ਪੰਜਾਬਪਟਿਆਲਾ

ਡਾ. ਜੇ.ਐਸ. ਬੱਲ ਮਨੁੱਖੀ ਸਿਹਤ ਲਈ ਬਾਗਬਾਨੀ ਵਿਭਾਗ (ISHS) ਦੇ ਉਪ-ਚੇਅਰਪਰਸਨ ਵਜੋਂ ਚੁਣੇ ਗਏ

ਫਤਿਹਗੜ੍ਹ ਸਾਹਿਬ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਦੇ ਡੀਨ ਫੈਕਲਟੀ ਆਫ ਐਗਰੀਕਲਚਰ ਪ੍ਰੋਫੈਸਰ (ਡਾ) ਜੇ. ਐਸ. ਬੱਲ, ਪੀ.ਐਚ. ਡੀ. (ਹਾਰਟੀਕਲਚਰ) ਐਫ. ਐਚ. ਐਸ. ਆਈ ਅੰਤਰਰਾਸ਼ਟਰੀ ਸੋਸਾਇਟੀ ਆਫ ਹਾਰਟੀਕਲਚਰਲ ਸਾਇੰਸ ਦੇ ਡਿਵੀਜ਼ਨ ਹਾਰਟੀਕਲਚਰ ਫਾਰ ਹਿਊਮਨ ਹੈਲਥ ਦੇ 4 ਸਾਲਾਂ ਲਈ ਵਾਈਸ ਚੇਅਰਪਰਸਨ ਚੁਣੇ ਗਏ ਹਨ। ਇਸ ਤੋਂ ਪਹਿਲਾਂ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ 34 ਸਾਲ ਬਤੌਰ ਵਿਗਿਆਨੀ ਕੰਮ ਕਰਦੇ ਰਹੇ ਅਤੇ 2009 ਦੁਰਾਨ ਪ੍ਰੋਫੈਸਰ ਤੇ ਮੁੱਖੀ (ਬਾਗਬਾਨੀ ਵਿਭਾਗ) ਰਹੇ । ਡਾ. ਬੱਲ ਨੇ 163 ਖੋਜ ਪੇਪਰ, 134 ਟੈਕਨੀਕਲ ਲੇਖ ਅਤੇ ਕਿਤਾਬਾਂ ਲਈ 24 ਚੈਪਟਰ ਲਿਖੇ। ਉਨਾਂ ਨੇ 3 ਬੇਰਾਂ ਤੇ 3 ਅਮਰੂਦਾਂ ਦੀਆਂ ਕਿਸਮਾਂ/ ਜੜੁ – ਮੁੱਢ ਵਿਕਸਿਤ ਕੀਤੇ ਅਤੇ ਫਲ ਉਤਪਾਦਕਾਂ ਲਈ 11 ਹੋਰ ਸਿਫਾਰਸਾਂ ਦਿੱਤੀਆਂ। ਉਨ੍ਹਾਂ ਨੇ ਬਗਾਬਾਨੀ ਵਿਸ਼ੇ ਤੇ ਕਿਤਾਬਾਂ ਲਿਖੀਆਂ ਤੇ ਸੰਪਾਦਿਤ ਕੀਤੀਆਂ ਜਿਵੇਂ ਕਿ ਫਰੂਟ ਗਰੋਇੰਗ ਸ ਪਲਾਂਟ ਗ੍ਰੋਥ ਰੈਗੂਲੇਟਰਜ਼ ਇਨ ਫਰੂਟ ਸਾਇੰਸ, ਫਰੂਟ ਸਾਇੰਸ ਕਲਚਰ ਐਂਡ ਟਕਨੌਲੋਜੀ ਭਾਗ 1- 4, ਰੇਜਿੰਗ ਫਰੂਟ ਨਰਸਰੀ, ਬੇਰ ਵਰਾਇਟੀਜ, ਮਲਚਿੰਗ ਇਨ ਬੇਰ ਆਰਚਰਡ, ਪੋਸਟ ਹਾਰਵੈਸਟ ਹੈਂਡਲਿੰਗ ਆਫ ਫਰੂਟ ਐਂਡ ਵੈਜੀਟੇਬਲ ਆਦਿ ਜੋ ਕਿ ਵਿਦਿਆਰਥੀਆਂ, ਫਲ ਉਤਪਾਦਕਾਂ, ਵਿਗਿਆਨੀਆਂ ਤੇ ਪਸਾਰ ਮਾਹਿਰਾਂ ਵਿਚ ਬਹੁਤ ਹਰਮਨ ਪਿਆਰੀਆਂ ਹਨ।

