ਪਟਿਆਲਾ

ਵਣ ਮੰਤਰੀ ਸ੍ਰੀ ਲਾਲ ਚੰਦ ਕਟਾਰੂ ਚੱਕ ਨੇ ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਮੋਹਾਲੀ ਵਿਖੇ ਮੀਟਿੰਗ ਕੀਤੀ

ਪਟਿਆਲਾ 27 ਜੁਲਾਈ (ਰਮਨਦੀਪ/ਮਧੂਸਾਰ ਬਿਊਰੋ) ਅੱਜ ਮਿਤੀ 27 ਜੁਲਾਈ ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਵੱਲੋਂ ਵਣ ਪਾਲ (ਸਾਊਥ) ਸਰਕਲ ਦਫਤਰ ਪਟਿਆਲਾ ਵਿਖੇ 11 ਜੁਲਾਈ ਤੋਂ ਅਰੰਭ ਕੀਤੇ ਦਿਨ ਰਾਤ ਧਰਨੇ ਅਤੇ ਸਮੇਂ—ਸਮੇਂ ਤੇ ਕੀਤੀਆਂ ਅਰਥੀ ਫੂੱਕ ਤੇ ਘੜਾ ਭੰਨ ਰੈਲੀਆਂ, ਜਿਸ ਦੀ ਅਗਵਾਈ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਜੰਗਲਾਤ ਦੇ ਜੋਨਲ ਪ੍ਰਧਾਨ ਜਗਮੋਹਨ ਸਿੰਘ ਨੋਲੱਖਾ ਕਰ ਰਹੇ ਹਨ ਵਲੋਂ ਐਲਾਨੇ ਅਗਲੇ ਐਕਸ਼ਨ ਪ੍ਰੋਗਰਾਮਾਂ ਤੋਂ ਘਬਰਾਕੇ ਵਣ ਮੰਤਰੀ ਸ੍ਰੀ ਲਾਲ ਚੰਦ ਕਟਾਰੂ ਚੱਕ ਨੇ ਪੈਨਲ ਮੀਟਿੰਗ ਦਾ ਸਮਾਂ ਯੂਨੀਅਨ ਨੂੰ ਦੇ ਕੇ ਵਣ ਦਫਤਰ ਮੋਹਾਲੀ ਵਿਖੇ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਮੁੱਖ ਵਣਪਾਲ ਆਰ.ਕੇ. ਮਿਸ਼ਰਾ ਜੀ ਆਈ.ਐਫ.ਐਸ. ਬਸੰਤਾ ਰਾਜ ਕੁਮਾਰ, ਜੀ.ਐਸ. ਰੰਧਾਵਾ ਆਈ.ਐਫ.ਐਸ., ਸੁਖਦੇਵ ਸ਼ਰਮਾ ਡਿਪਟੀ ਡਾਇਰੈਕਟਰ ਅਤੇ ਦਫਤਰੀ ਅਮਲਾ ਵੀ ਸ਼ਾਮਲ ਸੀ। ਮੀਟਿੰਗ ਵਿੱਚ ਵਣ ਦਫਤਰ ਦੇ ਧਿਆਨ ਵਿੱਚ ਲਿਆਦਾ ਗਿਆ ਕਿ ਲੰਮੇ ਸਮੇਂ ਤੋਂ ਕੰਮ ਕਰ ਰਹੇ ਜੰਗਲਾਤ, ਜੰਗਲੀ ਜੀਵ ਤੇ ਜੰਗਲਾਤ ਨਿਗਮ ਦੇ ਡੈਲੀਵੇਜਿਜ਼, ਕੰਟਰੈਕਟ, ਆਊਟ ਸੋਰਸ ਕਰਮਚਾਰੀਆਂ ਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ। ਇਹਨਾਂ ਕਾਮਿਆਂ ਦੀਆਂ ਸੀਨੀਆਰਤਾ ਸੂਚੀਆਂ ਵੀ ਮੁਕੰਮਲ ਨਹੀਂ ਹਨ।

