ਡਿਪੂ ਹੋਲਡਰ ਅਤੇ ਵਾਰਡ ਇੰਚਾਰਜ ਨੇ ਜ਼ਰੂਰਤਮੰਦਾਂ ਨੂੰ ਵੰਡੀ ਕਣਕ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਦੀ ਸਹੂਲਤ ਲਈ ਭੇਜੀ ਗਈ ਕਣਕ ਨੂੰ ਅੱਜ ਪਟਿਆਲਾ ਦਿਹਾਤੀ ਦੇ ਵਾਰਡ ਨੰਬਰ 24 ਤੋਂ ਇੰਚਾਰਜ ਭਲਿੰਦਰ ਸਿੰਘ ਮਾਨ ਉਨ੍ਹਾਂ ਦੀ ਟੀਮ ਅਤੇ ਜੁਝਾਰ ਨਗਰ ਗਲੀ ਨੰਬਰ 6 ਦੇ ਡਿਪੂ ਹੋਲਡਰ ਤਰਨਪ੍ਰੀਤ ਸਿੰਘ ਵੱਲੋਂ ਅੱਜ ਵੰਡਿਆ ਗਿਆ।
ਇਸ ਮੌਕੇ ਇੰਚਾਰਜ ਭਲਿੰਦਰ ਮਾਨ ਨੇ ਕਿਹਾ ਕਿ ਵਿਧਾਇਕ ਡਾਕਟਰ ਬਲਬੀਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਸਾਰੇ ਹੀ ਨੀਲੇ ਕਾਰਡ ਧਾਰਕਾਂ ਨੂੰ ਸਹੀ ਮਾਪ ਤੋਲ ਕੇ ਸਾਫ ਸੁਥਰੀ ਕਣਕ ਨੂੰ ਵੰਡਿਆ ਗਿਆ ਹੈ। ਇਸ ਮੌਕੇ ਇਲਾਕਾ ਨਿਵਾਸੀਆਂ ਨੇ ਵਾਰਡ ਇੰਚਾਰਜ ਦਾ ਧੰਨਵਾਦ ਕਰਦੇ ਹੋਏ ਕਿਹਾ ਉਹਨਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਡਿਪੂ ਹੋਲਡਰ ਵੱਲੋਂ ਉਨ੍ਹਾਂ ਨੂੰ ਸਮੇਂ ਸਿਰ ਅਤੇ ਵਧੀਆ ਕਣਕ ਮੁਹਈਆ ਕਰਵਾਈ ਗਈ ਹੈ। ਜਿਸ ਲਈ ਸਾਰੇ ਇਲਾਕਾ ਨਿਵਾਸੀ ਸਮੂਹ ਮੈਂਬਰਾਂ ਦਾ ਦਾ ਦਿਲੋਂ ਧੰਨਵਾਦ ਕਰਦੇ ਹਨ। ਇਸ ਮੌਕੇ ਰਾਜਿੰਦਰ ਸਿੰਘ, ਰਾਜਾ ਸਿੰਘ ਦੀਪੀ ਅਤੇ ਹੋਰ ਵੀ ਮੈਂਬਰ ਮੌਕੇ ਤੇ ਹਾਜ਼ਰ ਸਨ।

