ਗੁਰੂਗ੍ਰਾਮ ਦੇ ਰਾਜੀਵ ਚੌਕ ਤੋਂ ਸੋਹਨਾ ਤੱਕ ਦਾ ਸਫਰ ਹੋਇਆ ਆਸਾਨ
11 ਜੁਲਾਈ ਤੋਂ ਆਮਜਨਤਾ ਲਈ ਖੁਲਿਆ ਬਹੁਤ ਚਿਰ ਤੋਂ ਉਡੀਕ ਗੁਰੂਗ੍ਰਾਮ ਸੋਹਨਾ ਏਲੀਵੇਟਿਡ ਹਾਈਵੇ
ਕੇਂਦਰੀ ਮੰਤਰੀ ਸ੍ਰੀ ਨਿਤਿਨ ਗਡਕਰੀ ਨੇ ਟਵੀਟ ਕਰ ਦਿੱਤੀ ਜਾਣਕਾਰੀ
ਗੁਰੂਗ੍ਰਾਮ 11 ਜੁਲਾਈ (ਮਧੂਸਾਰ ਬਿਊਰੋ) ਗੁਰੂਗ੍ਰਾਮ ਦੇ ਰਾਜੀਵ ਚੌਕ ਤੋਂ ਸੋਹਨਾ ਤਕ ਦੇ ਸਫਰ ਨੂੰ ਜਾਮਮੁਕਤ ਕਰਨ ਲਈ ਕੌਮੀ ਰਾਜਮਾਰਗ 248ਏ ‘ਤੇ ਨਿਰਮਾਣਤ 6 ਲੇਨ ਏਲੀਵੇਟੇਡ ਹਾਈਵੇ ਨੂੰ ਅੱਜ ਆਵਾਜਾਈ ਲਈ ਟ੍ਰਾਇਲ ਵਜੋ ਖੋਲ ਦਿੱਤਾ ਗਿਆ ਹੈ। ਟਵੀਟਸ ਰਾਹੀਂ ੳਪਰੋਕਤ ਜਾਣਕਾਰੀ ਦਿੰਦੇ ਹੋਏ ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਦਸਿਆ ਕਿ 25 ਕਿਲੋਮੀਟਰ ਲੰਬੇ ਇਸ ਗੁਰੂਗ੍ਰਾਮ -ਸੋਹਨਾ ਹਾਈਵੇ ਦੇ ਖੁੱਲ ਜਾਣ ਨਾਲ ਯਾਤਰੀਆਂ ਨੂੰ ਸਹੂਲਤ ਹੋਵੇਗੀ ਉਨ੍ਹਾਂ ਦੇ ਫਿਯੂਲ ਅਤੇ ਸਮੇਂ ਦੀ ਬਚੱਤ ਹੋਵੇਗੀ। ਸ੍ਰੀ ਗਡਕਰੀ ਨੇ ਦਸਿਆ ਕਿ ਕਰੀਬ ਦੋ ਹਜਾਰ ਕਰੋੜ ਰੁਪਏ ਦੀ ਲਾਗਤ ਨਾਲ ਬਣੇ ਇਸ 25 ਕਿਲੋਮੀਟਰ ਲੰਬੇ ਗੁਰੂਗ੍ਰਾਮ -ਸੋਹਨਾ ਕੌਮੀ ਰਾਜਮਾਰਗ ‘ਤੇ ਕਿਲੋਮੀਟਰ ਦੇ ਕੁੱਲ ਏਲੀਵੇਟੇਡ ਸੈਕਸ਼ਨ ਦੇ ਨਾਲ 6 ਲੇਨ ਦਾ ਏਕਸੈਸ ਕੰਟਰੋਲ ਕਾਰੀਡੋਰ ਵਿਕਸਿਤ ਕੀਤਾ ਗਿਆ ਹੈ। ਸਥਾਨਕ ਆਵਾਜਾਈ ਨੂੰ ਸਰਲ ਬਨਾਉਣ ਲਈ ਰਾਜਮਾਰਗ ਦੇ ਦੋਵਾਂ ਪਾਸੇ ਤਿੰਨ -ਤਿੰਨ ਲੇਣ ਦੀ ਸਰਵਿਸ ਰੋਡ ਬਣਾਈ ਗਈ ਹੈ। ਇਸ ਦੇ ਨਾਲ ਹੀ ਰਾਜਮਾਰਗ ਦਾ ਇਹ ਹਿੱਸਾ ਦਿੱਲੀ-ਮੁੰਬਈ ਐਕਸਪ੍ਰੇਸ-ਵੇ ਰਾਹੀਂ ਦਿੱਲੀ ਅਤੇ ਗੁੜਗਾਂਓ ਨੂੰ ਵੀ ਕਨੈਕਟੀਵਿਟੀ ਪ੍ਰਦਾਨ ਕਰੇਗਾ।
ਦੋ ਹਿੱਸਿਆਂ ਵਿਚ ਵੰਡਿਆਂ ਸੀ ਰਾਜਮਾਰਗ ਦਾ ਨਿਰਮਾਣ ਕੰਮ
ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਨਿਰਮਾਣ ਨੂੰ ਤੈਅ ਸਮੇਂਸੀਮਾ ਵਿਚ ਪੂਰਾ ਕਰਨ ਲਈ ਪ੍ਰੋਜੈਕਟ ਨੂੰ ਦੋ ਹਿੱਸਿਆਂ ਵਿਚ ਵੰਡਿਆ ਗਿਆ ਸੀ। ਪ੍ਰੋਜੈਕਟ ਵਨ ਦੇ ਤਹਿਤ ਇਕ ਜਨਵਰੀ, 2019 ਨੁੰ ਰਾਜੀਵ ਚੌਕ ਤੋਂ ਸ਼ੁਰੂ ਹੋ ਕੇ ਬਾਦਸ਼ਾਹਪੁਰ ਦੇ ਵਿਚ ਕਰੀਬ 8.94 ਕਿਲੋਮੀਟਰ ਦੇ ਇਸ ਪ੍ਰੋਜੈਕਟ ਦਾ ਨਿਰਮਾਣ ਕਾਰਜ ਸ਼ੁਰੂ ਕੀਤਾ ਗਿਆ ਸੀ। ਤਿੰਨ ਏਲੀਵੇਟੇਡ ਸਟ੍ਰਕਚਰ ਤਿਆਰ ਕੀਤੇ ਗਏ, ਜਿਨ੍ਹਾਂ ਦੀ ਕੁੱਲ ਲੰਬਾਈ 4.752 ਕਿਲੋਮੀਟਰ ਨਿਰਧਾਰਤ ਕੀਤੀ ਗਈ। ਇਸ ਪੂਰੀ ਪਰਿਯੋਜਨਾ ਦੇ ਨਾਲ-ਨਾਲ ਇਹ ਏਲੀਵੇਟੇਡ ਸਟ੍ਰਕਚਰ ਗੁਰੂਗ੍ਰਾਮ ਜਿਲ੍ਹਾ ਵਿਚ ਸੱਭ ਤੋਂ ਲੰਬਾ ਏਲੀਵੇਟੇਡ ਰੋਡ ਹੋਵੇਗਾ। ਇਸ ਦੇ ਨਾਲ ਹੀ ਪ੍ਰੋਜੈਕਟ ਦੇ ਤਹਿਤ ਹੀ ਬਾਦਸ਼ਾਹਪੁਰ ਵਿਚ ਵੀ 324 ਮੀਟਰ ਲੰਬਾਈ ਦਾ ਤੀਜਾ ਏਲੀਵੇਟੇਡ ਸਟ੍ਰਕਚਰ ਤਿਆਰ ਕੀਤਾ ਗਿਆ ਹੈ।
