ਸਿੱਖ ਵਿਰਸਾ ਸੰਭਾਲਣ ਵਿਚ ਬੁੱਢਾ ਦਲ ਦਾ ਵਿਸ਼ੇਸ਼ ਯੋਗਦਾਨ: ਗਿਆਨੀ ਹਰਪ੍ਰੀਤ ਸਿੰਘ
ਬਾਬਾ ਸਾਹਿਬ ਸਿੰਘ ਕਲਾਧਾਰੀ ਦੀ ਬਰਸੀ ਮੌਕੇ ਅਕਾਲ ਤਖਤ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਹਾਜਰੀ ਭਰੀ
ਤਲਵੰਡੀ ਸਾਬੋ: 30 ਜੁਲਾਈ (ਮਧੂਸਾਰ ਬਿਊਰੋ) ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਗਿਆਰਵੇਂ ਜਥੇਦਾਰ ਸਿੰਘ ਸਾਹਿਬ ਬਾਬਾ ਸਾਹਿਬ ਸਿੰਘ ਕਲਾਧਾਰੀ ਦੀ 80ਵੀਂ ਸਲਾਨਾ ਬਰਸੀ ਗੁਰਦੁਆਰਾ ਬੇਰ ਸਾਹਿਬ ਪਾ: ਦਸਵੀਂ ਵਿਖੇ ਪੂਰਨ ਸ਼ਰਧਾ ਸਤਿਕਾਰ ਨਾਲ ਮਨਾਈ ਗਈ, ਜਿਸ ਵਿੱਚ ਸਿੱਖ ਕੌਮ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਮੁਖੀ ਆਗੂਆਂ ਨੇ ਸ਼ਰਧਾਂਜਲੀ ਭੇਟ ਕੀਤੀ। ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬੁੱਢਾ ਦਲ ਵਲੋਂ ਬਾਬਾ ਸਾਹਿਬ ਸਿੰਘ ਕਲਾਧਾਰੀ ਦੀ ਯਾਦ ਵਿੱਚ ਅਯੋਜਿਤ ਗੁਰਮਤਿ ਸਮਾਗਮ ਵਿੱਚ ਸੰਬੋਧਨ ਕਰਦਿਆ ਕਿਹਾ ਕਿ ਬਾਬਾ ਸਾਹਿਬ ਸਿੰਘ ਕਲਾਧਾਰੀ ਦੇ ਜੀਵਨ ਤੋਂ ਸਾਨੂੰ ਸਭ ਨੂੰ ਪ੍ਰੇਰਨਾ ਲੈਣ ਦੀ ਲੋੜ ਹੈ।ਅੱਜ ਕਲਾਧਾਰੀ ਵਰਗੇ ਤਿਆਗੀ ਤੇ ਨਾਮਬਾਣੀ ਦੇ ਰਸੀਏ ਕਿਉਂ ਨਹੀਂ ਮਿਲ ਰਹੇ।ਉਨ੍ਹਾਂ ਫਿਕਰ ਜਾਹਿਰ ਕਰਦਿਆਂ ਕਿਹਾ ਕਿ ਸੁਪਰੀਮ ਕੋਰਟ ਦੇ ਜੱਜਾਂ, ਵਕੀਲਾਂ ਸਮੇਤ ਹਰ ਖੇਤਰ ਵਿੱਚ ਸਿੱਖਾਂ ਦੀ ਗਿਣਤੀ ਘਟ ਰਹੀ ਹੈ।ਏਥੋ ਦੇ ਨੌਜਵਾਨ, ਪੜਾਈ ਸਿਸਟਮ ਤੋਂ ਮੂੰਹ ਮੋੜੀ ਵਿਦੇਸ਼ਾਂ ਵਿਚ ਜਾ ਕੇ ਪੜਾਈ ਤੇ ਮੇਹਨਤ ਕਰਨ ਨੂੰ ਪਹਿਲ ਦੇ ਰਹੇ ਹਨ।ਜਥੇਦਾਰ ਨੇ ਕਿਹਾ ਅੱਜ ਸਿੱਖ ਕੌਮ ਦਾ ਫਖਰ ਕਰਨ ਵਾਲਾ ਸਿੱਖ ਇਤਿਹਾਸ ਨੂੰ ਪੜ੍ਹਨ ਵਲ ਨੌਜਵਾਨੀ ਪ੍ਰੇਰਤ ਨਹੀਂ ਹੋ ਰਹੀ। ਇਸ ਲਈ ਕੇਵਲ ਸਿੱਖ ਸੰਸਥਾਵਾਂ ਹੀ ਜਿੁੰਮੇਵਾਰ ਨਹੀਂ ਹਨ।ਸਾਡੇ ਮਾਪੇ, ਰਿਸ਼ਤੇਦਾਰ ਤੇ ਸਮਾਜ ਵੀ ਉਨ੍ਹਾ ਹੀ ਦੋਸ਼ੀ ਹੈ।