀ ਹੋਇਆ ਹੈ, ਜਦਕਿ 9 ਲੋਕਾਂ ਦੀਆਂ ਲਾਸ਼ਾਂ ਨੂੰ ਨਦੀ ’ਚੋਂ ਬਾਹਰ ਕੱਢ ਲਿਆ ਗਿਆ ਹੈ। ਦਰਿਆ ਵਿੱਚ ਡਿੱਗੀ ਕਾਰ ਨੂੰ ਟਰੈਕਟਰ ਦੀ ਮਦਦ ਨਾਲ ਬਾਹਰ ਕੱਢਿਆ ਗਿਆ।
ਦੱਸਿਆ ਗਿਆ ਕਿ ਇਸ ਗੱਡੀ ਵਿੱਚ ਕੁਝ ਸਥਾਨਕ ਲੋਕ ਵੀ ਸਾਮਲ ਸਨ। ਇਸ ਕਾਰ ‘ਚ ਸਵਾਰ 10 ਲੋਕਾਂ ‘ਚੋਂ ਸਿਰਫ ਇਕ ਲੜਕੀ ਹੀ ਬਚੀ। ਹਾਲਾਂਕਿ ਉਸ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ। ਇਸ ਲੜਕੀ ਨੂੰ ਇਲਾਜ ਲਈ ਰਾਮਨਗਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਕਾਰ ‘ਚ 4-5 ਲੜਕੀਆਂ ਵੀ ਸਵਾਰ ਸਨ। ਜਿਸ ਥਾਂ ‘ਤੇ ਇਹ ਹਾਦਸਾ ਹੋਇਆ, ਉਹ ਸਿੱਧਾ ਜਿਮ ਕਾਰਬੇਟ ਵੱਲ ਜਾਂਦਾ ਹੈ। ਸਵੇਰੇ ਕਰੀਬ 5 ਵਜੇ ਉਨ੍ਹਾਂ ਦੀ ਕਾਰ ਰਾਮਨਗਰ ‘ਚ ਢੇਲਾ ਨਦੀ ਨੇੜੇ ਪਹੁੰਚੀ, ਜਿਸ ਦੌਰਾਨ ਤੇਜ ਮੀਂਹ ਵੀ ਪੈ ਰਿਹਾ ਸੀ। ਅਜਿਹੇ ‘ਚ ਖਦਸਾ ਜਤਾਇਆ ਜਾ ਰਿਹਾ ਹੈ ਕਿ ਮੀਂਹ ਕਾਰਨ ਕਾਰ ਚਾਲਕ ਕਾਰ ਦਾ ਸੰਤੁਲਨ ਗੁਆ ਬੈਠਾ ਅਤੇ ਕਾਰ ਸਿੱਧੀ ਨਦੀ ‘ਚ ਜਾ ਡਿੱਗੀ। ਮੀਂਹ ਕਾਰਨ ਪਾਣੀ ਦਾ ਵਹਾਅ ਤੇਜ ਹੋ ਗਿਆ ਅਤੇ ਪਾਣੀ ਸੜਕ ਦੇ ਉੱਪਰੋਂ ਲੰਘ ਗਿਆ। ਪਿਛਲੇ ਦਿਨੀਂ ਪ੍ਰਸਾਸਨ ਅਤੇ ਸਰਕਾਰ ਵੱਲੋਂ ਇਨ੍ਹਾਂ ਥਾਵਾਂ ’ਤੇ ਪੁਲ ਬਣਾਉਣ ਦੀ ਗੱਲ ਕੀਤੀ ਗਈ ਸੀ ਪਰ ਅਜੇ ਤੱਕ ਅਜਿਹਾ ਨਹੀਂ ਹੋਇਆ।ਇਸ ਦੇ ਨਾਲ ਹੀ ਕੁਮਾਉਂ ਰੇਂਜ ਦੇ ਡੀਆਈਜੀ ਆਨੰਦ ਨੇ ਵੀ ਇਸ ਘਟਨਾ ਦੀ ਪੁਸਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸੁੱਕਰਵਾਰ ਸਵੇਰੇ ਮੀਂਹ ਪੈਣ ਕਾਰਨ ਕਾਰ ਪਾਣੀ ਦੇ ਤੇਜ ਵਹਾਅ ਵਿੱਚ ਫਸ ਗਈ। ਇਸ ‘ਚ 9 ਲੋਕਾਂ ਦੀ ਮੌਤ ਹੋ ਗਈ, ਜਦਕਿ ਇਕ ਬੱਚੀ ਨੂੰ ਬਚਾ ਲਿਆ ਗਿਆ ਹੈ। ਇਸ ਦੇ ਨਾਲ ਹੀ ਇਕ ਚਸਮਦੀਦ ਨੇ ਦੱਸਿਆ ਕਿ ਆਰਟਿਗਾ ਕਾਰ ਕਾਰਬੇਟ ਵੱਲ ਜਾ ਰਹੀ ਸੀ। ਉਸ ਨੇ ਲਾਈਟ ਮਾਰ ਕੇ ਅਤੇ ਹੱਥ ਹਿਲਾ ਕੇ ਕਾਰ ਨੂੰ ਰੋਕਣ ਦੀ ਕੋਸ ਿਸ ਵੀ ਕੀਤੀ ਪਰ ਡਰਾਈਵਰ ਨੇ ਉਸ ਦਾ ਇਸਾਰਾ ਨਾ ਸਮਝਿਆ, ਜਦੋਂ ਤੱਕ ਉਹ ਸਮਝ ਨਹੀਂ ਸਕਿਆ, ਉਹ ਹਾਦਸੇ ਦਾ ਸ ਿਕਾਰ ਹੋ ਗਿਆ।

Leave a Reply

Your email address will not be published. Required fields are marked *