ਅੰਮ੍ਰਿਤਸਰਪੰਜਾਬ

10 ਲੱਖ ਰੁਪਏ ਲੈ ਕੇ ਤਸਕਰ ਨੂੰ ਬਚਾਉਣ ਵਾਲਾ ਵਧੀਕ ਥਾਣਾ ਮੁਖੀ ਗਿ੍ਫ਼ਤਾਰ

ਅੰਮ੍ਰਿਤਸਰ :  (ਸੋਨੂ  ਨਰੂਲਾ) ਹੈਰੋਇਨ ਤਸਕਰ ਨੂੰ ਬਚਾਉਣ ਬਦਲੇ ਉਸ ਪਾਸੋਂ 10 ਲੱਖ ਰੁਪਏ ਰਿਸ਼ਵਤ ਵਸੂਲਣ ਵਾਲੇ ਵਧੀਕ ਥਾਣਾ ਮੁਖੀ ਲੋਪੋਕੇ ਨੂੰ ਕਾਬੂ ਕਰ ਲਿਆ ਗਿਆ ਹੈ। ਗ੍ਰਿਫਤਾਰ ਕੀਤੇ ਪੁਲਿਸ ਅਧਿਕਾਰੀ ਦੀ ਸ਼ਨਾਖਤ ਸਬ ਇੰਸ: ਨਰਿੰਦਰ ਸਿੰਘ ਵਜੋਂ ਹੋਈ ਹੈ ਜੋ ਕਿ ਦਿਹਾਤੀ ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਨਾਲ ਸੰਬੰਧਿਤ ਹੈ।

ਇਸ ਮੁਲਾਜ਼ਮ ਨੂੰ ਨਸ਼ਿਆਂ ਵਿਰੁਧ ਗਠਿਤ ਕੀਤੀ ਸਪੈਸ਼ਲ ਟਾਸਕ ਫੋਰਸ ਵਲੋਂ ਅੱਜ ਕਾਬੂ ਕੀਤਾ ਗਿਆ ਹੈ। ਮਿਲੇ ਵੇਰਵਿਆਂ ਅਨੁਸਾਰ ਇਹ ਮਾਮਲਾ ਇਸੇ ਸਾਲ ਮਈ 2022 ਮਹੀਨੇ ਦਾ ਹੈ ਜਦੋਂ ਕਿ ਹੈਰੋਇਨ ਤਸਕਰੀ ਦੇ ਮਾਮਲੇ ‘ਚ ਤਸਕਰ ਨੇ ਬਚਣ ਲਈ ਉਕਤ ਸੰਬੰਧਿਤ ਥਾਣੇ ਦੀ ਪੁਲਿਸ ਕੋਲ ਪਹੁੰਚ ਕੀਤੀ ਤਾਂ ਉਕਤ ਮੁਲਾਜ਼ਮ ਨੇ ਉਸਨੂੰ ਬਚਾਉਣ ਬਦਲੇ 10 ਲੱਖ ਰੁਪਏ ਲੈ ਲਏ। ਭ੍ਰਿਸ਼ਟਾਚਾਰ ਸਬ ਇੰਸਪੈਕਟਰ ਨਰਿੰਦਰ ਸਿੰਘ ਦੇ ਵੱਡੇ ਮਾਮਲੇ ਵਿੱਚ ਜਦੋਂ ਤਸਕਰ ਖਿਲਾਫ ਐੱਸ.ਟੀ.ਐਫ. ਨੇ ਕਾਰਵਾਈ ਕੀਤੀ ਤਾਂ ਇਹ ਮਾਮਲਾ ਸਾਹਮਣੇ ਆਇਆ। ਭਾਵੇਂ ਕਿ ਐੱਸ.ਟੀ.ਐੱਫ . ਦੇ ਏ.ਆਈ.ਜੀ. ਰਛਪਾਲ ਸਿੰਘ ਜਾਂ ਹੋਰ ਅਧਿਕਾਰੀਆਂ ਨੂੰ ਵਾਰ-ਵਾਰ ਫੋਨ ਕਰਨ ‘ਤੇ ਉਨ੍ਹਾਂ ਆਪਣਾ ਫੋਨ ਨਹੀਂ ਚੁਕਿਆ ਤੇ ਇਸ ਗ੍ਰਿਫਤਾਰੀ ਬਾਰੇ ਕੋਈ ਵੀ ਪੁਸ਼ਟੀ ਨਹੀਂ ਕੀਤੀ । ਜਦੋਂਕਿ ਸੰਬੰਧਿਤ ਥਾਣਾ ਲੋਪੋਕੇ ਤੋਂ ਉਕਤ ਸਬ ਇੰਸਪੈਕਟਰ ਬਾਰੇ ਪਤਾ ਕੀਤਾ ਤਾਂ ਉਹ ਉਥੇ ਨਹੀਂ ਪਾਇਆ ਗਿਆ, ਤੇ ਇਸਦਾ ਫੋਨ ਵੀ ਬੰਦ ਪਾਇਆ ਗਿਆ। ਦੂਜੇ ਪਾਸੇ ਪੁਲਿਸ ਦੇ ਹੀ ਸੂਤਰਾਂ ਅਨੁਸਾਰ ਉਕਤ ਸਬ ਇੰਸਪੈਕਟਰ ਨੂੰ ਐੱਸ.ਟੀ.ਐਫ. ਵਲੋਂ ਚੁੱਕੇ ਜਾਣ ਦੀ ਦੋਬੀ ਜੁਬਾਨ ‘ਚ ਪੁਸ਼ਟੀ ਵੀ ਕੀਤੀ ਗਈ।

Leave a Reply

Your email address will not be published. Required fields are marked *