ਜਾਪਾਨ ਦੇ ਸਾਬਕਾ PM ਆਬੇ ਦੀ ਮੌਤ ਤੇ PM ਮੋਦੀ ਨੇ 9 ਜੁਲਾਈ ਨੂੰ ਰਾਸ਼ਟਰੀ ਸੋਗ ਦਿਨ ਐਲਾਨਿਆ
ਨਵੀਂ ਦਿੱਲੀ (ਮਧੂਸਾਰ ਬਿਊਰੋ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੇ ਦਿਹਾਂਤ ‘ਤੇ ਸੋਗ ਪ੍ਰਗਟ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੇ ਆਪਣਾ ਪੂਰਾ ਜੀਵਨ ਜਾਪਾਨ ਅਤੇ ਦੁਨੀਆ ਨੂੰ ਬਿਹਤਰ ਸਥਾਨ ਬਣਾਉਣ ਲਈ ਸਮਰਪਿਤ ਕਰ ਦਿੱਤਾ। ਮੋਦੀ ਨੇ ਆਬੇ ਲਈ ਡੂੰਘੇ ਸਤਿਕਾਰ ਵਜੋਂ 9 ਜੁਲਾਈ ਨੂੰ ਰਾਸ਼ਟਰੀ ਸੋਗ ਰੱਖੇ ਜਾਣ ਦਾ ਵੀ ਐਲਾਨ ਕੀਤਾ। ਆਬੇ ਜਾਪਾਨ ਦੇ ਸਭ ਤੋਂ ਸ਼ਕਤੀਸ਼ਾਲੀ ਅਤੇ ਪ੍ਰਭਾਵਸ਼ਾਲੀ ਨੇਤਾਵਾਂ ‘ਚੋਂ ਸ਼ਾਮਲ ਸੀ। ਦੇਸ਼ ਦੇ ਪੱਛਮੀ ਹਿੱਸੇ ਵਿਚ ਇਕ ਚੋਣ ਪ੍ਰਚਾਰ ਪ੍ਰੋਗਰਾਮ ‘ਚ ਭਾਸ਼ਣ ਦੌਰਾਨ ਆਬੇ ਨੂੰ ਗੋਲੀ ਮਾਰ ਦਿੱਤੀ ਗਈ ਸੀ।
ਗੰਭੀਰ ਰੂਪ ਨਾਲ ਜ਼ਖਮੀ ਆਬੇ ਨੂੰ ਹਵਾਈ ਜਹਾਜ਼ ਰਾਹੀਂ ਹਸਪਤਾਲ ਲਿਜਾਇਆ ਗਿਆ। ਬਾਅਦ ਵਿਚ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੀ.ਐੱਮ. ਮੋਦੀ ਨੇ ਇਕ ਤੋਂ ਇਕ ਕੀਤੇ ਗਏ ਟਵੀਟ ‘ਚ ਕਿਹਾ,”ਮੇਰੇ ਪ੍ਰਿਯ ਦੋਸਤਾਂ ‘ਚ ਸ਼ਾਮਲ ਸ਼ਿੰਜੇ ਆਬੇ ਦੇ ਦਿਹਾਂਤ ਤੋਂ ਮੈਂ ਹੈਰਾਨ ਅਤੇ ਦੁਖ਼ੀ ਹਾਂ ਅਤੇ ਇਸ ਨੂੰ ਜ਼ਾਹਰ ਕਰਨ ਲਈ ਮੇਰੇ ਕੋਲ ਸ਼ਬਦ ਨਹੀਂ ਹਨ। ਉਹ ਇਕ ਸੀਨੀਅਰ ਗਲੋਬਲ ਰਾਜਨੇਤਾ, ਇਕ ਸ਼ਾਨਦਾਰ ਨੇਤਾ ਅਤੇ ਇਕ ਅਦਭੁੱਤ ਪ੍ਰਸ਼ਾਸਕ ਸਨ।” ਉਨ੍ਹਾਂ ਨੇ ਜਾਪਾਨ ਅਤੇ ਵਿਸ਼ਵ ਨੂੰ ਇਕ ਬਿਹਤਰ ਸਥਾਨ ਬਣਾਉਣ ਲਈ ਆਪਣ ਜੀਵਨ ਸਮਰਪਿਤ ਕਰ ਦਿੱਤਾ।

