ਭਾਰਤੀ ਕਿਸਾਨ ਯੂਨੀਅਨ ਭੁਟੇਰੀਕਲਾ ਜਥੇਬੰਦੀ ਦਾ ਗਠਨ ਕੀਤਾ ਗਿਆ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਅੱਜ ਮਿਤੀ 10 ਜੁਲਾਈ 2022 ਨੂੰ ਜੰਗ ਸਿੰਘ ਭਟੇੜੀ ਕਲਾਂ ਦੀ ਅਗਵਾਈ ਵਿੱਚ ਪੁੱਡਾ ਗਰਾਉਂਡ ਨੇੜੇ ਗੁਰਦੁਾਆਰਾ ਦੁਖ ਨਿਵਾਰਨ ਸਾਹਿਬ ਵਿਖੇ ਭਰਵਾਂ ਇਕੱਠ ਕਰਕੇ ਸਰਬ ਸੰਮਤੀ ਨਾਲ ਮਤਾ ਪਾਸ ਕਰਕੇ ਨਵੀਂ ਜਥੇਬੰਦੀ ਜਿਸ ਦਾ ਨਾਮ ਭਾਰਤੀ ਕਿਸਾਨ ਯੂਨੀਅਨ ਭਟੇੜੀ ਕਲਾਂ ਦਾ ਗਠਨ ਕੀਤਾ ਗਿਆ। ਜਿਸ ਦੇ ਸੂਬੇ ਦੇ ਆਗੂ ਜੰਗ ਸਿੰਘ ਭਟੇੜੀ ਨੂੰ ਨਿਯੁਕਤ ਕੀਤਾ ਗਿਆ ਅਤੇ ਬਾਕੀ ਮਹਿਲਾਵਾਂ ਵਿੱਚ ਸੂਬੇ ਦੀ ਕਮੇਟੀ ਦੀਆਂ ਆਗੂ ਰਾਜਿੰਦਰ ਕੌਰ ਦੋਣ ਕਲਾਂ, ਜਸਵਿੰਦਰ ਕੌਰ ਦੌਣਕਲਾਂ, ਦਲਜੀਤ ਕੌਰ ਦੌਣ ਕਲਾਂ, ਰਾਜਿੰਦਰ ਕੌਰ ਦੌਣਕਲਾਂ, ਰਾਜ ਕੌਰ ਸਿਉਣਾ, ਸੁਖਵਿੰਦਰ ਕੌਰ ਲੰਗ ਤੇ ਸੁਖਵਿੰਦਰ ਕੌਰ ਜਸੋਵਾਲ ਨੂੰ ਚੁਕਿਆ ਗਿਆ
ਬਾਕੀ ਮੈਂਬਰ ਗੁਰਧਿਆਨ ਸਿੰਘ ਸਿਉਣਾ, ਭੀਮ ਸਿੰਘ ਪਟਿਆਲਾ, ਗੁਰਚਰਨ ਸਿੰਘ ਅਲੀਪੁਰ, ਅਵਤਾਰ ਸਿੰਘ ਚਲੈਲਾ, ਬਲਕਾਰ ਸਿੰਘ ਫੌਜੀ ਜਸੋਵਾਲ, ਹਰਨੇਕ ਸਿੰਘ ਸਿੱਧੂਵਾਲ, ਸੁਰਜੀਤ ਸਿੰਘ ਕਲਿਆਨ, ਹੀਰਾ ਸਿੰਘ, ਗੁਰਮੀਤ ਸਿੰਘ ਡੀਲਵਾਲ, ਮੰਗਾ ਸਿੰਘ ਰਸੂਲਪੁਰ, ਧੰਨਾ ਸਿੰਘ ਦੋਣਕਲਾਂ, ਕੇਸਰ ਸਿੰਘ ਉਚਾਗਾਊ, ਬਲਵਿੰਦ ਰਸਿੰਘ ਆਸੇਮਾਜਰਾ, ਗੁਰਦੇਵ ਸਿੰਘ ਚਲੈਲਾ, ਕਾਸਾ ਸਿੰਘ ਰੀਠਖੇੜੀ ਨੇ ਸੂਬੇ ਦੀ ਕਮੇਟੀ ਵਿੱਚ ਚੁਨਿਆ ਗਿਆ। ਇਸ ਮੌਕੇ ਜਥੇਬੰਦੀ ਦੇ ਸੂਬਾ ਆਗੂ ਗੁਰਧਿਆਨ ਸਿੰਘ ਸਿਉਣਾ ਨੇ ਕਿਹਾ ਕਿ ਜਥੇਬੰਦੀ ਪੂਰੇ ਸਵਿਧਾਨ ਤਹਿਤ ਕੰਮ ਕਰੇਗੀ ਤੇ ਇਸ ਵਿੱਚ 50# ਹਿੱਸੇਦਾਰੀ ਮਹਿਲਾਵਾਂ ਦੀ ਹੋਵੇਗੀ ਤੇ ਇਹ ਸਵਿਧਾਨ ਸਭ ਤੇ ਲਾਗੂ ਹੋਵੇਗਾ ਅਤੇ ਇਹ ਜਥੇਬੰਦੀ ਪਾਣੀਆਂ ਦੇ ਮੁੱਦੇ ਜਿਵੇਂ ਕਿ ਧਰਤੀ ਵਿੱਚ ਪਾਣੀ ਨੂੰ ਰਿਚਾਰਜ ਕਰਨਾ ਤੇ ਨਹਿਰੀ ਪਾਣੀ ਹਰੇਕ ਖੇਤ ਤੱਕ ਪਹੁੰਚਾਉਣ ਅਤੇ ਮਹਿਲਾਵਾਂ ਨੂੰ ਇਨਸਾਫ ਦਵਾਉਣ ਲਈ ਸਰਕਾਰ ਤੋਂ ਲਾਗੂ ਕਰਵਾਉਣ ਲਈ ਸੰਘਰਸ਼ ਕਰੇਗੀ ਅਤੇ ਇਸ ਮੌਕੇ ਗੁਰਦਰਸ਼ਨ ਸਿੰਘ, ਕੌਰ ਸਿੰਘ ਉੱਚਾਗਾਊ, ਸਤਬੰਤ ਸਿੰਘ ਦਦਹੇੜ, ਜਸਦੇਵ ਸਿੰਘ ਲੰਗ, ਸੁਖਜੀਤ ਸਿੰਘ ਦੋਣਕਲਾ, ਮਹਿੰਦਰ ਸਿੰਘ ਦੋਣ ਕਲਾਂ, ਪ੍ਰੀਤਮ ਸਿੰਘ ਆਸੇ ਮਾਜਰਾ ਤੇ ਵੱਡੀ ਗਿਣਤੀ ਵਿੱਚ ਮਹਿਲਾਵਾਂ ਤੇ ਕਿਸਾਨ ਹਾਜਰ ਸਨ।

