ਪਟਿਆਲਾ

ਸੁਖਮਨੀ ਸਾਹਿਬ ਦੇ ਪਾਠਾਂ ਦੀ ਲੜੀ ਸ਼ੁਰੂ ਨਗਰ ਖੇੜੇ ਦੀ ਸਥਾਪਨਾ ਕੀਤੀ ਜਾਵੇਗੀ

ਪਟਿਆਲਾ, (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਵਿਸ਼ਵਕਰਮਾ ਸਮਾਜ ਮਜ਼ਦੂਰ ਯੂਨੀਅਨ ਰਜਿ: ਪੰਜਾਬ ਦੇ ਪ੍ਰਧਾਨ ਦਰਬਾਰਾ ਸਿੰਘ ਧੀਮਾਨ ਦੀ ਹਾਜਰੀ ਵਿੱਚ ਜਿਲ੍ਹਾ ਪ੍ਰਧਾਨ ਮੋਹਨ ਸਿੰਘ ਦੀ ਪ੍ਰਧਾਨਗੀ ਹੇਠ ਮਿਤੀ 10—07—2022 ਨੂੰ ਸਮਾਧਾ ਸੰਤ ਅਰਜਨ ਦਾਸ ਡੇਰਾ ਪਰਮ ਆਤਮਾ ਵਿੱਚ ਵਿਸ਼ਵਕਰਮਾ ਸਮਾਜ ਮਜਦੂਰ ਯੂਨੀਅਨ ਰਜਿ: ਵੱਲੋਂ ਮਤਾ ਪਾਸ ਕੀਤਾ ਗਿਆ ਕਿ 90 ਫੁੱਟ ਬਾਈਪਾਸ 12 ਨੰਬਰ ਗਲੀ ਸੜਕ ਦੇ ਕੋਲ ਤਿਰਵੈਣੀ ਚੌਂਕ ਦੇ ਕੋਲ ਦੀਪ ਨਗਰ ਦੇ ਕੋਲ ਮਿਤੀ 10 ਅਗਸਤ 2022 ਨੂੰ ਸਵੇਰੇ 10 ਵਜੇ।

ਅੱਖਾਂ ਦਾ ਕੈਂਪ ਅਤੇ ਹੱਡੀਆਂ ਦਾ ਕੈਂਪ ਅਤੇ ਲੇਬਰ ਕਾਪੀਆਂ ਦਾ ਕੈਂਪ ਲਗਾਇਆ ਜਾਵੇਗਾ। ਨਗਰ ਖੇੜੇ ਦੀ ਸਥਾਪਨਾ ਕੀਤੀ ਜਾਵੇਗੀ। ਸੁਖਮਨੀ ਸਾਹਿਬ ਦੇ ਪਾਠਾਂ ਦੀ ਲੜੀ ਸ਼ੁਰੂ ਕੀਤੀ ਜਾਵੇਗੀ ਬਾਬਾ ਵਿਸ਼ਵਕਰਮਾ ਜੀ ਦੇ ਹਵਨ ਵੀ ਕਰਵਾਏ ਜਾਣਗੇ। ਮਿੱਠੇ ਚੋਲਾਂ ਦਾ ਲੰਗਰ ਅਤੁੱਟ ਵਰਤੇਗਾ। ਇਹ ਮਤਾ ਸਭ ਦੀ ਸਹਿਮਤੀ ਨਾਲ ਦਰਬਾਰਾ ਸਿੰਘ ਸੂਬਾ ਪ੍ਰਧਾਨ ਦੀ ਹਾਜਰੀ ਵਿੱਚ ਨਿਊ ਦੀਪ ਨਗਰ ਦੇ ਪ੍ਰਧਾਨ ਮੋਹਨ ਸਿੰਘ ਵੱਲੋਂ ਪ੍ਰੈਸਨੋਟ ਜਾਰੀ ਕੀਤਾ ਗਿਆ ਅਤੇ ਸਰਬਤ ਦੇ ਭਲੇ ਲਈ ਉਪਰਾਲਾ ਕਰਦੇ ਰਹਾਂਗ। ਨਗਰ ਨਿਵਾਸੀਆਂ ਨੂੰ ਬਣਦੇ ਕਾਨੂੰਨੀ ਹੱਕ ਵੀ ਦਵਾਏ ਜਾਣਗੇ।

Leave a Reply

Your email address will not be published. Required fields are marked *