ਹਰਿਆਣਾਦੇਸ਼-ਵਿਦੇਸ਼

ਸੂਬੇ ਦੀ ਜੇਲਾਂ ਵਿਚ ਬਣਾਏ ਜਾ ਰਹੇ ਹਨ ਤਿਰੰਗੇ ਝੰਡੇ – ਰਣਜੀਤ ਸਿੋੰਘ

ਬਿਜਲੀ ਮੰਤਰੀ ਨੇ ਆਪਣੇ ਰਿਹਾਇਸ਼ ‘ਤੇ ਤਿਰੰਗਾ ਝੰਡਾ ਫਹਿਰਾ ਕੇ ਦਿੱਤਾ ਕੌਮੀ ਏਕਤਾ ਦਾ ਸੰਦੇਸ਼

ਚੰਡੀਗੜ੍ਹ, 4 ਅਗਸਤ (ਮਧੂਸਾਰ ਬਿਊਰੋ) ਹਰਿਆਣਾ ਦੇ ਬਿਜਲੀ ਮੰਤਰੀ ਸ੍ਰੀ ਰਣਜੀਤ ਸਿੰਘ ਨੇ ਕਿਹਾ ਕਿ ਸੂਬੇ ਵਿਚ 13 ਤੋਂ 15 ਅਗਸਤ ਦੇ ਵਿਚ ਹਰ ਘਰ ਤਿਰੰਗਾ ਮੁਹਿੰਮ ਦੇ ਤਹਿਤ ਸਿਰਸਾ, ਹਿਸਾਰ ਤੇ ਰੋਹਤਕ ਜਲੇ ਦੇ ਕੈਦੀਆਂ ਨੂੰ 20 ਗੁਣਾ 30 ਸਾਇਜ ਦੇ 25-25 ਹਜਾਰ ਤਿਰੰਗੇ ਬਨਾਉਣ ਦਾ ਕੰਮ ਨੋ ਪ੍ਰਾਫਿਟ-ਨੋ ਲਾਸ ਦੇ ਆਧਾਰ ‘ਤੇ ਆਡਰ ਦਿੱਤਾ ਜਾ ਚੁੱਕਾ ਹੈ। ਬਿਜਲੀ ਮੰਤਰੀ ਨੇ ਦਸਿਆ ਕਿ ਜਿਵੇਂ-ਜਿਵੇਂ ਜੇਲਾਂ ਵਿਚ ਝੰਡਿਆਂ ਦੇ ਆਡਰ ਆਉਣਗੇ ਉਦਾਂ-ਉਦਾਂ ਝੰਡੇ ਬਣਾਏ ਜਾਣਗੇ। ਸੂਬੇ ਦੀ ਜੇਲ੍ਹਾਂ ਵਿਚ ਕੈਦੀਆਂ ਨੂੰ ਆਤਮਨਿਰਭਰ ਬਨਾਉਣ ਦੇ ਉਦੇਸ਼ ਨਾਲ ਬੇਕਰੀ, ਮਿਠਾਈ ਬਨਾਉਣ, ਫਰਨੀਚਰ ਬਨਾਉਣ ਦਾ ਕੰਮ ਵੀ ਸਿਖਾਇਆ ਜਾ ਰਿਹਾ ਹੈ ਤਾਂ ਜੋ ਬਾਹਰ ਆਕੇ ਊਹ ਆਪਦੇ ਰੋਜੀ ਰੋਟੀ ਕਮਾ ਸਕਣ।

ਬਿਜਲੀ ਮੰਤਰੀ ਵੀਰਵਾਰ ਨੁੰ ਸਿਰਸਾ ਦੇ ਰੇਸਟ ਹਾਊਸ ਵਿਚ ਆਮਜਨਤਾ ਦੀ ਸਮਸਿਆਵਾਂ ਸੁਨਣ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਕੌਮੀ ਝੰਡਾ ਤਿਰੰਗਾ ਸਾਡੀ ਰਾਸ਼ਟਰੀ ਏਕਤਾ ਦਾ ਪ੍ਰਤੀਕ ਹੈ, ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਹਰ ਘਰ ਤਿਰੰਗਾ ਮੁਹਿੰਮ ਸ਼ੁਰੂ ਕੀਤੀ ਹੈ। ਪਹਿਲਾਂ ਦੇਸ਼ ਵਿਚ ਕੌਮੀ ਪੁਰਬ ਤੇ ਕੁੱਝ ਵਿਸ਼ੇਸ਼ ਮੌਕਿਆਂ ‘ਤੇ ਤਿਰੰਗਾ ਝੰਡਾ ਫਹਿਰਾਇਆ ਜਾਂਦਾ ਸੀ। ਇਸ ਨਾਲ ਲੋਕਾਂ ਵਿਚ ਦੇਸ਼ ਦੇ ਪ੍ਰਤੀ ਜਾਗਰੁਕਤਾ ਆਵੇਗੀ ਅਤੇ ਸਮਰਪਣ ਭਾਵ ਪੈਦਾ ਹੋਵੇਗਾ। ਬਿਜਲੀ ਮੰਤਰੀ ਨੇ ਆਪਣੇ ਰਿਹਾਇਸ਼ ‘ਤੇ ਤਿਰੰਗਾ ਝੰਡਾ ਫਹਿਰਾਉਂਦੇ ਹੋਏ ਕਿਹਾ ਕਿ ਕਰੀਬ ੈ60 ਲੱਖ ਤਿਰੰਗੇ ਝੰਡੇ ਫਹਿਰਾਏ ਜਾਣਗੇ।

ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਇਹ ਮੁਹਿੰਮ ਹੈ ਕਿ ਲਾਇਲ ਵਿਚ ਖੜੇ ਆਖੀਰੀ ਵਿਅਕਤੀ ਤਕ ਸੇਵਾਵਾਂ ਤੇ ਯੋਜਨਾਵਾਂ ਦਾ ਲਾਭ ਪਹੁੰਚੇ, ਇਸੀ ਮੁਹਿੰਮ ਵਿਚ ਸਰਕਾਰ ਲਗਾਤਾਰ ਕਾਰਜ ਕਰ ਰਹੀ ਹੈ। ਅੱਜ ਲਗਭਗ ਸਾਰੇ ਸਰਕਾਰੀ ਸੇਵਾਵਾਂ ਆਨਲਾਇਨ ਹੈ। ਇਸ ਨਾਲ ਜਨਤਾ ਨੂੰ ਲਾਭ ਮਿਲ ਰਿਹਾ ਹੈ ਅਤੇ ਹੁਣ ਨਿਰਧਾਰਿਤ ਸਮੇਂਸੀਮਾ ਵਿਚ ਕੰਮ ਹੋ ਰਹੇ ਹਨ, ਜਿਸ ਨਾਲ ਆਮਜਨਤਾ ਦੀ ਛੋਟੀ-ਛੋਟੀ ਸ਼ਿਕਾਇਤਾਂ ੇਦਾ ਹੱਲ ਆਸਾਨੀ ਨਾਲ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਖੁਦ ਵੀ ਸਮੇਂ-ਸਮੇਂ ‘ਤੇ ਜਨਤਾ ਦਰਬਾਰ ਰਾਹੀਂ ੇਆਮਜਨਤਾ ਦੀ ਸਮਸਿਆਵਾਂ ਦਾ ਹੱਲ ਕਰਵਾਉਂਦੇ ਹਨ ਅਤੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਜਾਂਦੇ ਹਨ।

Leave a Reply

Your email address will not be published. Required fields are marked *