ਉੱਥੇ ਹੀ 30 ਜਨਵਰੀ, 2019 ਨੂੰ ਪ੍ਰੋਜੈਕਟ ਦੋ ਦੇ ਤਹਿਤ ਭੋਂਡਸੀ ਤੋਂ ਸ਼ੁਰੂ ਹੋ ਕੇ ਸੋਹਨਾ ਤੱਕ ਦੇ ਹਿੱਸਾ ਦੇ ਨਿਰਮਾਣ ਕੰਮ ਸ਼ੁਰੂ ਕੀਤਾ ਗਿਆ ਸੀ। ਇਸ ਪ੍ਰੋਜੈਕਟ ਦੇ 12.718 ਕਿਲੋਮੀਟਰ ਦੇ ਪੂਰੇ ਹਿੱਸੇ ਵਿਚ 1.846 ਤੇ 1.12 ਕਿਲੋਮੀਟਰ ਦੇ ਦੋ ਏਲੀਵੇਟਿਡ ਰੋਡ 1 ਕਿਲੋਮੀਟਰ ਦੀ ਲੰਬਾਈ ਦੇ ਨਾਲ ਇਕ ਫਲਾਈਓਵਰ ਸਮੇਤ ਦੋ ਅੰਡਰਪਾਸ ਦਾ ਨਿਰਮਾਣ ਕੀਤਾ ਗਿਆ ਹੈ। ਇਸ ਦੇ ਨਾਲ ਹੀ ਛੋਟੇ ਵਾਹਨਾਂ ਦੀ ਆਵਾਜਾਈ ਲਈ ਇਕ 750 ਮੀਟਰ ਦਾ ਲਾਇਟ ਵਹੀਕਲ ਅੰਡਰਪਾਸ ਵੀ ਬਣਾਇਆ ਗਿਆ ਹੈ। ਇਸ ਪੂਰੀ ਪਰਿਯੋਜਨਾ ਦਾ ਨਿਰਮਾਣ ਕਾਰਜ 30 ਮਹੀਨੇ ਵਿਚ ਪੂਰਾ ਕਰਨ ਦਾ ਸਮੇਂ ਨਿਰਧਾਰਤ ਕੀਤਾ ਅਿਗਾ ਸੀ। ਪਰ ਕੋਰੋਨਾ ਦੌਰਾਨ ਨਿਰਮਾਣ ਕਾਰਜ ਵਿਚ ਆਈ ਰੁਕਾਵਟਾਂ ਦੇ ਕਾਰਨ ਇਸ ਦੀ ਸਮੇਂ ਸੀਮਾ 30 ਜੂਨ, 2022 ਤਕ ਵਧਾ ਦਿੱਤੀ ਗਈ ਸੀ। ਬੁਲਾਰੇ ਨੇ ਦਸਿਆ ਕਿ ਪ੍ਰੋਜੈਕਟ -2 ਦੇ ਤਹਿਤ ਆਉਣ ਵਾਲੇ ਨਿਰਮਾਣ ਖੇਤਰ ਵਿਚ 24 ਲੇਨ ਦੇ ਟੋਲ ਪਲਾਜਾ ਦਾ ਵੀ ਨਿਰਮਾਣ ਕੀਤਾ ਗਿਆ ਹੈ। ਟੋਲ ਪਲਾਜਾ ਵਿਚ ਦੋਵਾਂ ਪਾਸੇ 12-12 ਲੇਨ ਬਣਾਈਆਂ ਗਈਆਂ ਹਨ ਤਾਂ ਜੋ ਟੋਲ ਪਲਾਜਾ ‘ਤੇ ਘੱਟ ਤੋਂ ਘੱਟ ਸਮੇਂ ਵਿਚ ਵਾਹਨਾਂ ਦੀ ਆਵਾਜਾਈ ਹੋ ਸਕੇ। ਪਰਿਯੋਜਨਾ ਦੇ ਪੂਰੇ ਹੌਣ ਨਾਲ ਪਹਿਲਾਂ ਦੀ ਤੁਲਣਾ ਵਿਚ ਯਾਤਰਾ ਦਾ ਸਮੇਂ 60 ਮਿੰਟ ਤੋਂ ਘੱਟ ਕੇ ਹੁਣ 15 ਤੋਂ 20 ਮਿੰਟ ਦਾ ਹੀ ਰਹਿ ਜਾਵੇਗਾ।

