ਸਿਵਲ ਸਰਜਨ ਡਾ. ਰਾਜੂ ਧੀਰ ਵੱਲੋਂ ਕਮਿਉਨਿਟੀ ਸਿਹਤ ਕੇਂਦਰ ਕਾਲੋਮਾਜਰਾ ਦਾ ਕੀਤਾ ਦੋਰਾ
ਪਟਿਆਲਾ 25 ਜੁਲਾਈ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸਿਵਲ ਸਰਜਨ ਡਾ. ਰਾਜੂ ਧੀਰ ਵੱਲੋ ਸਰਕਾਰੀ ਸਿਹਤ ਸੰਸਥਾਂਵਾ ਵਿੱਚ ਲੋਕਾਂ ਨੂੰ ਮਿਆਰੀ ਤੇਂ ਗੁਣਵੱਤਤਾ ਵਾਲੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਮਕਸਦ ਨਾਲ ਸਿਹਤ ਸੰਸਥਾਂਵਾ ਦੀ ਲਗਾਤਾਰ ਕੀਤੀ ਜਾ ਰਹੀ ਸੁਪਰਵੀਜਨ ਤਹਿਤ ਉਹਨਾਂ ਵੱਲੋਂ ਕਮਿਉਨਿਟੀ ਸਿਹਤ ਕਾਲੋਮਾਜਰਾ ਦਾ ਦੋਰਾ ਕੀਤਾ।ਦੋਰੇ ਦੋਰਾਣ ਉਹਨਾਂ ਵੱਲੋਂ ਸਿਹਤ ਕੇਂਦਰ ਵਿੱਚ ਸਟਾਫ ਦੀ ਹਾਜਰੀ, ਦਵਾਈਆਂ ਅਤੇ ਹੋਰ ਸਾਜੋ ਸਮਾਨ ਦਾ ਰਿਕਾਰਡ ਚੈਕ ਕੀਤਾ ਅਤੇ ਕਮਰਿਆ ਵਿੱਚ ਜਾ ਕੇ ਕੰਮ ਕਰ ਰਹੇ ਸਟਾਫ ਨਾਲ ਰੂ ਬਰੂ ਹੋ ਕੇ ਉਹਨਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੀਆਂ ਪ੍ਰਾਪਤੀਆਂ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ।ਉਹਨਾਂ ਸਿਹਤ ਕੇਂਦਰ ਵਿੱਚ ਇਲਾਜ ਲਈ ਆਏ ਮਰੀਜਾਂ ਨਾਲ ਗਲਬਾਤ ਕਰਕੇ ਉਹਨਾਂ ਨੂੰ ਸਿਹਤ ਕੇਂਦਰ ਵਿੱਚ ਇਲਾਜ ਲਈ ਮਿਲ ਰਹੀਆਂ ਮੁਫਤ ਦਵਾਈਆ ਬਾਰੇ ਵੀ ਪੁੱਛਿਆ, ਜਿਸ ਤੇਂ ਮਰੀਜਾਂ ਵੱਲੋਂ ਕੇਂਦਰ ਵਿੱਚ ਦਿਤੀਆਂ ਜਾ ਰਹੀਆ ਸਿਹਤ ਸੇਵਾਵਾਂ ਬਾਰੇ ਸੰਤੁਸ਼ਟੀ ਪ੍ਰਗਟ ਕੀਤੀ।
ਉਹਨਾਂ ਵਾਰਡਾਂ ਵਿੱਚ ਜਾ ਕੇ ਦਾਖਲ ਮਰੀਜਾਂ ਦਾ ਹਾਲ ਚਾਲ ਵੀ ਪੁੱਛਿਆ। ਉਹਨਾਂ ਮੋਕੇ ਤੇਂ ਮੋਜੂਦ ਮੈਡੀਕਲ ਅਫਸਰ ਅਤੇ ਸਟਾਫ ਨੂੰ ਹਰੇਕ ਮਰੀਜ ਨਾਲ ਪੇ੍ਰਮ ਭਰਿਆ ਵਤੀਰਾ ਰੱਖਣ, ਸਟਾਫ ਦਾ ਡਿਉਟੀ ਤੇਂ ਸਮੇ ਸਿਰ ਆਉਣਾ ਅਤੇ ਡਿਉਟੀ ਸਮੇਂ ਦੋਰਾਣ ਡਿਉਟੀ ਤੇਂ ਹਜਾਰੀ ਯਕੀਨੀ ਬਣਾਉਣ ਦੀਆਂ ਹਦਾਇਤਾਂ ਵੀ ਦਿੱਤੀਆ।ਸਿਹਤ ਕੇਂਦਰ ਦੀ ਸਾਫ ਸਫਾਈ ਦਾ ਖਾਸ ਧਿਆਨ ਰੱਖਣ ਅਤੇ ਲੋਕਾਂ ਨੂੰ ਸਿਹਤ ਵਿਭਾਗ ਵਲੋਂ ਚਲਾਏ ਜਾਂਦੇ ਸਿਹਤ ਪ੍ਰੋਗਰਾਮਾਂ ਅਤੇ ਸਿਹਤ ਸਕੀਮਾਂ ਸਬੰਧੀ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਦਿਸ਼ਾ ਨਿਰਦੇਸ਼ ਦਿੱਤੇ। ਦੋਰੇ ਦੋਰਾਣ ਉਹਨਾਂ ਸੀਨੀਅਰ ਮੈਡੀਕਲ ਅਫਸਰ ਡਾ. ਮਨਿੰਦਰ ਕੋਰ ਨਾਲ ਗੱਲਬਾਤ ਕਰਕੇ ਕਮਿਉਨਿਟੀ ਸਿਹਤ ਕੇਂਦਰ ਨੂੰ ਸਮਾਰਟ ਹਸਪਤਾਲ ਜਿਸ ਵਿੱਚ ਮਰੀਜਾਂ ਨੂੰ ਆਨ ਲਾਈਨ ਸੇਵਾਵਾਂ ਵੀ ਦਿੱਤੀਆ ਜਾ ਸਕਣ, ਬਣਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਇਸ ਸਬੰਧੀ ਇੱਕ ਪ੍ਰੋਪੋਜਲ ਬਣਾ ਕੇ ਭੇਜਣ ਲਈ ਕਿਹਾ ਤਾਂ ਜੋ ਇਸ ਸਬੰਧੀ ਉਚ ਅਧਿਕਾਰੀਆਂ ਨਾਲ ਤਾਲਮੇਲ ਕੀਤਾ ਜਾ ਸਕੇ।

