ਪੰਜਾਬਪਟਿਆਲਾ

ਰਵਾਇਤੀ ਤਿਉਹਾਰ ਨੌਜਵਾਨ ਪੀੜ੍ਹੀ ਨੂੰ ਅਪਣੇ ਪੁਰਾਣੇ ਵਿਰਸੇ ਨਾਲ ਜੋੜਦੇ ਹਨ :– ਰਾਜੂ ਖੰਨਾ।

ਏਕਤਾ ਕਾਲੋਨੀ ਅਮਲੋਹ ਵਿਖੇ ਧੀਆ ਭੈਣਾਂ ਰਲ ਮਨਾਇਆ ਤੀਆਂ ਦਾ ਤਿਉਹਾਰ।

ਰਾਜੂ ਖੰਨਾ ਹੋਏ ਵਿਸ਼ੇਸ਼ ਤੌਰ ਤੇ ਸ਼ਾਮਲ।

ਅਮਲੋਹ,31 ਜੁਲਾਈ (ਮਧੂਸਾਰ ਬਿਊਰੋ) ਰਵਾਇਤੀ ਤਿਉਹਾਰ ਨੌਜਵਾਨ ਪੀੜ੍ਹੀ ਨੂੰ ਪੁਰਾਣੇ ਵਿਰਸੇ ਨਾਲ ਹੀ ਨਹੀਂ ਜੋੜਦੇ ਸਗੋਂ ਏਕਤਾ ਦਾ ਸਬੂਤ ਵੀ ਦਿੰਦੇ ਹਨ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਏਕਤਾ ਕਾਲੋਨੀ ਅਮਲੋਹ ਦੇ ਸਮੂਹ ਵਾਸੀਆਂ ਵੱਲੋਂ ਸਾਉਣ ਮਹੀਨੇ ਮਨਾਏ ਗਏ ਤੀਆਂ ਦੇ ਤਿਉਹਾਰ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਇਹ ਤੀਆਂ ਦਾ ਤਿਉਹਾਰ ਜਿਥੇ ਆਪਸੀ ਭਾਈਚਾਰਕ ਸਾਂਝ ਦੀਆਂ ਤੰਦਾਂ ਮਜ਼ਬੂਤ ਕਰਦਾਂ ਉਥੇ ਤ੍ਰਿੰਜਣਾਂ ਵਿੱਚ ਮਿਲ ਜੁੜ ਇਕੱਠੀਆਂ ਹੋਈਆਂ ਧੀਆਂ ਤੇ ਭੈਣਾਂ ਆਪਸੀ ਗੱਲਬਾਤਾ ਤੇ ਗਿੱਧਾ ਪਾ ਕਿ ਪੀਂਘਾਂ ਝੂਠ ਕਿ ਅਪਣੇ ਪੁਰਾਣੇ ਵਿਰਸੇ ਦੀ ਯਾਦ ਨੂੰ ਵੀ ਤਾਜ਼ਾ ਕਰਦੀਆਂ ਹਨ। ਰਾਜੂ ਖੰਨਾ ਨੇ ਬੀਬੀ ਕਿਰਨਦੀਪ ਕੌਰ ਤੇ ਯੂਥ ਆਗੂ ਗੁਰਿੰਦਰ ਸਿੰਘ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਹਨਾਂ ਦੇ ਵਿਸ਼ੇਸ਼ ਉਪਰਾਲੇ ਸਦਕਾ ਅੱਜ ਇਹ ਤੀਆਂ ਦਾ ਤਿਉਹਾਰ ਸਮਾਗਮ ਕਰਵਾਇਆ ਗਿਆ ਹੈ।

ਉਹਨਾਂ ਇਸ ਸਮਾਗਮ ਵਿੱਚ ਸ਼ਾਮਲ ਧੀਆਂ,ਭੈਣਾ,ਤੇ ਛੋਟੀਆਂ ਬੱਚਿਆਂ ਨੂੰ ਤੀਆਂ ਦੇ ਤਿਉਹਾਰ ਦੀਆਂ ਵਧਾਈਆਂ ਵੀ ਦਿੱਤੀਆਂ। ਸਮਾਗਮ ਵਿੱਚ ਜਿਥੇ ਬੱਚਿਆਂ ਵੱਲੋਂ ਗਿੱਧਾ ਪਾਇਆ ਗਿਆ ਉਥੇ ਵੱਖ ਵੱਖ ਪਹਿਰਾਵੇਂ ਵੀ ਧੀਆਂ ਭੈਣਾਂ ਤੇ ਬੱਚਿਆਂ ਦੇ ਵਿਰਾਸਤ ਨੂੰ ਦਰਸਾਉਦੇ ਪਾਏ ਦੇਖਣ ਨੂੰ ਮਿਲੇ। ਇਸ ਮੌਕੇ ਤੇ ਬੀਬੀ ਕਿਰਨਦੀਪ ਕੌਰ, ਯੂਥ ਆਗੂ ਗੁਰਿੰਦਰ ਸਿੰਘ, ਸਿਮਰਨਜੀਤ ਸਿੰਘ ਛੀਨੂੰ ਵੱਲੋਂ ਮੁੱਖ ਮਹਿਮਾਨ ਗੁਰਪ੍ਰੀਤ ਸਿੰਘ ਰਾਜੂ ਖੰਨਾ,ਬਾਬਾ ਗੁਰਦਿਆਲ ਸਿੰਘ,ਬੀਬੀ ਸਤਵਿੰਦਰ ਕੌਰ ਗਿੱਲ,ਬੀਬੀ ਗੁਰਮੀਤ ਕੌਰ ਵਿਰਕ, ਬੀਬੀ ਪਰਮਜੀਤ ਕੌਰ ਅਮਲੋਹ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਤੇ ਮਨਜੀਤ ਸਿੰਘ, ਅਮਨਦੀਪ ਕੌਰ, ਹਰਮਨਦੀਪ ਕੌਰ,ਹਰਦੀਪ ਕੌਰ,ਮੀਤ ਕੋਰ, ਗੁਰਪ੍ਰੀਤ ਮਾਗਟ,ਰਵੀ ਅਮਲੋਹ, ਹਰਮਨਜੋਤ ਸਿੰਘ,ਜੋਤੀ ਕੌਰ,ਮੋਨਾ ਰਾਣੀ,ਸੋਨੀ ਅਮਲੋਹ,ਲਵਲੀ ਅਮਲੋਹ, ਖੁਸ਼ਪ੍ਰੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਏਕਤਾ ਕਾਲੋਨੀ ਅਮਲੋਹ ਦੀਆਂ ਧੀਆ ਭੈਣਾਂ ਤੇ ਔਰਤਾਂ ਮੌਜੂਦ ਸਨ।

Leave a Reply

Your email address will not be published. Required fields are marked *