ਪਟਿਆਲਾ

ਤੀਆਂ ਤੀਜ ਦੀਆਂ’ ਸਮਾਰੋਹ ਦੌਰਾਨ ਤੀਜ ਕੁਵੀਨ ਮੁਕਾਬਲੇ ਦੀਆਂ ਪੰਜ ਜੇਤੂ ਮਹਿਲਾਵਾਂ ਸਿਰ ਸਜੇ ਤਾਜ

ਪਟਿਆਲਾ:(ਰਮਨਦੀਪ/ਮਧੂਸਾਰ ਬਿਊਰੋ) – ਬਡੂੰਗਰ ਦੀ ਨਵੀਂ ਬਸਤੀ ਵਿਖੇ ਇਲਾਕੇ ਦੀਆਂ ਮਹਿਲਾਵਾਂ ਵੱਲੋਂ ਪੰਜਾਬ ਦੇ ਅਮੀਰ ਸਭਿਆਚਾਰ ਨਾਲ ਜੁੜਿਆ ਤਿਉਹਾਰ ਤੀਆਂ ਤੀਜ ਦੀਆਂ ਦੌਰਾਨ ਤੀਜ ਕੁਵੀਨ ਮੁਕਾਬਲੇ ਕਰਵਾਏ ਗਏ। ਇਸ ਸਮਾਰੋਹ ਵਿੱਚ ਹਰ ਉਮਰ ਦੀਆਂ ਮਹਿਲਾਵਾਂ, ਲੜਕੀਆਂ ਵੱਲੋਂ ਪੰਜਾਬੀ ਸੱਭਿਆਚਾਰਕ ਗੀਤਾਂ ਗਿੱਧੇ, ਬੋਲੀਆਂ ਤੇ ਨੱਚ ਨੱਚ ਕੇ ਸ਼ਾਨਦਾਰ ਪੇਸ਼ਕਾਰੀਆਂ ਕੀਤੀਆਂ ਗਈਆਂ। ਇਸ ਦੌਰਾਨ ਦਲਿਤ ਆਗੂ ਕਰਮਚੰਦ ਮੱਟੂ ਵੱਲੋਂ ਸਮਾਰੌਹ ਦੀ ਸਫਲਤਾ ਸਬੰਧੀ ਸਹਿਯੋਗ ਕੀਤਾ ਗਿਆ ਅਤੇ ਸਮਾਰੋਹ ਦੀ ਅਗਵਾਈ ਮੁਸਕਾਨ ਵੱਲੋਂ ਕੀਤੀ ਗਈ। ਤੀਜ ਕੁਵੀਨ ਮੁਕਾਬਲੇ ਦੌਰਾਨ ਪਰਾਂਦੀ ਕੁਵੀਨ ਜੱਸੂ, ਗਿੱਧਾ ਕੁਵੀਨ ਹਰਵਿੰਦਰ ਕੌਰ, ਬੋਲੀਆਂ ਕੁਵੀਨ ਸਤਨਾਮ ਕੌਰ, ਪੰਜਾਬੀ ਜੁੱਤੀ ਕੁਵੀਨ ਗੁਰਮੀਤ ਕੌਰ, ਪੰਜਾਬੀ ਸੂਟ ਕੁਵੀਨ ਅਨੀਤਾ ਦੀ ਜੇਤੂ ਮਹਿਲਾਵਾਂ ਵੱਜੋਂ ਚੋਣ ਕੀਤੀ ਗਈ। ਇਹਨਾਂ 5 ਮਹਿਲਾਵਾਂ ਦੇ ਸਿਰਾਂ ਤੇ ਤਾਜ ਸਜਾ ਕੇ ਇਹਨਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।

ਇਸ ਮੌਕੇ ਸਮਾਰੋਹ ਦੀ ਪ੍ਰਬੰਧਕ ਮੁਸ਼ਕਾਨ ਅਤੇ ਕਰਮਚੰਦ ਮੱਟੂ ਨੇ ਸਾਂਝੇ ਤੌਰ ਤੇ ਕਿਹਾ ਕਿ ਅਜਿਹੇ ਤਿਉਹਾਰ ਸਬੰਧੀ ਜਸ਼ਨਾਂ ਨਾਲ ਨਵੀਂ ਪੀੜੀ ਨੂੰ ਆਪਣੇ ਵਿਰਸੇ ਤੇ ਸੱਭਿਆਚਾਰ ਸਬੰਧੀ ਵਧੇਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ ਅਤੇ ਇਹਨਾਂ ਤਿਉਹਾਰਾਂ ਨੂੰ ਸਾਂਝੇ ਤੌਰ ਤੇ ਮਨਾਉਣ ਨਾਲ ਆਪਸੀ ਭਾਈਚਾਰਕ ਸਾਂਝ ਨੂੰ ਏਕਤਾ ਦਾ ਬਲ ਵੀ ਮਿਲਦਾ ਹੈ। ਉਹਨਾਂ ਕਿਹਾ ਕਿ ਪੰਜਾਬੀ ਸਭਿਆਚਾਰ ਵਿੱਚ ਸਾਉਣ ਮਹੀਨੇ ਦੀ ਵਿਸ਼ੇਸ਼ ਮਹੱਤਤਾ ਹੈ ਇਹ ਮਹੀਨਾਂ ਤੀਆਂ, ਰੱਖੜੀ, ਗੁੱਗਾ ਨੌਮੀ, ਆਦਿ ਵਿਸੇਸ਼ ਦਿਨ ਤਿਉਂਹਾਰ ਲੈ ਕੇ ਆਉਂਦਾ ਹੈ। ਇਸ ਮੋਕੇ ਨਗਰ ਸੁਧਾਰ ਸਭਾ ਦੇ ਜਨਰਲ ਸਕੱਤਰ ਰਾਜਿੰਦਰ ਗਿੱਲ, ਭੁਪਿੰਦਰ ਕੌਰ ਭੁਰੀ, ਮਹਿੰਦਰ ਕੌਰ, ਬਲਵਿੰਦਰ ਕੌਰ, ਸੰਦੀਪ, ਨਿਰੂ, ਕਮਲਦੀਪ, ਅੰਸ਼, ਜੱਸੀ, ਹਰਜੋਤ, ਜਸ਼ਨ, ਸੁਖਦੇਵ ਸਿੰਘ ਬੰਟੀ, ਕੁਲਵਿੰਦਰ ਸਵੀਟੀ, ਸਿਮਰਨ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *