ਦੇਸ਼ ਵਿੱਚ ਤੇਜੀ ਨਾਲ ਵੱਧ ਰਹੀ ਆਬਾਦੀ ਨੂੰ ਨਾ ਕੰਟਰੋਲ ਕਰੇ ਜਾਣ ਤੇ ਮੋਦੀ ਸਰਕਾਰ ਖਿਲਾਫ ਕੀਤਾ ਕਲੱਬ ਨੇ ਪ੍ਰਦਰਸ਼ਨ
ਜਨ ਆਬਾਦੀ ਨੂੰ ਕੰਟਰੋਲ ਕਰਨ ਲਈ ਸਦਨ *ਚ ਚਰਚਾ ਕਰਵਾਕੇ ਇੱਕ ਦੋ ਬੱਚੇ ਵਾਲੀ ਨੀਤੀ ਤੇ ਸਖਤ ਕਾਨੂੰਨ ਬਣਾਏ ਮੋਦੀ ਸਰਕਾਰ— ਕਾਕਾ
ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) : ਭਾਰਤ ਵਿੱਚ ਤੇਜੀ ਨਾਲ ਵੱਧ ਰਹੀ ਜਨ ਆਬਾਦੀ ਨੂੰ ਕੰਟਰੋਲ ਕਰਨ ਦੀ ਮੰਗ ਕੇਂਦਰ ਸਰਕਾਰ ਤੋਂ ਪਿਛਲੇ ਕਈ ਸਾਲਾਂ ਤੋਂ ਕਈ ਵਾਰ ਕੀਤੀ ਜਾ ਰਹੀ ਹੈ ਜਿਸ ਤੇ ਕੋਈ ਕਦਮ ਸਰਕਾਰ ਵੱਲੋਂ ਨਾ ਚੁੱਕੇ ਜਾਣ ਤੇ ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਮੋਦੀ ਸਰਕਾਰ ਖਿਲਾਫ ਨਾਰੇਬਾਜੀ ਕਰ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਤੇਜੀ ਨਾਲ ਵੱਧ ਰਹੀ ਆਬਾਦੀ ਤੇ ਗੰਭੀਰ ਚਿੰਤਾ ਪ੍ਰਗਟਾਉਂਦਿਆ ਕਿਹਾ ਕਿ ਦੇਸ਼ ਵਿੱਚ ਜਿੰਨੀ ਜਨ ਆਬਾਦੀ ਵਧ ਰਹੀ ਹੈ। ਇਸ ਦੇ ਨਾਲ ਨਾਲ ਸਮਾਜ ਦੀਆਂ ਸਮੱਸਿਆਵਾਂ ਵੀ ਵਧ ਰਹੀਆਂ ਹਨ। ਜਨ ਆਬਾਦੀ ਤੇ ਸਖਤੀ ਨਾਲ ਰੋਕ ਨਾ ਲਗਾਈ ਗਈ ਤਾਂ ਭਾਰਤ ਦੇਸ਼ ਵਿਸ਼ਵ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਜਲਦ ਹੀ ਬਣ ਜਾਵੇਗਾ। ਜਿਸ ਦੇ ਨਤੀਜੇ ਵਜੋਂ ਦੇਸ਼ ਵਿੱਚ ਗਰੀਬੀ, ਭੁੱਖਮਰੀ, ਅਨਪੜ੍ਹਤਾ, ਮਹਿੰਗਾਈ ਤੇ ਬੇਰੁਜਗਾਰੀ *ਚ ਹੋਰ ਬੇਹਿਸਾਬ ਵਾਧਾ ਹੋ ਜਾਵੇਗਾ। ਜਨ ਆਬਾਦੀ ਦੇਸ਼ ਦੀ ਅੰਦਰੂਨੀ ਆਰਥਿਕਤਾ ਨੂੰ ਵੀ ਕਮਜੋਰ ਕਰ ਰਹੀ ਹੈ।
