ਮੁੱਖ ਮੰਤਰੀ ਨੇ ਗੁਰੂਗ੍ਰਾਮ ਵਿਚ ਕੀਤਾ ਪੁਲਿਸ ਦੇ ਸਮਾਰਟ ਈ-ਬੀਟ ਸਿਸਟਮ ਦੀ ਸ਼ੁਰੂਆਤ
ਮੁੱਖ ਮੰਤਰੀ ਨੇ ਈ-ਬੀਟ ਸਿਸਟਮ ਨਾਲ ਜੁੜੇ 119 ਰਾਈਟਰਸ ਨੂੰ ਝੰਡੀ ਦਿਖਾ ਕੇ ਕੀਤਾ ਰਵਾਨਾ

ਚੰਡੀਗੜ੍ਹ, 25 ਜੁਲਾਈ (ਮਧੂਸਾਰ ਬਿਊਰੋ) – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਈ-ਪਹਿਲ ਦੇ ਵੱਲ ਇਕ ਹੋਰ ਕਦਮ ਵਧਾਉਂਦੇ ਹੋਏ ਅੱਜ ਗੁਰੂਗ੍ਰਾਮ ਦੇ ਪੁਲਿਸ ਕਮਿਸ਼ਨਰ ਦਫਤਰ ਵਿਚ ਸਮਾਰਟ ਈ-ਬੀਟ ਸਿਸਟਮ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਇਸ ਸਿਸਟਮ ਨਾਲ ਜੁੜੇ ਪੁਲਿਸ ਦੇ 119 ਮੋਟਰਸਾਈਕਲ ਰਾਈਡਰਸ ਨੂ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਦੇ ਬਾਅਦ ਮੀਡੀਆ ਨਾਲ ਗਲ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਗੁਰੂਗ੍ਰਾਮ ਵਿਚ ਸਮਾਰਟ ਪੁਲਿਸਿੰਗ ਦੇ ਯਤਨ ਦੇ ਤਹਿਤ ਈ-ਬੀਟ ਸਿਸਟਮ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਨਾਲ ਬੀਟ ਸਿਸਟਮ ਵੀ ਡਿਜੀਟਲਾਇਜਡ ਹੋ ਗਿਆ ਹੈ। ਉਨ੍ਹਾਂ ਨੇ ਦਸਿਆ ਕਿ ਇਹ ਇਕ ਏਪ ਅਧਾਰਿਤ ਸਿਸਟਮ ਹੈ ਅਤੇ ਬੀਟ ‘ਤੇ ਤੈਨਾਤ ਮੋਟਰਸਾਈਕਲ ਰਾਈਡਰ ਪੁਲਿਸ ਕਰਮਚਾਰੀ ਦੀ ਹਾਜਿਰੀ ਵੀ ਇਸ ਏਪ ‘ਤੇ ਲੱਗੇਗੀ ਅਤੇ ਉਨ੍ਹਾਂ ਦੀ ਮਾਨੀਟਰਿੰਗ ਵੀ ਆਸਾਨੀ ਨਾਲ ਕੀਤੀ ਜਾ ਸਕੇਗੀ। ਹੁਣ ਤਕ ਬੀਟ ‘ਤੇ ਲਗਾਏ ਗਏ ਪੁਲਿਸ ਕਰਮਚਾਰੀ ਮੈਨੂਅਲ ਢੰਗ ਨਾਲ ਆਪਣੀ ਹਾਜਿਰੀ ਲਗਾਉਂਦੇ ਸਨ ਅਤੇ ਉਨ੍ਹਾਂ ਦੀ ਮਾਨੀਟਰਿੰਗ ਨਹੀਂ ਹੋ ਪਾਉਂਦੀ ਸੀ। ਇਹ ਇਕ ਜੀਆਈਐਸ ਅਧਾਰਿਤ ਸਿਸਟਮ ਹੈ, ਜਿਸ ਦੇ ਸ਼ੁਰੂ ਹੋਣ ਨਾਲ ਇੰਨ੍ਹਾਂ ਦੀ ਮਾਨੀਟਰਿੰਗ ਵੱਧ ਪ੍ਰਭਾਵੀ ਢੰਗ ਨਾਲ ਹੋ ਪਾਵੇਗੀ। ਉਸ ਦੇ ਬਾਅਦ ਉਨ੍ਹਾਂ ਦੀ ਲੋਕੇਸ਼ਨ ਦੀ ਮਾਨੀਟਰਿੰਗ ਆਸਾਨੀ ਨਾਲ ਕੀਤੀ ਜਾ ਸਕੇਗੀ।