ਉਨ੍ਹਾਂ ਕਿਹਾ ਕਿ ਛੋਟੇ ਵੱਡੇ ਘਲੂਘਾਰਿਆਂ ਵਿੱਚ ਬੁੱਢਾ ਦਲ ਅਗਵਾਈ ਕਰਦਾ ਰਿਹਾ ਹੈ। ਜਿੰਨੀਆਂ ਕੁਰਬਾਨੀ ਦਿਤੀਆਂ ਉਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ: ਹਰਜਿੰਦਰ ਸਿੰਘ ਧਾਮੀ ਨੇ ਵੀ ਇਸ ਤਰ੍ਹਾਂ ਦੀ ਚਿੰਤਾ ਪ੍ਰਗਟਾਈ ਅਤੇ ਬਾਬਾ ਸਾਹਿਬ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਸਿੱਖ ਵਿਰਸਾ ਸੰਭਾਲਣ ਵਿੱਚ ਬੁੱਢਾ ਦਲ ਦਾ ਪਹਿਲਾ ਸਥਾਨ ਹੈ। ਦਸਮ ਪਾਤਸ਼ਾਹ ਦੇ ਥਾਪੜੇ ਚੋਂ ਜਨਮੀ ਇਹ ਸੰਸਥਾ ਦੀ ਸੁਯੋਗ ਅਗਵਾਈ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਪੂਰਨ ਤਨਦੇਹੀ ਨਾਲ ਨਿਭਾ ਰਹੇ ਹਨ।
ਪਰਸੋਂ ਰੋਜ ਤੋਂ ਰੱਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਦੇ ਅਖੰਡ ਪਾਠਾਂ ਦੇ ਭੋਗ ਉਪਰੰਤ ਬੁੱਢਾ ਦਲ ਦੇ ਮੱੁਖ ਗ੍ਰੰਥੀ ਬਾਬਾ ਮੱਘਰ ਸਿੰਘ, ਬਾਬਾ ਮਨਮੋਹਨ ਸਿੰਘ ਬਾਰਨਵਾਲੇ, ਭਾਈ ਕਰਨੈਲ ਸਿੰਘ, ਭਾਈ ਲਖਵਿੰਦਰ ਸਿੰਘ ਹਜੂਰੀ ਰਾਗੀ ਸ੍ਰੀ ਹਰਿਮੰਦਰ ਸਾਹਿਬ ਦੇ ਜਥਿਆਂ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ। ਉਪਰੰਤ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ, ਬਾਬਾ ਬਲਜੀਤ ਸਿੰਘ ਦਾਦੂਵਾਲ, ਸੇਵਾ ਪੰਥੀ ਸੰਪਰਦਾ ਦੇ ਮੁਖੀ ਬਾਬਾ ਕਰਮਜੀਤ ਸਿੰਘ, ਸੰਤ ਜੋਗਾ ਸਿੰਘ ਕਰਨਾਲ, ਬਾਬਾ ਬਿਧੀਚੰਦ ਸੰਪਰਦਾ ਸੁਰ ਸਿੰਘ ਤੋਂ ਬਾਬਾ ਨਾਹਰ ਸਿੰਘ ਸਾਧ, ਦਮਦਮੀ ਟਕਸਾਲ ਮਹਿਤਾ ਚੌਂਕ ਤੋਂ ਭਾਈ ਸੁਖਦੇਵ ਸਿੰਘ, ਨਾਨਕਸਰ ਸੰਪਰਦਾ ਤੋਂ ਬਾਬਾ ਘਾਲਾ ਸਿੰਘ, ਬਾਬਾ ਫੂਲਾ ਸਿੰਘ ਹੈਡ ਗ੍ਰੰਥੀ ਕੇਸਗੜ੍ਹ ਸਾਹਿਬ, ਬਾਬਾ ਜਗਤਾਰ ਸਿੰਘ ਹੈਡ ਗ੍ਰੰਥੀ ਤਖਤ ਦਮਦਮਾ ਸਾਹਿਬ ਨੇ ਵੀ ਸ਼ਰਧਾ ਸਤਿਕਾਰ ਭੇਟ ਕੀਤਾ। ਬਾਬਾ ਸਾਹਿਬ ਸਿੰਘ ਕਲਾਧਾਰੀ ਦੀ ਬਰਸੀ ਮੌਕੇ ਵੱਖ-ਵੱਖ ਗੱਤਕਾ ਟੀਮਾਂ ਨੇ ਗੱਤਕੇ ਦੇ ਜੌਹਰ ਦਿਖਾਏ।ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਆਈਆਂ ਸਖ਼ਸ਼ੀਅਤਾਂ ਦਾ ਧੰਨਵਾਦ ਕੀਤਾ। ਇਸ ਸਮਾਗਮ ਵਿਚ ਦਿਲਜੀਤ ਸਿੰਘ ਬੇਦੀ ਸਕੱਤਰ ਬੁੱਢਾ ਦਲ, ਬਾਬਾ ਜੱਸਾ ਸਿੰਘ ਤਲਵੰਡੀ ਸਾਬੋ, ਬਾਬਾ ਵੱਸਣ ਸਿੰਘ ਮੜੀਆਂਵਾਲੇ, ਬਾਬਾ ਮੇਜਰ ਸਿੰਘ ਦਸ਼ਮੇਸ਼ ਤਰਨਾ ਦਲ, ਬਾਬਾ ਇੰਦਰ ਸਿੰਘ, ਬਾਬਾ ਸਤਨਾਮ ਸਿੰਘ ਗੁਮਾਨਪੁਰਾ, ਬਾਬਾ ਕਰਮਸਿੰਘ ਰਾਜਪੁਰਾ, ਬਾਬਾ ਜਰਨੈਲ ਸਿੰਘ ਬਰੇਟਾ, ਬਾਬਾ ਜਗਜੀਤ ਸਿੰਘ ਮਾਨਸਾ, ਬਾਬਾ ਰਘੁਬੀਰ ਸਿੰਘ ਖਿਆਲੇ ਵਾਲੇ, ਬਾਬਾ ਅਰਜਨ ਸਿੰਘ ਸ਼ਿਵਜੀ, ਬਾਬਾ ਭਗਤ ਸਿੰਘ ਗੁਰਦੁਆਰਾ ਬਾਬਾ ਫੂਲਾ ਸਿੰਘ, ਬਾਬਾ ਗੁਰਸ਼ੇਰ ਸਿੰਘ, ਬਾਬਾ ਅਰਜਨ ਸਿੰਘ ਪਟਿਆਲਾ, ਬਾਬਾ ਗੁਰਪ੍ਰੀਤ ਸਿੰਘ, ਬਾਬਾ ਭਾਈ ਮੇਜਰ ਸਿੰਘ ਮੁਖਤਿਆਰੇਆਮ, ਗੱਤਕਾ ਮਾਸਟਰ ਭਾਈ ਸੁਖਪ੍ਰੀਤ ਸਿੰਘ, ਬਾਬਾ ਦਰਸ਼ਨ ਸਿੰਘ ਭਾਈ ਸੁਖਵਿੰਦਰ ਸਿੰਘ ਮੋਰ, ਭਾਈ ਸਰਵਣ ਸਿੰਘ ਮਝੈਲ, ਭਾਈ ਹਰਪ੍ਰੀਤ ਸਿੰਘ, ਬਾਬਾ ਗੁਰਮੁਖ ਸਿੰਘ, ਬਾਬਾ ਗਗਨ ਸਿੰਘ, ਭਾਈ ਰਣਜੋਧ ਸਿੰਘ ਆਦਿ ਹਾਜ਼ਰ ਸਨ।
ਸਨਮਾਨ
ਬਾਬਾ ਸਹਿਬ ਕਲਾਧਾਰੀ ਦੀ ਬਰਸੀ ਮੌਕੇ ਪੁਜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ: ਹਰਜਿੰਦਰ ਸਿੰਘ ਧਾਮੀ, ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ, ਹੈਡ ਗ੍ਰੰਥੀ ਬਾਬਾ ਫੂਲਾ ਸਿੰਘ, ਤਖਤ ਦਮਦਮਾ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ, ਸੇਵਾ ਪੰਥੀ ਸੰਪਰਦਾਂ ਦੇ ਮੁੱਖੀ ਮਹੰਤ ਕਰਮਜੀਤ ਸਿੰਘ ਯਮੁਨਾ ਨਗਰ, ਦਮਦਮੀ ਟਕਸਾਲ ਭਾਈ ਸੁਖਦੇਵ ਸਿੰਘ, ਬਾਬਾ ਬਿਧੀਚੰਦ ਤਰਨਾਦਲ ਸੁਰ ਸਿੰਘ ਤੋਂ ਬਾਬਾ ਨਾਹਰ ਸਿੰਘ, ਉਘੇ ਵਿਦਵਾਨ ਗਿਆਨੀ ਸ਼ੇਰ ਸਿੰਘ, ਗਿਆਨੀ ਹਰਪ੍ਰੀਤ ਸਿੰਘ ਕਥਾਵਾਚਕ ਦੂਖ ਨਿਵਾਰਣ ਸਾਹਿਬ ਪਟਿਆਲਾ, ਬਾਬਾ ਬਲਵਿੰਦਰ ਸਿੰਘ ਮਹਿਤਾ, ਬਾਬਾ ਰਘੂਬੀਰ ਸਿੰਘ ਖਿਆਲਾ, ਬੀਬੀ ਬਲਜਿੰਦਰ ਕੌਰ ਵਿਧਾਇਕ ਆਦਿ ਦਾ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।

