ਮੁਫ਼ਤਖੋਰੀ ਨੂੰ ਰੋਕਣ ਲਈ ਤੁਰੰਤ ਕਦਮ ਨਾ ਚੁੱਕੇਗੇ ਤਾਂ ਮੋਦੀ ਸਰਕਾਰ ਦਾ ਮਹਾਂ ਵਿਸ਼ਵ ਦੇਸ਼ ਬਣਾਉਣ ਦਾ ਸੁਪਨਾ ਰਹਿ ਜਾਵੇਗਾ ਅਧੁਰਾ—ਕਾਕਾ
ਮੁਫ਼ਤ ਦੀਆਂ ਚੀਜਾਂ ਤੇ ਸਬਸਿਡੀਆਂ ਬੰਦ ਕਰਨ ਸਬੰਧੀ ਕਲੱਬ ਨੇ ਕੀਤੀ ਮੰਗ ਲੋਕ ਸਭਾ *ਚ ਬਿਲ ਲੈ ਕੇ ਆਵੇ ਮੋਦੀ ਸਰਕਾਰ—ਕਾਕਾ
ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) : ਦੇਸ਼ ਦੇ ਕਈ ਸੂਬਿਆਂ ਦੇ ਹਾਲਾਤ ਖਸਤਾ ਹੋਣ ਦੇ ਬਾਵਜੂਦ ਸੁਵਿਧਾਵਾਂ ਦੇ ਨਾਂ ਤੇ ਮੁੱਖ ਮੰਗਾਂ ਤੇ ਮਸਲਿਆਂ ਤੋਂ ਧਿਆਨ ਹਟਾਉਣ ਲਈ ਮੁਫ਼ਤ ਦੀਆਂ ਚੀਜਾਂ ਤੇ ਸਬਸਿਡੀਆਂ ਦੇ ਕੇ ਹੋਰ ਕਰਜਈ ਕੀਤੇ ਜਾ ਰਹੇ ਹਨ। ਇਸ ਨੂੰ ਲੈ ਕੇ ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਲੋਕ ਸਭਾ ਵਿੱਚ ਬਿਲ ਲਿਆਕੇ ਉਸ ਨੂੰ ਪਾਸ ਕਰ ਮੁਫ਼ਤ ਦੀਆਂ ਚੀਜਾਂ ਬੰਦ ਕਰਕੇ ਸਬਸਿਡੀਆਂ ਨੂੰ ਖਤਮ ਕੀਤਾ ਜਾਵੇ। ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕਿਹਾ ਕਿ ਅੱਜ ਲਗਭਗ ਹਰ ਇੱਕ ਸੂਬੇ ਤੇ ਭਾਰੀ ਕਰਜਾ ਚੜਿਆ ਹੋਇਆ ਹੈ, ਬਾਵਜੂਦ ਇਸ ਦੇ ਲੋਕਾਂ ਨੂੰ ਆਪਣੇ ਪੈਰਾਂ ਤੇ ਖੜੇ ਕਰਨ ਲਈ ਰੁਜਗਾਰ, ਨੌਕਰੀਆਂ ਦਾ ਪ੍ਰਬੱਧ ਨਹੀਂ ਕੀਤਾ ਜਾ ਰਿਹਾ ਉਲਟਾ ਸੁਵਿਧਾਵਾਂ ਦੇਣ ਦੇ ਨਾਂ ਤੇ ਲਾਲਚ ਵਿੱਚ ਪਾਕੇ ਮੁਫ਼ਤ ਦੀਆਂ ਚੀਜਾਂ ਵੰਡ ਤੇ ਸਬਸਿਡੀਆਂ ਦੇ ਕੇ ਲੋਕਾਂ ਨੂੰ ਗਰੀਬੀ ਵਲ ਧੱਕਿਆ ਜਾ ਰਿਹਾ ਹੈ ਉਨ੍ਹਾਂ ਨੇ ਸ੍ਰੀਲੰਕਾ ਤੇ ਵੈਨਜੁਏਲਾ ਦੇਸ਼ਾਂ ਦੀ ਮਿਸਾਲ ਦਿੰਦਿਆ ਕਿਹਾ ਕਿ ਇਨ੍ਹਾਂ ਦੇਸ਼ਾਂ ਦੀ ਸਰਕਾਰਾਂ ਨੇ ਲੋਕਾਂ ਨੂੰ ਮੁਫ਼ਤ ਦੇ ਚੱਕਰਾਂ *ਚ ਪਾਕੇ ਕਰਜਈ ਤੇ ਕੰਗਾਲ ਕਰ ਆਪਣੇ ਦੇਸ਼ਾਂ ਨੂੰ ਮਹਿੰਗਾਈ ਵਲ ਲਿਜਾ ਦਿਵਾਲੀਏ ਕਰ ਦਿੱਤਾ ਹੈ ਜਿੱਥੇ ਕਿ 50 ਰੁਪਏ ਦਾ ਸਮਾਨ 2000 ਰੁਪਏ ਵਿੱਚ ਵਿੱਕ ਰਿਹਾ ਹੈ।