ਮੁੱਖ ਮੰਤਰੀ ਨੇ ਦਸਿਆ ਕਿ ਇਹ ਨਵੀਂ ਪ੍ਰਣਾਲੀ ਗੁਰੂਗ੍ਰਾਮ ਦੇ ਸ਼ਹਿਰੀ ਖੇਤਰ ਵਿਚ ਸਥਿਤ ਸਾਰੇ 33 ਪੁਲਿਸ ਥਾਨਾ ਖੇਤਰਾਂ ਨੂੰ ਕਵਰ ਕਰੇਗੀ। ਇੰਨ੍ਹਾਂ ਵਿਚ 119 ਮੋਟਰਸਾਈਕਲ ਰਾਈਡਰ ਤੈਨਾਤ ਹੋਣਗੇ ਅਤੇ ਹਰੇਕ ਮੋਟਰਸਾਈਕਲ ਰਾਈਡਰ ‘ਤੇ ਦੋ ਪੁਲਿਸ ਕਰਮਚਾਰੀ ਹੋਣਗੇ। ਇਸ ਲਿਹਾਜ ਨਾਲ ਦਿਨ ਵਿਚ ਤਿੰਨ ਸ਼ਿਫਟਾਂ ਵਿਚ 714 ਪੁਲਿਸ ਕਰਮਚਾਰੀ ਰਾਈਡਰ ‘ਤੇ ਡਿਊਟੀ ਦੇਣਗੇ। ਉਨ੍ਹਾਂ ਨੇ ਦਸਿਆ ਕਿ ਗੁਰੂਗ੍ਰਾਮ ਪੁਲਿਸ ਨੇ ਸ਼ਹਿਰ ਵਿਚ 2056 ਸੰਵੇਦਨਸ਼ੀਲ ਲੋਕੇਨ ਅਤੇ ਬਿੰਦੂਆਂ ਦੀ ਪਹਿਚਾਣ ਕੀਤੀ ਹੈ। ਜਿਨ੍ਹਾਂ ਵਿਚ ਮੁੱਖ ਰੂਪ ਨਾਲ ਏਟੀਐਮ, ਪੈਟਰੋਲ ਪੰਪ, ਸੀਨੀਅਰ ਸੀਟੀਜਨ ਦੇ ਨਿਵਾਸ ਸਥਾਨ, ਸਕੂਲ, ਕਾਲਜ, ਧਾਰਮਿਕ ਸਥਾਨ, ਅਪਰਾਧ ਪ੍ਰਭਾਵਿਤ ਖੇਤਰ ਆਦਿ ਸ਼ਾਮਿਲ ਹਨ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਇਸ ਸਿਸਟਮ ਨੂੰ ਭਵਿੱਖ ਵਿਚ ਏਮਰਜੈਂਸੀ ਰਿਸਪਾਂਸ ਸਪੋਰਟ ਸਿਸਟਮ ਨਾਲ ਜੋੜਿਆ ਜਾਵੇਗਾ ਤਾਂ ਜੋ ਫੋਨ ਨੰਬਰ-112 ‘ਤੇ ਮਿਲਣ ਵਾਲੀਆਂ ਕਾਲ ‘ਤੇ ਈਆਰਵੀ ਤੋਂ ਇਲਾਵਾ ਇਹ ਰਾਈਡਰ ਵੀ ਮਦਦ ਦੇ ਲਈ ਪਹੁੰਚ ਸਕਣ। ਮੁੱਖ ਮੰਤਰੀ ਨੇ ਇਸ ਮੋਕੇ ‘ਤੇ ਸਮਾਰਟ ਈ-ਬੀਟ ਸਿਸਟਮ ਦੀ ਡਿਟੇਲ ਵੀ ਜਾਰੀ ਕੀਤੀ।
ਇਸ ਤੋਂ ਪਹਿਲਾਂ ਈ-ਬੀਟ ਸਿਸਟਮ ‘ਤੇ ਪ੍ਰੇਜੈਟੇਸ਼ਨ ਦਿੰਦ ਹੋਏਗੁਰੂਗ੍ਰਾਮ ਦੀ ਪੁਲਿਸ ਕਮਿਸ਼ਨਰ ਕਲਾ ਰਾਮਚੰਦਰਨ ਨੇ ਦਸਿਆ ਕਿ ਪਹਿਲਾਂ ਇਸ ਪਾਇਲੇਟ ਪ੍ਰੋਜੈਕਟ ਦੇ ਤੌਰ ‘ਤੇ ਇਸਟ ਗੁਰੂਗ੍ਰਾਮ ਅਤੇ ਮਾਨੇਸਰ ਖੇਤਰ ਵਿਚ ਲਾਗੂ ਕੀਤਾ ਗਿਆ ਸੀ। ਉਸ ਵਿਚ ਸਾਹਮਣੇ ਆਈ ਕਮੀਆਂ ਨੂੰ ਦੂਰ ਕਰਦੇ ਹੋਏ ਇਸੀ ਮਹੀਨੇ ਇਸ ਈ-ਬੀਟ ਸਿਸਟਮ ਦਾ ਵਿਸਤਾਰ ਕਰਦੇ ਹੋਏ, ਇਸ ਨੂੰਸਾਊਥ ਗੁਰੂਗ੍ਰਾਮ ਅਤੇ ਵੇਸਟ ਗੁਰੂਗ੍ਰਾਮ ਵਿਚ ਵੀ ਲਾਗੂ ਕੀਤਾ ਗਿਆ ਹੈ। ਇਸ ਮੌਕੇ ‘ਤੇ ਮੁੱਖ ਮੰਤਰੀ ਦੇ ਪਬਲਿਕ ਸੇਫਟੀ ਏਡਵਾਈਜਰ ਅਨਿਲ ਰਾਓ, ਮੀਡੀਆਂ ਏਡਵਾਈਜਰ ਅਮਿਤ ਆਰਿਆ, ਸੋਹਨਾ ਦੇ ਵਿਧਾਹਿਕ ਸੰਜੈ ਸਿੰਘ, ਪਟੌਦੀ ਦੇ ਵਿਧਾਇਕ ਸਤਯਪ੍ਰਕਾਸ਼ ਜਰਾਵਤਾ, ਡਿਵੀਜਨ ਕਮਿਸ਼ਨਰ ਰਾਜੀਵ ਰੰਜਨ, ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਸਮੇਤ ਕਈ ਮਾਣਯੋਗ ਵਿਅਕਤੀ ਮੌਜੂਦ ਸਨ।
ਅਵੈਧ ਖਨਨ ਕਰਨ ਵਾਲਿਆਂ ‘ਤੇ ਕੀਤੀ ਜਾਵੇਗੀ ਹੋਰ ਸਖਤੀ
ਇਥ ਸੁਆਲ ਦਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਅਵੈਧ ਰੂਪ ਨਾਲ ਖਨਨ ਕਰਨ ਵਾਲਿਆਂ ਦੇ ਨਾਲ ਪੂਰੀ ਸਖਤੀ ਕੀਤੀ ਜਾਵੇਗੀ। ਨੂੰਹ ਜਿਲ੍ਹਾ ਵਿਚ ਖਨਨ ਸੰਭਾਵਿਤ ਖੇਤਰਾਂ ‘ਤੇ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਅਵੈਧ ਖਨਨ ਕੰਮਾਂ ਵਿਚ ਸ਼ਾਮਿਲ ਵਿਅਕਤੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਮੀਡੀਆ ਅਤੇ ਆਮ ਲੋਕਾਂ ਨਾਲ ਮੁੱਖ ਮੰਤਰੀ ਨੇ ਅਵੈਧ ਖਨਨ ਵਿਚ ਸ਼ਾਮਿਲ ਲੋਕਾਂ ਨੂੰ ਫੜਵਾਉਣ ਵਿਚ ਸਹਿਯੋਗ ਕਰਨ ਦੀ ਅਪੀਲ ਕੀਤੀ। ਇਕ ਹੋਰ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਉਹ ਅੱਜ ਸਵੇਰ ਨਵੇਂ ਚੁਣ ਰਾਸ਼ਟਰਪਤੀ ਸ੍ਰੀਮਤੀ ਦਰੋਪਦੀ ਮੁਰਮੂ ਦੇ ਸੁੰਹ ਚੁੱਕ ਸਮਾਰੋਹ ਵਿਚ ਸ਼ਾਮਿਲ ਹੋਏ ਸਨ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿਚ ਅੱਜ ਇਕ ਇਤਿਹਾਸ ਰਚਿਆ ਗਿਆ ਹੈ ਜਦੋਂ ਆਦੀਵਾਸੀ ਸਮੂਦਾਏ ਦੀ ਇਕ ਮਹਿਲਾ ਨੇ ਦੇਸ਼ ਦਾ ਸਰਵੋਚ ਸੰਵੈਧਾਨਿਕ ਅਹੁਦਾ ਗ੍ਰਹਿਣ ਕੀਤਾ ਹੈ।