ਡਾ. ਬੱਲ ਨੇ 19 ਐਮ. ਐਸ.ਸੀ/ਪੀ ਐਚ ਡੀ ਵਿਦਿਆਰਥੀ ਬਤੌਰ ਮੇਜਰ ਅਡਵਾਈਜ਼ਰ ਤੇ 79 ਬਤੌਰ ਮਾਈਨਰ ਅਡਵਾਈਜ਼ਰ ਤੇ ਤੌਰ ਤੇ ਗਾਈਡ ਕੀਤੇ ਅਤੇ ਹੁਣ 8 ਪੋਸਟ ਗਰੇਜੂਏਟ ਵਿਦਿਆਰਥੀ ਗਾਈਡ ਕਰ ਰਹੇ ਹਨ। ਉਨਾ ਨੇ ਦੂਜੇ ਅੰਤਰਰਾਸ਼ਟਰੀ ਬੇਰ ਸੋਪੋਜ਼ੀਅਮ ਜਿੰਜਹੈਂਗ (ਚੀਨ) ਵਿਖੇ ਸਤੰਬਰ 2011 ਅਤੇ ਤੀਜੇ ਅੰਤਰਰਾਸ਼ਟਰੀ ਬੇਰ ਸੰਪੋਜ਼ੀਅਮ ਬਰਿਸਬੇਨ ( ਆਸਟਰੇਲੀਆ ) ਵਿਖੇ ਅਗਸਤ 2014 ਦੁਰਾਨ ਸ਼ਮੂਲੀਅਤ ਕੀਤੀ ਅਤੇ ਮੁੱਖ ਲੈਕਚਰ ਅਤੇ ਸ਼ੈਸਨਾਂ ਦੀ ਪ੍ਰਧਾਨਗੀ ਕੀਤੀ। ਇਸੇ ਤਰੁਾਂ ਉਹ ਜਜੂਬੀ 2016 ਵਰਕਸ਼ਾਪ, ਬੁਚਾਰੇਸ਼ਟ (ਰੁਮਾਨੀਆਂ ) ਵਿਖੇ ਅੰਤਰਰਾਸ਼ਟਰੀ ਵਿਗਿਆਨਕ ਕਮੇਟੀ ਦੇ ਮੈਂਬਰ ਰਹੇ। ਪਿਛਲੇ ਸਾਲ ਬਾੳਡਿੰਗ (ਚੀਨ) ਚ ਸੰਤਬਰ 2021 ਵਿਚ ਹੋਏ ਪੰਜਵੇਂ ਅੰਤਰਰਾਸ਼ਟਰੀ ਬੇਰ ਸੰਪੋਜ਼ੀਅਮ ਵਿਚ ਉਹਨਾਂ ਨੇ ਆਨਲਾਈਨ ਲੀਡ ਲੈਕਚਰ ਦਿੱਤਾ। ਉਹ ਐਕਟਾ ਹਾਰਟੀਕਲਚਰ ਨੰ 993 ਅਤੇ 1116 ਜੋ ਕਿ ਸਿਰਫ ਬੇਰਾਂ ਬਾਬਤ ਸਨ ਦੇ ਐਡੀਟੋਰੀਅਲ ਬੋਰਡ ਦੇ ਮੈਂਬਰ ਰਹੇ। ਡਾ. ਬੱਲ ਨੇ ਹਾਰਟੀਕਲਚਰ ਬੁਲੇਟਿਨ (ਅੰਗਰੇਜ਼ੀ ਅਤੇ ਪੰਜਾਬੀ) ਮਹੀਨਵਾਰ ਦੇ 7 ਸਾਲ ਅਤੇ ਹਾਰਟੀਕਲਚਰ ਨਿਊਜ਼ਲੈਟਰ ਤਿਮਾਹੀ ਦੇ 4 ਸਾਲ ਲਗਾਤਾਰ ਐਡੀਟਰ ਰਹੇ। ਡਾ. ਬੱਲ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਸਥਿਤ ਪੁਰਾਤਨ ਇਤਿਹਾਸਿਕ ਬੇਰੀਆਂ ਨੂੰ ਲਗਾਤਾਰ 20 ਸਾਲਾਂ ਦੀਆਂ ਕੋਸ਼ਿਸ਼ਾਂ ਰਾਹੀਂ ਮੁੜ ਸੁਰਜੀਤ ਕੀਤਾ। ਉਨਾਂ ਬਾਗਬਾਨੀ ਖੇਤਰ ਵਿਚ 3 ਰਾਸ਼ਟਰੀ ਤੇ 3 ਰਾਜਪੱਥਰੀ ਅਵਾਰਡ ਵੀ ਹਾਸਲ ਕੀਤੇ।

Leave a Reply

Your email address will not be published. Required fields are marked *