ਹੱਡੀਆਂ ਦੀਆਂ ਬਿਮਾਰੀਆਂ ਦੀ ਜਾਗਰੂਕਤਾ ਲਈ ਲਗਾਇਆ ਸੈਸ਼ਨ।
ਪਟਿਆਲਾ 30 ਜੁਲਾਈ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਸਿਹਤਮੰਦ ਪੰਜਾਬ ਦੀ ਲਗਾਤਾਰਤਾ ਅਤੇ ਮਾਣਯੋਗ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਜੀ ਦੇ ਦਿਸ਼ਾ ਨਿਰਦੇਸ਼ਾ ਅਤੇ ਮੈਡੀਕਲ ਸੁਪਰਡੈਂਟ ਮਾਤਾ ਕੁਸ਼ਲਿਆ ਹਸਪਤਾਲ ਦੀ ਰਹਿਨੁਮਾਈਵਿੱਚ ਮਾਤਾ ਕੁਸ਼ਲਿਆ ਹਸਪਤਾਲ ਵਿਖੇ ਸਿਹਤ ਜਾਗਰੂਕਤਾ -ਹੱਡੀਆਂ ਤੇਂ ਜੋੜਾ ਦੀਆਂ ਬਿਮਾਰੀਆਂ ਦੇ ਕਾਰਨਾ, ਇਲਾਜ ਅਤੇ ਬਚਾਅ ਦੀ ਜਾਣਕਾਰੀ ਸਬੰਧੀ ਇੱਕ ਇੰਟਰੈਕਟਿਵ ਸੈਸ਼ਨ ਕੀਤਾ ਗਿਆ।ਜਿਸ ਵਿੱਚ ਪਿੱਠ ਦਰਦ ਅਤੇ ਗਰਦਨ ਦਰਦ ਬਾਰੇ ਵਿਸ਼ੇਸ਼ ਰੂਪ ਵਿੱਚ ਜਾਣਕਾਰੀ ਦਿੱਤੀ ਗਈ।
ਇਸ ਸੈਸ਼ਨ ਦੀ ਪ੍ਰਧਾਨਗੀ ਐਕਟਿੰਗ ਮੈਡੀਕਲ ਸੁਪਰਡੈਂਟ ਡਾ.ਵਰਿੰਦਰ ਗਰਗ ਅਤੇ ਡਾ. ਦਰਸ਼ਨ ਕੁਮਾਰ ਦੁਆਰਾ ਕੀਤੀ ਗਈ ਅਤੇ ਆਰਥੋਪੈਡਿਕ ਵਿਭਾਗ ਦੇ ਡਾ.ਸੰਜੀਵ ਅਰੋੜਾ, ਡਾ. ਦਿਲਮੋਹਨ ਸਿੰਘ ਅਤੇ ਡਾ. ਨਿਰਮਲ ਦਾਸ ਵੱਲੋਂ ਮਰੀਜਾਂ ਨਾਲ ਉਹਨਾਂ ਦੀਆਂ ਹੱਡੀਆਂ ਦੀਆਂ ਸੱਮਸਿਆਂਵਾ ਬਾਰੇ ਵਿਚਾਰ ਵਟਾਦਰਾ ਕੀਤਾ।ਇਸ ਦੋਰਾਣ ਮਰੀਜਾਂ ਨੂੰ ਪੰਜਾਬ ਸਰਕਾਰ ਦਵਾਰਾ ਮਾਤਾ ਕੁਸ਼ਲਿਆ ਹਸਪਤਾਲ ਵਿੱਚ ਦਿੱਤੀਆ ਜਾ ਰਹੀਆਂ ਸਿਹਤ ਸਹੁਲਤਾਂ ਜਿਵੇਂ ਕਿ ਬਾਈਲੇਟਰਲ ਗੋਡੇ ਅਤੇ ਚੁਲੇ ਦੇ ਜੋੜ ਬਦਲਣਾ, ਕੰਪਲੈਕਸ ਟਰਾਮਾ ਸਰਜਰੀ ਅਤੇ ਕੰਪਿਉਟਰ ਮੋਨੀਟਰ ਇੰਟਰਵੈਂਸ਼ਨ ਬਾਰੇ ਜਾਣਕਾਰੀ ਦਿੱਤੀ ਗਈ।ਭਵਿੱਖ ਵਿੱਚ ਵੀ ਅਜਿਹੇ ਸੈਸ਼ਨ ਰੈਗੁਲਰ ਤੋਰ ਤੇਂ ਲਗਾਉਣ ਬਾਰੇ ਦੱਸਿਆ ਗਿਆ।