ਦੂਜੇ ਮੁਲਕਾਂ ਨੇ ਜਦੋਂ ਵੀ ਆਪਣੇ ਦੇਸ਼ਾਂ ਦੀ ਜਨ ਆਬਾਦੀ ਤੇ ਕੰਟਰੋਲ ਕੀਤਾ ਉਹਨਾਂ ਨੇ ਬੇਹੱਦ ਤਰੱਕੀ ਕੀਤੀ ਪਰ ਸਾਡੇ ਦੇਸ਼ ਦੇ ਨਾਮੀ ਆਗੂ ਤੇ ਸਰਕਾਰਾਂ ਜਨ ਆਬਾਦੀ ਤੇ ਅੱਜ ਵੀ ਚੁੱਪੀ ਧਾਰੀ ਬੈਠਿਆ ਹਨ ਅੱਜ ਕਰੋੜਾਂ ਲੋਕ ਭੁੱਖੇ ਰਹਿਣ ਲਈ ਮਜਬੂਰ ਹਨ ਤੇ ਨੌਜਵਾਨ ਨੌਕਰੀਆਂ, ਰੁਜਗਾਰ ਲਈ ਖੱਜਲ ਖੁਆਰ ਹੈ ਨਸ਼ਿਆਂ ਵਲ ਜਾ ਰਹੇ ਹਨ ਜਿਸ ਦਾ ਵੱਡਾ ਕਾਰਨ ਨਿੱਤ ਦਿਨ ਭਾਰੀ ਗਿਣਤੀ ਵਿੱਚ ਜਨਸੰਖਿਆ ਦਾ ਵੱਧਣਾ ਹੈ ਭਾਰਤ ਨੂੰ ਸ਼ਕਤੀ ਵਜੋਂ ਮੋਹਰੀ ਦੇਸ਼ ਬਣਾਉਣ ਲਈ ਦੇਸ਼ ਅਤੇ ਸਮਾਜ ਹਿੱਤ ਵਿੱਚ ਜਨ ਆਬਾਦੀ ਨੂੰ ਕੰਟਰੋਲ ਕਰਨ ਲਈ ਸਦਨ ਵਿੱਚ ਇਸ ਵਿਸ਼ੇ ਤੇ ਚਰਚਾ ਕਰਵਾਕੇ ਇੱਕ ਦੋ ਬੱਚੇ ਵਾਲੀ ਨੀਤੀ ਤੇ ਸਖਤ ਕਾਨੂੰਨ ਬਣਾਇਆ ਜਾਵੇ। ਉਹਨਾਂ ਨੇ ਕਿਹਾ ਕਿ ਆਬਾਦੀ ਕੰਟਰੋਲ ਦੀ ਮੰਗ ਨੂੰ ਲੈ ਕੇ ਨਿਊ ਪਟਿਆਲਾ ਵੈਲਫੇਅਰ ਕਲੱਬ ਵਲੋਂ ਕੇਂਦਰ ਸਰਕਾਰ ਖਿਲਾਫ ਸੜਕਾਂ ਤੇ ਉੱਤਰ ਕੇ ਧਰਨੇ ਪ੍ਰਦਰਸ਼ਨ ਲਗਾਤਾਰ ਜਾਰੀ ਰੱਖੇ ਜਾਣਗੇ। ਇਸ ਮੌਕੇ ਪ੍ਰਭਜੀਤ ਸਿੰਘ, ਨਰਿੰਦਰ ਪਾਲ ਸਿੰਘ, ਜਗਜੀਤ ਸਿੰਘ, ਵਿਜੇ ਕੁਮਾਰ, ਮਾਨ ਸਿੰਘ, ਹੈਪੀ ਰਾਣਾ, ਸੁਖਦੇਵ ਸਿੰਘ, ਗਗਨਦੀਪ ਸਿੰਘ, ਲਾਲ ਖਾਨ, ਸੁਦਾਗਰ ਖਾਨ, ਸੁਖਵਿੰਦਰ ਸਿੰਘ, ਧੀਰਜ ਕੁਮਾਰ, ਹਰਪਾਲ ਸਿੰਘ, ਜਰਨੈਲ ਸਿੰਘ, ਸੰਤ ਸਿੰਘ, ਰਵੀ ਕੁਮਾਰ, ਹਰਜੀਤ ਸਿੰਘ, ਸ਼ਾਮ ਵੀਰ, ਜਸਪਾਲ ਸਿੰਘ, ਮੰਗਤ ਰਾਮ, ਆਦਿ ਹਾਜਰ ਸਨ।

