ਦ੍ਰੋਪਦੀ ਮੁਰਮੂ ਬਣੇ ਦੇਸ਼ ਦੇ 15ਵੇਂ ਰਾਸ਼ਟਰਪਤੀ
ਨਵੀਂ ਦਿੱਲੀ- ਦੇਸ਼ ਨੂੰ ਅੱਜ ਆਪਣਾ 15ਵਾਂ ਰਾਸ਼ਟਰਪਤੀ ਮਿਲ ਗਿਆ ਹੈ। ਦ੍ਰੋਪਦੀ ਮੁਰਮੂ ਨੇ ਤੀਜੇ ਦੌਰ ਦੀ ਗਿਣਤੀ ਦੇ ਨਾਲ ਰਾਸ਼ਟਰਪਤੀ ਚੋਣ ਜਿੱਤ ਲਈ ਹੈ। ਐਨਡੀਏ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਦ੍ਰੋਪਦੀ ਮੁਰਮੂ ਨੇ ਗਿਣਤੀ ਦੇ ਤੀਜੇ ਗੇੜ ਦੇ ਅੰਤ ਵਿੱਚ ਕੁੱਲ ਜਾਇਜ਼ ਵੋਟਾਂ ਦਾ 50 ਫੀਸਦੀ ਅੰਕੜਾ ਪਾਰ ਕਰ ਲਿਆ ਹੈ, ਜੋ ਦੇਸ਼ ਦੀ ਅਗਲੀ ਰਾਸ਼ਟਰਪਤੀ ਬਣਨ ਲਈ ਕਾਫੀ ਹੈ।
ਤੀਜੇ ਗੇੜ ਵਿੱਚ ਕਰਨਾਟਕ, ਕੇਰਲ, ਮੱਧ ਪ੍ਰਦੇਸ਼, ਮਹਾਰਾਸ਼ਟਰ, ਮਣੀਪੁਰ, ਪੰਜਾਬ, ਮਿਜ਼ੋਰਮ, ਉੜੀਸਾ ਅਤੇ ਨਾਗਾਲੈਂਡ ਲਈ ਵੋਟਾਂ ਦੀ ਗਿਣਤੀ ਕੀਤੀ ਗਈ। ਤੀਜੇ ਗੇੜ ਵਿੱਚ, ਮੁਰਮੂ ਨੂੰ 812 ਡੈਲੀਗੇਟਾਂ ਦੀ ਵੋਟ ਮਿਲੀ ਜਿਨ੍ਹਾਂ ਦੀ ਵੋਟ ਦਾ ਮੁੱਲ 94478 ਹੈ, ਜਦਕਿ ਯਸ਼ਵੰਤ ਸਿਨਹਾ ਨੂੰ 531 ਡੈਲੀਗੇਟਾਂ ਦੀ ਵੋਟ ਮਿਲੀ ਜਿਨ੍ਹਾਂ ਦੀ ਵੋਟ ਦਾ ਮੁੱਲ 71186 ਹੈ। ਇਸ ਤਰ੍ਹਾਂ ਕੁੱਲ 3215 ਵੋਟਾਂ ਦੀ ਗਿਣਤੀ ਹੋਈ ਹੈ ਜਿਸ ਵਿੱਚ ਦ੍ਰੋਪਦੀ ਮੁਰਮੂ ਦੀਆਂ 2161 ਵੋਟਾਂ ਹਨ ਜਿਨ੍ਹਾਂ ਦੀ ਵੋਟ ਦਾ ਮੁੱਲ 838839 ਹੈ ਅਤੇ ਯਸ਼ਵੰਤ ਸਿਨਹਾ ਦੀਆਂ 2161 ਵੋਟਾਂ ਹਨ ਜਿਨ੍ਹਾਂ ਦੀ ਵੋਟ ਦਾ ਮੁੱਲ 261062 ਹੈ। ਇਸ ਤਰ੍ਹਾਂ ਦ੍ਰੋਪਦੀ ਮੁਰਮੂ ਨੇ ਰਾਸ਼ਟਰਪਤੀ ਬਣਨ ਲਈ ਜ਼ਰੂਰੀ ਬਹੁਮਤ ਹਾਸਲ ਕਰ ਲਿਆ ਹੈ।
ਦੂਜੇ ਗੇੜ ਦੀ ਗਿਣਤੀ ਵਿੱਚ ਦ੍ਰੋਪਦੀ ਮੁਰਮੂ ਨੂੰ ਕੁੱਲ 1349 ਵੋਟਾਂ ਮਿਲੀਆਂ ਅਤੇ ਇੱਕ ਹੋਰ ਉਮੀਦਵਾਰ ਯਸ਼ਵੰਤ ਸਿਨਹਾ ਨੂੰ 537 ਵੋਟਾਂ ਮਿਲੀਆਂ। ਵੋਟਾਂ ਦੀ ਗਿਣਤੀ ਦੌਰਾਨ ਕੁੱਲ 748 ਵੋਟਾਂ ਜਾਇਜ਼ ਮੰਨੀਆਂ ਗਈਆਂ ਹਨ। ਕੁੱਲ ਵੋਟਾਂ ਦਾ ਮੁੱਲ 5,23,600 ਹੈ। ਜਿਸ ਵਿੱਚੋਂ ਦ੍ਰੋਪਦੀ ਮੁਰਮੂ ਨੂੰ 540 ਵੋਟਾਂ ਯਾਨੀ 3,78,000 ਵੋਟਾਂ ਮਿਲੀਆਂ। ਜਦੋਂ ਕਿ ਯਸ਼ਵੰਤ ਸਿਨਹਾ ਨੂੰ 208 ਵੋਟਾਂ ਮਿਲੀਆਂ ਹਨ, ਜਿਨ੍ਹਾਂ ਦੀ ਕੀਮਤ 1,45,600 ਬਣਦੀ ਹੈ।

