ਪਟਿਆਲਾ

ਨਗਰ ਨਿਗਮ ਕਮਿਸ਼ਨਰ ਨੂੰ ਲਾਵਾਰਸ ਪਸ਼ੂਆਂ ਕਰਕੇ ਆ ਰਹੀਆਂ ਸੱਮਸਿਆਵਾਂ ਬਾਰੇ ਦੱਸਦੇ ਹੋਏ ਵਡੇਰਾ

ਪਟਿਆਲਾ (ਮਧੂਸਾਰ ਬਿਊਰੋ) – ਲਾਵਾਰਸ ਗਊਆਂ, ਪਸ਼ੂਆਂ ਕਾਰਨ ਬਹੁ- ਗਿਣਤੀ ਹਾਦਸੇ ਵਾਪਰ ਚੁੱਕੇ ਹਨ, ਜਿਹੜੇ ਕਿ ਅਨੇਕਾਂ ਲੋਕਾਂ ਦੀ ਮੌਤ ਦਾ ਕਾਰਨ ਵੀ ਬਣ ਚੁੱਕੇ ਹਨ। ਗਊ ਸੇਵਾ ਆਯੋਗ ਸਮੇਤ ਹੋਰ ਵੀ ਗਊਆਂ, ਪਸ਼ਊਆਂ ਦੀ ਸਾਂਭ ਸੰਭਾਲ ਰੱਖਿਆ ਸਬੰਧੀ ਅਨੇਕਾ ਕਈ ਸਸੰਥਾਵਾਂ ਹਨ, ਜਿਹਨਾਂ ਵੱਲੋਂ ਇਨਾਂ ਪਸ਼ੂਆਂ ਦੇ ਹਿੱਤ ਵਿੱਚ ਗੱਲਾਂ ਤਾਂ ਸਮੇਂ-ਸਮੇਂ ਤੇ ਬਹੁਤ ਹੁੰਦੀਆਂ ਹਨ ਪਰ ਇਨਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਉਣ ਤੇ ਇਨਾਂ ਦੀ ਸੇਵਾ ਸੰਬੰਧੀ ਕਦੇ ਵੀ ਕਿਸੇ ਸੰਗਠਨ ਤੇ ਪੁਰਜੋਰ ਮੰਗ ਕਰਦਿਆਂ ਆਪਣੀ ਆਵਾਜ ਬੁਲੰਦ ਨਹੀਂ ਕੀਤੀ । ਉਕਤ ਵਿਚਾਰਾਂ ਦਾ ਪ੍ਰਗਟਾਵਾ ਯੁਵਾ ਏਕਤਾ ਸਰਵਹਿੱਤ ਮੰਚ ਦੇ ਪ੍ਰਧਾਨ ਹਿਮਾਂਸ਼ੂ ਵਡੇਰਾ ਵੱਲੋਂ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਕੀਤਾ ਗਾ। ਜਿਸ ਵਿੱਚ ਉਨਾਂ ਕਿਹਾ ਕਿ ਬੀਤੇ ਕਈ ਸਾਲ ਤੋਂ ਪੰਜਾਬ ਤੇ ਹਰ ਜਿਲ੍ਹੇ ਵਿੱਚ ਸ਼ਹਿਰਾਂ, ਗਲੀਆਂ, ਮੁੱਹਲਿਆਂ, ਵਿੱਚ ਲਾਵਾਰਸ ਪਸ਼ੂਆਂ ਦੀਆਂ ਟੋਲੀਆਂ ਘੁਮਦੀਆਂ ਵਿਖਾਈ ਦੇ ਰਹੀਆਂ ਹਨ, ਜਿਨਾਂ ਦਾ ਰੋਜਾਨਾ ਸੜਕਾਂ ਘੁਮਣਾ ਹਾਦਸਿਆਂ ਨੂੰ ਸੱਦਾ ਦੇਣਾ ਹੈ।

ਜਿਨਾਂ ਤੇ ਪ੍ਰਸ਼ਾਸ਼ਾਨ, ਸਰਕਾਰ, ਦਾ ਕੋਈ ਧਿਆਨ ਨਹੀ ਜਾ ਰਿਹਾ। ਰਿਹਾਇਸ਼ੀ ਇਲਾਕਿਆਂ ਵਿੱਚ ਇਨਾਂ ਗਊਆਂ ਨੇ ਜਿੱਥੇ ਆਵਾਜਾਈ ਵਿੱਚ ਵਿਘਨ ਪਾਈਆਂ ਜਾ ਰਿਹਾ ਉਥੇ ਹੀ ਇਨ੍ਹਾਂ ਪਸ਼ੂਆਂ ਨੇ ਲੋਕਾਂ ਦੇ ਮਨਾਂ ਵਿੱਚ ਡਰ ਪੈਂਦਾ ਕੀਤਾ ਹੋਇਆ ਹੈ। ਪ੍ਰਧਾਨ ਹਿਮਾਸ਼ੂ ਵਡੇਰਾ ਨੇ ਕਿਹਾ ਕਿ ਜਦੋਂ ਲੋਕਾਂ ਵੱਲੋਂ ਗਊ ਟੈਕਸ ਦੀ ਅਦਾਇਗੀ ਕੀਤੀ ਜਾ ਰਹੀ ਤਾਂ ਫੇਰ ਇਨਾਂ ਪਸ਼ੂਆਂ ਨੂੰ ਗਊਸ਼ਾਲਾਵਾਂ ਵਿੱਚ ਕਿਉਂ ਨਹੀਂ ਭੇਜਿਆ ਜਾ ਰਿਹਾ ਅਤੇ ਗਊ ਪ੍ਰੇਮੀ ਤੇ ਹੋਰ ਸੰਗਠਨਾਂ ਵੱਲੋਂ ਇਨ੍ਹਾਂ ਪਸ਼ੂਆਂ ਦੀ ਸ਼ਾਂਭ ਸੰਭਾਲ ਤੇ ਯੋਗ ਥਾਂ ਪਹੁੰਚਾਉਣ ਲਈ ਤੇ ਠੋਸ ਕਰਮ ਚੁੱਕਣ ਲਈ ਕਿਉਂ ਨਹੀਂ ਪੁਰਜੋਰ ਮੰਗ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਰੋਜਾਨਾ ਇਨਾਂ ਲਾਵਾਰਸ ਪਸ਼ੂਆਂ ਦਾ ਸੜਕਾਂ ਤੇ ਆਉਣਾ ਖਤਰੇ ਤੋਂ ਖਾਲੀ ਨਹੀਂ ਹੈ, ਜਿਨ੍ਹਾਂ ਕਾਰਨ ਕਿਸੇ ਸਮੇਂ ਦੌਰਾਨ ਕੌਈ ਵੱਡਾ ਹਾਦਸਾ ਵਾਪਰ ਸਕਦਾ ਹੈ।

Leave a Reply

Your email address will not be published. Required fields are marked *