ਜੇਕਰ ਸੂਬੇ ਇਸੇ ਤਰ੍ਹਾਂ ਚਲਦੇ ਰਹੇ ਤਾਂ ਹਾਲਾਤ ਸ੍ਰੀਲੰਕਾ ਤੇ ਵੈਨਜੁਏਲਾ ਵਰਗੇ ਹੋਣੇ ਲਗਭਗ ਤੈਅ ਹੈ ਇਸ ਲਈ ਇੱਥੇ ਸਾਨੂੰ ਇਹ ਸਮਝਲੈਣਾ ਚਾਹੀਦਾ ਹੈ ਜਿੱਥੇ ਮੁਫ਼ਤ ਦੀਆਂ ਚੀਜਾਂ ਵੰਡੀਆਂ ਜਾ ਰਹੀਆਂ ਹਨ। ਉੱਥੇ ਵਿਕਾਸ ਕਾਰਜ ਸਹੀ ਤਰੀਕੇ ਨਾਲ ਨਹੀਂ ਹੁੰਦੇ ਇਸ ਲਈ ਵਿਸ਼ੇਸ਼ ਲੋੜਵੰਦਾਂ ਦਾ ਸਰਵੇ ਕਰਵਾਕੇ ਪਹਿਚਾਣ ਕਰ ਇਨ੍ਹਾਂ ਨੂੰ ਹੀ ਸੁਵਿਧਾਵਾਂ ਦਿੱਤੀਆਂ ਜਾਣ ਜਿਸ ਸੂਬੇ ਵਿੱਚ ਮੁਫ਼ਤ ਦੀਆਂ ਸਹੁਲਤਾਂ ਦੇ ਸਬਸਿਡੀਆਂ ਦੇ ਪ੍ਰਚਾਰ ਕੀਤੇ ਜਾ ਰਹੇ ਹਨ ਉਸ ਸੂਬੇ ਵਿੱਚ ਇੱਕ ਵੀ ਕੰਮ ਵਿਕਾਸ ਦਾ ਨਹੀਂ ਹੁੰਦਾ ਰੁਜਗਾਰ, ਨੌਕਰੀਆਂ ਦੀ ਬਜਾਏ ਥਾਂ—ਥਾਂ ਤੇ ਸ਼ਰਾਬ ਦੇ ਠੇਕੇ ਖੋਲ ਲੋਕਾਂ ਨੂੰ ਨਸ਼ਿਆਂ ਵਲ ਧਕਿਆ ਜਾ ਰਿਹਾ ਹੈ, ਜੇਕਰ ਇਹੋ ਹਾਲ ਸੂਬਿਆਂ ਦਾ ਰਿਹਾ ਤਾ ਮੋਦੀ ਸਰਕਾਰ ਦਾ ਮਹਾਂ ਵਿਸ਼ਵ ਦੇਸ਼ ਬਣਾਉਣ ਦਾ ਸੁਪਨਾ ਅਧੁਰਾ ਹੀ ਰਹਿ ਜਾਵੇਗਾ ਜੇਕਰ ਐਸੇ ਹਾਲਾਤ ਨਾ ਬਣਨ ਮੁਫ਼ਤ ਦੀਆਂ ਚੀਜਾਂ ਤੇ ਸਬਸਿਡੀਆਂ ਬੰਦ ਕਰਨ ਸਬੰਧੀ ਮੋਦੀ ਸਰਕਾਰ ਬਿਲ ਲੈ ਕੇ ਆਵੇ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਮੁਫਤਖੋਰੀ ਖਿਲਾਫ ਲੋਕ ਨਾ ਜਾਗੇ ਤਾਂ ਸਬ ਬਰਬਾਦ ਹੋ ਜਾਵੇਗਾ। ਇਸ ਮੌਕੇ ਜਤਿੰਦਰ ਸਿੰਘ, ਮਾਨ ਸਿੰਘ, ਰਾਜ ਕੁਮਾਰ, ਗੁਰਮੀਤ ਸਿੰਘ, ਮਨਦੀਪ ਸਿੰਘ, ਨਰਿੰਦਰ ਪਾਲ ਸਿੰਘ, ਕਰਮਜੀਤ ਸਿੰਘ, ਲਾਲ ਖਾਨ, ਚਰਨਜੀਤ ਚੋਹਾਨ, ਰਵਿੰਦਰ ਸਿੰਘ, ਜਸਵੀਰ ਸਿੰਘ, ਹਰਦੀਪ ਸਿੰਘ, ਜਸਪਾਲ ਬਤਰਾ, ਜਗਤਾਰ ਸਿੰਘ, ਨਰੇਸ਼ ਕੁਮਾਰ, ਪ੍ਰਦੀਪ ਕੁਮਾਰ, ਸੰਤ ਸਿੰਘ ਆਦਿ ਹਾਜਰ ਸਨ।

