ਪਟਿਆਲਾ

ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਵਲੋਂ ਸਿਮਰਨਜੀਤ ਸਿੰਘ ਮਾਨ ਵਲੋਂ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਜੀ ਬਾਰੇ ਕੀਤੀ ਮੰਦਭਾਗੀ ਟਿੱਪਣੀ ਦੀ ਸਖਤ ਸ਼ਬਦਾਂ ਵਿੱਚ ਕੀਤੀ ਨਿੰਦਾ

ਪਟਿਆਲਾ 16 ਜੁਲਾਈ (ਰਮਨਦੀਪ/ਮਧੂਸਾਰ ਬਿਊਰੋ) ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਅਤੇ ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ, ਜਿਲਾ ਕਮੇਟੀਆਂ ਪਟਿਆਲਾ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਕਰਕੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸ੍ਰ. ਸਿਮਰਨਜੀਤ ਸਿੰਘ ਮਾਨ ਵਲੋਂ ਪ੍ਰਮਗੁਣੀ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਜੀ ਬਾਰੇ ਕੀਤੀ ਮੰਦਭਾਗੀ ਟਿੱਪਣੀ ਆਪਣੀ ਮਾਨਸਿਕ ਸੰਤੁਲਨ ਗਵਾਕੇ ਕੀਤੀ ਗਈ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਕਿ ਮਾਨ ਸਾਹਿਬ ਪਹਿਲਾ, ਆਪਣੀ ਪੀੜੀ ਹੇਠ ਸੋਟਾ ਫੇਰਨ ਕਿ ਉਹਨਾ ਦੇ ਕਿਹਨਾ ਕਿਹਨਾ ਨਾਲ ਸਬੰਧ ਹਨ। ਮੀਟਿੰਗ ਵਿੱਚ ਹਾਜਰ ਆਗੂਆਂ ਨੇ ਸਲਾਹ ਦਿੱਤੀ ਕਿ ਉਹ ਦੇਸ਼ ਅਜ਼ਾਦੀ ਦੇ ਸ਼ਹੀਦਾਂ ਪ੍ਰਤੀ ਮਾਨਸਿਕ ਸੰਤੁਲਨ ਬਣਾ ਕੇ ਗੱਲ ਕਰਿਆ ਕਰਨ।

ਮੀਟਿੰਗ ਵਿੱਚ ਵਣ ਵਿਭਾਗ ਸਮੇਤ ਇੱਕ ਦਰਜਨ ਵਿਭਾਗਾਂ ਵਿਚਲੇ ਕੰਟਰੈਕਟ ਆਊਟ ਸੋਰਸ ਕਰਮੀਆਂ ਨੂੰ ਪਿਛਲੇ ਮਾਰਚ ਤੋਂ ਬਾਅਦ ਤਨਖਾਹਾਂ ਦਾ ਬੱਜਟ “ਆਪ ਸਰਕਾਰ” ਵਲੋਂ ਵਿਭਾਗਾਂ ਨੂੰ ਜਾਰੀ ਨਾਂ ਕਰਨ ਵਿਰੁੱਧ ਮਿਤੀ 18 ਜੁਲਾਈ ਨੂੰ ਵਣ ਵਿਭਾਗ ਦਫਤਰ ਤੋਂ ਸਵੇਰੇ 11 ਵਜੇ ਵਣ ਅਧਿਕਾਰੀਆਂ ਸਮੇਤ ਪੰਜਾਬ ਸਰਕਾਰ ਦੀ ਅਰਥੀ ਫੁੱਕ ਰੈਲੀ ਕੀਤੀ ਜਾਵੇਗੀ। ਆਗੂਆਂ ਨੇ ਕਾਨੂੰਨੀ ਅਫਸਰਾਂ ਦੀਆਂ ਅਸਾਮੀਆਂ ਲਈ ਬਣਦਾ ਰਾਖਵਾਂ ਕਰਨ ਦਾ ਕੋਟਾ ਬਹਾਲ ਰੱਖਣ ਦੀ ਵੀ ਮੰਗ ਕੀਤੀ ਅਤੇ ਡੇਲੀਵੇਜਿਜ਼, ਕੰਟਰੈਕਟ, ਆਊਟ ਸੋਰਸ, ਵਰਕਚਾਰਜ ਕਾਮਿਆਂ ਸਮੇਤ ਪਾਰਟ ਟਾਇਮ ਨੂੰ ਰੈਗੂਲਰ ਕਰਨ ਲਈ ਬਣਾਈ ਗਈ ਕੈਬਨਿਟ ਸਬ ਕਮੇਟੀ ਆਪਣੀ ਮੀਟਿੰਗ ਮਿਤੀ 19 ਜੁਲਾਈ ਨੂੰ ਸਪਸ਼ਟ ਫੈਸਲਾ ਸਾਲ 2016 ਵਿੱਚ ਬਣੇ ਨਿਯਮਾਂ ਦੀ ਰੋਸ਼ਨੀ ਵਿੱਚ ਕਰਨ। ਮੀਟਿੰਗ ਵਿੱਚ ਸਰਵ ਸ੍ਰੀ ਦਰਸ਼ਨ ਸਿੰਘ ਲੁਬਾਣਾ, ਜਗਮੋਹਨ ਨੋਲੱਖਾ, ਦੀਪ ਚੰਦ ਹੰਸ, ਬਲਜਿੰਦਰ ਸਿੰਘ, ਗੁਰਦਰਸ਼ਨ ਸਿੰਘ, ਮਾਧੋ ਰਾਹੀ, ਰਾਮ ਲਾਲ ਰਾਮਾ, ਸੂਰਜ ਯਾਦਵ, ਜਸਪਾਲ ਮਹਿਰਾ, ਮੋਧ ਨਾਥ ਸ਼ਰਮਾ, ਪਰਵੀਨ ਨਰੜੂ, ਸ਼ਿਵ ਚਰਨ, ਰਾਮ ਜੋਧਾ, ਸੁਨੀਲ ਦੱਤ, ਸੋਨੂੰ ਪਾਲ, ਰਾਮ ਕੈਲਾਸ਼, ਨਿਸ਼ਾ ਰਾਣੀ, ਇੰਦਰਪਾਲ ਵਾਲੀਆ, ਲਖਵੀਰ ਸਿੰਘ, ਸਤਨਾਮ ਸਿੰਘ, ਪ੍ਰਕਾਸ਼ ਲੁਬਾਣਾ, ਸਤ ਨਰਾਇਣ ਗੋਨੀ, ਸੁਖਦੇਵ ਝੰਡੀ, ਅਨਿਲ ਕੁਮਾਰ, ਰਾਜ ਕੁਮਾਰ ਆਦਿ ਹਾਜਰ ਸਨ।

Leave a Reply

Your email address will not be published. Required fields are marked *