ਅੰਮ੍ਰਿਤਸਰਪੰਜਾਬ

ਸਰਕਾਰੀ ਭਾਸ਼ਾ ਪੰਜਾਬੀ ਵਿਹੂਣੀ ਤੇ ਮੰਤਰੀਆਂ ਦੇ ਬਾਰੇ ਕੋਈ ਵੀ ਜਾਣਕਾਰੀ ਦੇਣ ਤੋਂ ਬਿਨਾਂ ਨੇ ਪੰਜਾਬ ਸਰਕਾਰ ਦੀਆਂ ਵੈਬਸਾਈਟਾਂ: ਡਾ. ਗੁਮਟਾਲਾ

ਅੰਮ੍ਰਿਤਸਰ 25 ਜੁਲਈ (ਸੋਨੂੰ ਨਰੂਲਾ/ਮਧੂਸਾਰ ਬਿਊਰੋ) :- ਸਰਕਾਰੀ ਭਾਸ਼ਾ ਪੰਜਾਬੀ ਵਿਹੂਣੀ ਤੇ ਮੰਤਰੀਆਂ ਦੇ ਬਾਰੇ ਕੋਈ ਵੀ ਜਾਣਕਾਰੀ ਦੇਣ ਤੋਂ ਬਿਨਾਂ ਨੇ ਪੰਜਾਬ ਸਰਕਾਰ ਦੀਆਂ ਵੈਬਸਾਈਟਾਂ । ਇਸ ਸਬੰਧੀ ਪ੍ਰੈਸ ਨੂੰ ਜਾਰੀ ਬਿਆਨ ਵਿੱਚ ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਕਿਹਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੂੰ ਭੇਜੀ ਇਕ ਈਮੇਲ ਵਿਚ ਲਿਖਿਆ ਹੈ ਕਿ ਉਨ੍ਹਾਂ ਨੇ ਸਥਾਨਕ ਸਰਕਾਰ ਵਿਭਾਗ ਪੰਜਾਬ ਦੀ ਵੈਬਸਾਇਟ ਵੇਖੀ ਹੈ , ਜੋ ਕਿ ਅੰਗਰਜੀ ਵਿਚ ਹੈ ਜਦ ਕਿ ਵੈਬਸਾਇਟ ਪੰਜਾਬੀ ਵਿਚ ਵੀ ਦੇਣੀ ਚਾਹੀਦੀ ਹੈ ਜੋ ਕਿ ਪੰਜਾਬ ਦੀ ਸਰਕਾਰੀ ਭਾਸ਼ਾ ਹੈ।ਪੰਜਾਬੀ ਉਪਰ ਤੇ ਅੰਗਰੇਜੀ ਥਲੇ ਚਾਹੀਦੀ ਹੈ।

ਡਾ. ਇੰਦਰਬੀਰ ਸਿੰਘ ਨਿੱਜਰ ਸਥਾਨਕ ਸਰਕਾਰ ਮੰਤਰੀ ਦਾ ਦਫ਼ਤਰ ਕਿੱਥੇ ਹੈ , ਦਾ ਖਾਨਾ ਖਾਲੀ ਹੈ । ਇਸੇ ਤਰ੍ਹਾਂ ਉਨ੍ਹਾਂ ਦਾ ਮੋਬਾਇਲ ਨੰਬਰ ਤੇ ਈ-ਮੇਲ ਤੇ ਫੈਕਸ ਦੇ ਖਾਨੇ ਖਾਲੀ ਹਨ।ਸਾਰੇ ਖਾਨੇ ਭਰੇ ਚਾਹੀਦੇ ਹਨ। ਇਹੋ ਹਾਲ ਜੋ ਕਿ ਪੰਜਾਬ ਟਰਾਂਸਪੋਰਟ ਵਿਭਾਗ ਦੀ ਵੈਬਸਾਈਟ ਦਾ ਹੈ । ਟਰਾਂਸਪੋਰਟ ਮੰਤਰੀ ਸ੍ਰੀ ਲਾਲ ਜੀਤ ਸਿੰਘ ਭੁਲਰ ਦੇ ਵੀ ਸਾਰੇ ਖਾਨੇ ਖਾਲੀ ਹਨ।ਏਸੇ ਤਰ੍ਹਾਂ ਅਫ਼ਸਰਾਂ ਤੇ ਹੋਰ ਕਰਮਚਾਰੀਆਂ ਦੇ ਮੋਬਾਇਲ ਨੰਬਰ ਤੇ ਈ-ਮੇਲ ਦਿੱਤੇ ਜਾਣੇ ਚਾਹੀਦੇ ਹਨ ਤਾਂ ਜੁ ਹਰ ਕੋਈ ਉਨ੍ਹਾਂ ਨਾਲ ਸਿੱਧਾ ਰਾਬਤਾ ਕਾਇਮ ਕਰ ਸਕੇ।ਉਨ੍ਹਾਂ ਨੇ ਸਾਰੇ ਮਹਿਕਮਿਆਂ ਦੀਆਂ ਵੈਬਸਾਈਟਾਂ ਠੀਕ ਕਰਨ ਦੀ ਬੇਨਤੀ ਕੀਤੀ ਹੈ।

Leave a Reply

Your email address will not be published. Required fields are marked *