ਖਾਧ ਤੇਲ ਦੀ ਜਾਂਚ ਲਈ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਮੁਹਿੰਮ ਸ਼ੁਰੂ।
ਤੇਲ ਵਿੱਚ ਟਰਾਂਸਫੈਟ ਅਤੇ ਹੋਰ ਹਾਨੀਕਾਰਕ ਤੱਤਾ ਦੀ ਹੋਵੇਗੀ ਜਾਂਚ।
ਪਟਿਆਲਾ 5 ਅਗਸਤ (ਮਧੂਸਾਰ ਬਿਊਰੋ) ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਾਫ ਸੁਥਰਾ ਖਾਧ ਪਦਾਰਥ ਮੁਹਈਆ ਕਰਵਾਉਣ ਦੇ ਮਕਸਦ ਨਾਲ ਖਾਧ ਤੇਲ ਦੀ ਜਾਂਚ ਲਈ ਸਿਹਤ ਵਿਭਾਗ ਵੱਲੋਂ ਮੁਹਿੰਮ ਸ਼ੁਰੂ ਕੀਤੀ ਗਈ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਜਿਲਾ ਸਿਹਤ ਅਫਸਰ ਡਾ. ਦਲਜੀਤ ਸਿੰਘ ਨੇਂ ਕਿਹਾ ਕਿ ਕਮਿਸ਼ਨਰ ਫੂਡ ਐਂਡ ਡੱਰਗ ਦੇ ਦਿਸ਼ਾ ਨਿਰਦੇਸ਼ਾ ਅਨਸੁਾਰ ਇੱਕ ਅਗਸਤ ਤੋਂ ਸ਼ੁਰੂ ਇਸ ਵਿਸ਼ੇਸ਼ ਸਰਵੈਲੈਂਸ ਮੁਹਿੰਮ ਤਹਿਤ ਖਾਧ ਤੇਲ ਵਿੱਚ ਟਰਾਂਸਫੈਟ ਅਤੇ ਹੋਰ ਸਿਹਤ ਲਈ ਹਾਨੀਕਾਕਰਕ ਤੱਤਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਜੇਕਰ ਇਹਨਾਂ ਖਾਧ ਤੇਲ ਵਿੱਚ ਕੋਈ ਹਾਨੀਕਾਰਕ ਤੱਤ ਪਾਇਆ ਜਾਂਦਾ ਹੈ ਤਾ ਸਬੰਧਤ ਦੁਕਾਨਦਾਰ ਖਿਲਾਫ ਐਫ.ਐਸ.ਐਸ.ਏ.ਆਈ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਜਿਲ੍ਹਾ ਸਿਹਤ ਵਿਭਾਗ ਦੇ ਫੂਡ ਸੇਫਟੀ ਅਫਸਰਾ ਪੁਨੀਤ ਸ਼ਰਮਾ, ਗਗਨਦੀਪ ਕੋਰ ਅਤੇ ਕੰਵਰਦੀਪ ਵੱਲੋਂ ਖਾਧ ਤੇਲ ਦੇ ਸੈਂਪਲ ਲਏ ਜਾ ਰਹੇ ਹਨ। ਜਿਹਨਾਂ ਨੂੰ ਜਾਂਚ ਲਈ ਪੰਜਾਬ ਬਾਇਓ ਟੈਕਨੋਲੋਜੀ ਇਨਕੁਬੇਟਰ ਮੁਹਾਲੀ ਵਿਖੇ ਜਾਂਚ ਲਈ ਭੇਜਿਆ ਜਾਵੇਗਾ।ਜਿਸ ਦੀ ਰਿਪੋਰਟ ਦੇ ਅਧਾਰ ਤੇਂ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

