ਪਟਿਆਲਾ

ਪੁਲਿਸ ਨੇ ਡੀ.ਏ. ਵੀ ਪਬਲਿਕ ਸਕੂਲ ਵਿੱਚ ਮਹਿੰਦੀ ਮੁਕਾਬਲੇ ਦਾ ਆਯੋਜਨ

ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਅੱਜ ਪੁਲਿਸ ਡੀ.ਏ.ਵੀ.ਪਬਲਿਕ ਸਕੂਲ, ਪਟਿਆਲਾ ਦੇ ਵਿਹੜੇ ਵਿੱਚ ਮਹਿੰਦੀ ਮੁਕਾਬਲਾ ਕਰਵਾਇਆ ਗਿਆ।ਇਸ ਵਿੱਚ ਸੱਤਵੀਂ ਤੋਂ ਬਾਰਵੀ ਜਮਾਤ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।ਇਸ ਮੁਕਾਬਲੇ  ਦਾ ਨਿਰਨਾ ਪ੍ਰਿੰਸੀਪਲ ਸ਼੍ਰੀਮਤੀ ਮੀਨਾ ਥਾਪਰ  ਅਤੇ ਸ੍ਰੀ ਮਤੀ ਮੀਨਾਕਸ਼ੀ ਨੇ ਕੀਤਾ।ਵਿਦਿਆਰਥੀਆਂ ਨੇ ਹੱਥਾਂ ‘ਤੇ ਮਹਿੰਦੀ ਲਗਾ ਕੇ ਸ਼ਾਨਦਾਰ ਕਲਾ ਦਾ ਪ੍ਰਦਰਸ਼ਨ ਕੀਤਾ।। ਮੁਕਾਬਲੇ ਦਾ ਫੈਸਲਾ  ਸ਼੍ਰੀਮਤੀ ਮੀਨਾਕਸ਼ੀ ਸੈਣੀ ਨੇ ਕੀਤਾ ਅਤੇ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ  ਮੀਨਾ ਥਾਪਰ ਜੀ ਨੇ ਕੀਤਾ। ਸੱਤਵੀ ਜਮਾਤ ਵਿੱਚੋਂ ਚਾਹਤ , ਅੱਠਵੀਂ ਵਿਚੋਂ ਅਸ਼ਮੀਤ, ਨੌਵੀਂ ਜਮਾਤ ਵਿੱਚੋਂ ਮਨਪ੍ਰੀਤ ਕੌਰ , ਦਸਵੀਂ ਜਮਾਤ ਵਿੱਚੋਂ ਹਰਮਨਜੋਤ ਕੌਰ, ਗਿਆਰਵੀਂ ਜਮਾਤ ਵਿਚੋ ਅੰਜੂ  ਅਤੇ ਬਾਰ੍ਹਵੀਂ ਜਮਾਤ ਵਿੱਚੋਂ ਦਮਨਪ੍ਰੀਤ ਕੌਰ ਨੇ ਪਹਿਲੀ ਥਾਂ ਹਾਸਲ ਕੀਤੀ। ਸਕੂਲ ਦੇ ਪ੍ਰਿੰਸੀਪਲ ਸ਼੍ਰੀ ਮਤੀ ਮੀਨਾ   ਥਾਪਰ ਜੀ ਨੇ ਵਿਦਿਆਰਥੀਆਂ ਦੀ ਪ੍ਰਸੰਸਾ ਕੀਤੀ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਆਪਣੇ ਸੱਭਿਆਚਾਰ ਨੂੰ ਸਾਂਭ ਕੇ ਰੱਖਣ ਦੀ ਪ੍ਰੇਰਣਾ ਦਿੱਤੀ।

Leave a Reply

Your email address will not be published. Required fields are marked *