ਪਟਿਆਲਾ

ਸਾਇੰਸ ਤੇ ਗਣਿਤ ਵਿਸ਼ੇ ਨਾਲ ਸਬੰਧਤ ਪ੍ਰਦਰਸ਼ਨੀ ਲਾਈ

ਪਟਿਆਲਾ, 30 ਜੁਲਾਈ (ਰਮਨਦੀਪ/ਮਧੂਸਾਰ ਬਿਊਰੋ) ਅੱਜ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਪਟਿਆਲਾ ਵਿਖੇ ਸਕੂਲ ਪ੍ਰਿੰਸੀਪਲ ਡਾ. ਕੰਵਲਜੀਤ ਕੌਰ ਦੀ ਸੁਯੋਗ ਰਹਿਨੁਮਾਈ ਵਿੱਚ ਸਾਇੰਸ ਅਤੇ ਗਣਿਤ ਵਿਸ਼ੇ ਨਾਲ਼ ਸੰਬੰਧਿਤ ਪ੍ਰਦਰਸ਼ਨੀ ਮੇਲਾ ਕਰਵਾਇਆ ਗਿਆ I ਇਸ ਪ੍ਰਦਰਸ਼ਨੀ ਮੇਲੇ ਵਿੱਚ ਸਕੂਲ ਦੇ ਚੇਅਰਮੈਨ ਸ. ਜਗਜੀਤ ਸਿੰਘ ਦਰਦੀ , ਡਾਇਰੈਕਟਰ ਸਰਦਾਰਨੀ ਜਸਵਿੰਦਰ ਕੌਰ ਦਰਦੀ ਜੀ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ I ਇਸ ਪ੍ਰਦਰਸ਼ਨੀ ਮੇਲੇ ਵਿਚ ਪਟਿਆਲਾ ਦੇ ਕਈ ਨਾਮੀ ਸਕੂਲ ਜਿਵੇੰ ਸ੍ਰੀ ਅਰਵਿੰਦੋ ਇੰਟਰਨੈਸ਼ਨਲ ਸਕੂਲ ਪਟਿਆਲਾ, ਬਲੋਸਮ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ, ਪੈਰਾਡਾਈਜ਼ ਇੰਟਰਨੈਸ਼ਨਲ ਸਕੂਲ, ਅਕਾਲ ਅਕੈਡਮੀ ਸਿਓਨਾ ਵੱਲੋਂ ਭਾਗ ਲਿਆ ਗਿਆ I ਵਿਦਿਆਰਥੀਆਂ ਵੱਲੋਂ ਸਾਇੰਸ ਅਤੇ ਗਣਿਤ ਵਿਸ਼ੇ ਨਾਲ ਸਬੰਧਿਤ ਬਹੁਤ ਹੀ ਖੂਬਸੂਰਤ ਮਾਡਲ ਤਿਆਰ ਕੀਤੇ ਗਏ I

ਜਿਹਨਾਂ ਵਿੱਚ ਰਾਕੇਟ, ਐਸਟ੍ਰੋਨਾਟ, ਫਾਇਰ ਅਲਾਰਮ, ਡਰੋਨ, ਵਾਟਰ ਅਲਾਰਮ, ਟੇਸਲਾ ਮਾਡਲ, ਇਕਾਈਕ- ਦਿਨ ਰਾਤ, ਇਲੈਕਟ੍ਰੋਮੈਗਨੈਟਿਕ, ਰੋਪ ਵੇਅ ਸਵਿੰਗ, ਮਾਈਕ੍ਰੋਵੇਵ, ਵਾਸ਼ਿੰਗ ਮਸ਼ੀਨ, ਲੇਜ਼ਰ ਰਿਫਲੈਕਸ਼ਨ, ਸੀਵਰੇਜ ਟ੍ਰੀਟਮੈਂਟ ਪਲਾਂਟ, ਹਾਈਡ੍ਰੋਲਿਕ ਕਰੇਨ, ਲਿਫਟ, ਬ੍ਰੇਕ, ਮਨੁੱਖੀ ਕੰਨ, ਪ੍ਰੋਜੈਕਟਰ, ਵਾਟਰ ਹੀਟਰ, ਨਿਊਟਨ ਡਿਸਕ, ਸੋਲਰ ਸਿਸਟਮ, ਜਨਰੇਟਰ, ਰੋਬੋਟਿਕ ਹੈਂਡ, ਖਾਸ ਤੌਰ ‘ਤੇ ਵਰਨਣ ਯੋਗ ਹਨ I ਵਿਦਿਆਰਥੀਆਂ ਦੇ ਵਿੱਚ ਇਸ ਪ੍ਰਦਰਸ਼ਨੀ ਮੇਲੇ ਨੂੰ ਲੈ ਕੇ ਕਾਫੀ ਜ਼ਿਆਦਾ ਉਤਸ਼ਾਹ ਪਾਇਆ ਗਿਆ I ਭਾਗ ਲੈਣ ਆਏ ਸਕੂਲਾਂ ਦੇ ਅਧਿਆਪਕ ਸਾਹਿਬਾਨ ਨੇ ਇਸ ਮੇਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਮੇਲੇ ਵਿਦਿਆਰਥੀਆਂ ਲਈ ਜਾਣਕਾਰੀ ਦੇ ਭਰਪੂਰ ਸਰੋਤ ਹਨ ਤੇ ਇਹਨਾਂ ਨਾਲ਼ ਵਿਦਿਆਰਥੀਆਂ ਵਿੱਚ ਜਾਣਕਾਰੀ ਦਾ ਇਜ਼ਾਫ਼ੇ ਦੇ ਨਾਲ਼ ਨਾਲ਼ ਆਤਮ ਵਿਸ਼ਵਾਸ ਵਿੱਚ ਵੀ ਵਾਧਾ ਹੁੰਦਾ ਹੈ, ਤੇ ਬੱਚੇ ਇੱਕ ਦੂਜੇ ਤੋਂ ਪ੍ਰਭਾਵਿਤ ਹੋ ਕੇ ਆਪ ਵੀਂ ਭਾਗ ਲੈਣ ਦੀ ਕੋਸ਼ਿਸ਼ ਕਰਦੇ ਹਨ I ਇਸ ਮੌਕੇ ਸਕੂਲ ਦੇ ਚੇਅਰਮੈਨ ਸ. ਜਗਜੀਤ ਸਿੰਘ ਦਰਦੀ ਤੇ ਡਾਇਰੈਕਟਰ ਸਰਦਾਰਨੀ ਜਸਵਿੰਦਰ ਕੌਰ ਦਰਦੀ, ਅਤੇ ਪ੍ਰਿੰਸੀਪਲ ਡਾ. ਕੰਵਲਜੀਤ ਕੌਰ ਨੇ ਆਏ ਹੋਏ ਸਾਰਿਆਂ ਵਿਦਿਆਰਥੀਆਂ ਦੀ ਹੋਂਸਲਾ ਅਫ਼ਜ਼ਾਈ ਕੀਤੀ ਤੇ ਉਹਨਾਂ ਦੇ ਸੁਨਹਿਰੀ ਭਵਿੱਖ ਲਈ ਕਾਮਨਾ ਕਰਦੇ ਹੋਏ ਅਸੀਸ ਦਿੱਤੀ I

Leave a Reply

Your email address will not be published. Required fields are marked *