ਇਹਨਾਂ ਨੂੰ ਗਰਮ ਅਤੇ ਠੰਡੀਆਂ ਵਰਦੀਆਂ ਤੇ ਚੌਂਕੀਦਾਰਾਂ ਕਰਨ ਵਾਲੇ ਕਰਮੀ ਨੂੰ ਇੱਕ ਓਵਰਕੋਟ ਵੀ ਨਹੀਂ ਦਿੱਤਾ ਜਾ ਰਿਹਾ। ਈ.ਐਸ.ਆਈ. ਸਮੇਤ ਕੋਈ ਫੰਡਜ਼ ਦੀ ਕਟੋਤੀ ਨਹੀਂ ਕੀਤੀ ਜਾਦੀ। ਘੱਟੋ—ਘੱਟ ਉਜਰਤਾ 21000/— ਰੁਪਏ ਲਾਗੂ ਕਰਨ ਦੀ ਮੰਗ ਕੀਤੀ ਗਈ ਤੇ ਮਿਤੀ 01—03—2020 ਤੋਂ ਮਿਤੀ 30—11—2021 ਤੱਕ ਦਾ ਉਜਰਤਾ ਵਿੱਚ ਵਾਧੇ ਦਾ ਬਕਾਇਆ ਨਹੀਂ ਮਿਲਿਆ, ਜੰਗਲੀ ਜੀਵ ਵਿਚਲੇ ਕਰਮਚਾਰੀਆਂ ਜੋਖਮ ਭੱਤਾ ਦਿੱਤਾ, ਇਹਨਾਂ ਮੰਗ ਕੀਤੀ ਕਿ (ਪੰਜ ਜਾਂ ਸੱਤ) ਬੇਲਦਾਰਾਂ ਪਿੱਛੇ ਇੱਕ ਗੇਟ ਵੀ ਲਾਇਆ ਜਾਵੇ। ਇਸ ਤਰ੍ਹਾਂ ਵਣ ਮੰਤਰੀ ਨੂੰ ਆਗੂਆਂ ਨੇ ਜੋਰ ਦੇ ਕੇ ਕਿਹਾ ਕਿ ਵਣ ਵਿਭਾਗ ਵਿਚਲੇ ਦਿਹਾੜੀਦਾਰ ਕਰਮੀਆਂ ਨੂੰ ਮਾਰਚ ਮਹੀਨੇ ਤੋਂ ਕੋਈ ਵੀ ਤਨਖਾਹ ਦੀ ਅਦਾਇਗੀ ਨਹੀਂ ਕੀਤੀ ਗਈ। ਇਨ੍ਹਾਂ ਦਾ ਪਰਿਵਾਰ ਭੁੱਖਮਰੀ ਦਾ ਸ਼ਿਕਾਰ ਹੋ ਰਿਹਾ ਹੈ। ਵਣ ਮੰਤਰੀ ਨੇ ਭਰੋਸਾ ਦਿੱਤਾ ਕਿ ਤਨਖਾਹਾਂ ਦਾ ਨਿਪਟਾਰਾ ਕਰਨ ਲਈ ਹਾਜਰ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਹਨ ਅਤੇ ਮੰਗ ਦਾ ਨਿਪਟਾਰਾ ਵੀ ਸਮਾਂਬੱਧ ਕਰਨ ਦਾ ਭਰੋਸਾ ਦਿਵਾਇਆ। ਇਸ ਮੌਕੇ ਜੋ ਹੋਰ ਆਗੂ ਹਾਜਰ ਸਨ ਉਹਨਾਂ ਵਿੱਚ ਸਰਵ ਸ੍ਰੀ ਦਰਸ਼ਨ ਸਿੰਘ ਲੁਬਾਣਾ, ਜਗਮੋਹਨ ਨੋਲੱਖਾ, ਕਰਤਾਰ ਪਾਲ ਸਿੰਘ, ਕ੍ਰਿਸ਼ਨ ਕੁਮਾਰ, ਪ੍ਰੇਮ ਕੁਮਾਰ, ਕੁਲਵਿੰਦਰ ਸਿੰਘ ਕਾਲਵਾ, ਤਰਲੋਚਨ ਗਿਰ, ਦਰਸ਼ਨ ਮੱਲੇਵਾਲ, ਤਰਲੋਚਨ ਮੰਡੋਲੀ, ਗੁਰਮੇਲ ਬੰਮਣਾ, ਨਿਸ਼ਾਨ ਸਿੰਘ ਡੇਰਾਬਸੀ, ਮਨਤੇਜ ਸਿੰਘ ਖਮਾਣੋ, ਸ਼ਾਮ ਸ਼ਿਸ਼ਮਾ, ਮੰਗਾ ਛੱਤਬੀੜ, ਬਲਵਿੰਦਰ ਨਾਭਾ, ਚੰਦਰ ਭਾਨ, ਬਾਲਾ ਰਾਮ ਚਿੜੀਆਘਰ, ਹਰਜਿੰਦਰ ਸਰਹਿੰਦ, ਬਲਜੀਤ ਸਿੰਘ ਮੁਹਾਲੀ, ਰਛਪਾਲ ਸਿੰਘ ਮੋਗਾ, ਹਮੀਰ ਲਹਿਰਾਗਾਗਾ ਆਦਿ ਹਾਜਰ ਸਨ।

Leave a Reply

Your email address will not be published. Required fields are marked *