ਪਟਿਆਲਾ

ਜ਼ਿਲ੍ਹਾ ਪਟਿਆਲਾ ਦੇ ਨਵ-ਨਿਯੁਕਤ ਅਧਿਆਪਕਾਂ ਦੀ ਪਲੇਠੀ ਤਿੰਨ ਰੋਜ਼ਾ ਟ੍ਰੇਨਿੰਗ ਸ਼ੁਰੂ

ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਦੁਆਰਾ ਸਵੇਰੇ ਜ਼ੂਮ ਮੀਟਿੰਗ ਰਾਹੀਂ ਨਵ-ਨਿਯੁਕਤ ਅਧਿਆਪਕਾਂ ਨੂੰ ਟ੍ਰੇਨਿੰਗ ਲੈਣ ਲਈ ਸ਼ੁੱਭ ਇੱਛਾਵਾਂ ਦਿੱਤੀਆਂ

ਪਟਿਆਲਾ 9 ਅਗਸਤ (ਰਮਨਦੀਪ/ਮਧੂਸਾਰ ਬਿਊਰੋ) ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਵਿੱਚ ਭਰਤੀ ਕੀਤੇ ਗਏ 6635 ਨਵ-ਨਿਯੁਕਤ ਅਧਿਆਪਕਾਂ ਦੀ ਜ਼ਿਲ੍ਹਾ ਪੱਧਰੀ ਪਲੇਠੀ ਤਿੰਨ ਰੋਜ਼ਾ ਟ੍ਰੇਨਿੰਗ-ਕਮ-ਇੰਡਕਸ਼ਨ ਕੋਰਸ ਸਥਾਨ ਬਲਾਕ ਰਾਜਪੁਰਾ, ਡਾਹਰੀਆਂ ਅਤੇ ਸਮਾਣਾ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਇੰਜੀ.ਅਮਰਜੀਤ ਸਿੰਘ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮਨਵਿੰਦਰ ਕੌਰ ਭੁੱਲਰ ਦੀ ਯੋਗ ਰਹਿਨੁਮਾਈ ਹੇਠ ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਰਾਜਵੰਤ ਸਿੰਘ ਨੇ ਸ਼ੁਰੂ ਕਰਵਾਈ । ਇਸ ਮੌਕੇ ਸਟੇਟ ਪੱਧਰ ਤੋਂ ਟ੍ਰੇਨਿੰਗ ਲੈ ਕੇ ਆਏ ਰਿਸੋਰਸ ਪਰਸਨਜ਼ ਨੇ ਅਧਿਆਪਕਾਂ ਨੂੰ ਟ੍ਰੇਨਿੰਗ ਦੇਣ ਦੀ ਭੂਮਿਕਾ ਬਾਖੂਬੀ ਨਿਭਾ ਰਹੇ ਹਨ। ਇਸ ਮੌਕੇ ਗੱਲਬਾਤ ਕਰਦਿਆਂ ਜ਼ਿਲ੍ਹਾ ਕੋਆਰਡੀਨੇਟਰ ਰਾਜਵੰਤ ਨੇ ਕਿਹਾ ਕਿ ਇਸ ਟ੍ਰੇਨਿੰਗ ਵਿਚ ਨਵ-ਨਿਯੁਕਤ ਅਧਿਆਪਕ ਸਹਿਬਾਨ ਨੂੰ ਸਿਲੇਬਸ ਵੰਡ ਦੇ ਨਾਲ ਨਾਲ ਨਵੀਆਂ ਤਕਨੀਕਾਂ ਰਾਹੀਂ ਵਿਦਿਆਰਥੀਆਂ ਨੂੰ ਸਿੱਖਿਅਤ ਕਰਨ ਲਈ ਟ੍ਰੇਨਿੰਗ ਦਿੱਤੀ ਜਾਵੇਗੀ,

ਉਹਨਾਂ ਕਿਹਾ ਕਿ ਇਸ ਤਿੰਨ ਦਿਨਾਂ ਦੇ ਇੰਡਕਸ਼ਨ ਕੋਰਸ-ਕਮ-ਟ੍ਰੇਨਿੰਗ ਦੌਰਾਨ ਨਵ-ਨਿਯੁਕਤ ਅਧਿਆਪਕ ਸਹਿਬਾਨਾਂ ਨੂੰ ਟੀ.ਐਲ.ਐਮ ਬਣਾਉਣ ਦੀ ਸਿਖਲਾਈ ਦੇ ਨਾਲ-ਨਾਲ ਹਰੇਕ ਵਿਸ਼ੇ ਦੀਆਂ ਗਤੀਵਿਧੀਆਂ ਕਰਵਾਈਆਂ ਜਾਣਗੀਆਂ ਅਤੇ ਉਹਨਾਂ ਨੂੰ ਬਿਹਤਰੀਨ ਕਾਰਗੁਜ਼ਾਰੀ ਲਈ ਤਿਆਰ ਕੀਤਾ ਜਾਵੇਗਾ । ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਇੰਜੀ. ਅਮਰਜੀਤ ਸਿੰਘ ਨੇ ਦੱਸਿਆ ਕਿ ਓਹਨਾਂ ਨੇ ਅੱਜ ਸਵੇਰੇ ਹੀ ਸਾਰੇ ਨਵ-ਨਿਯੁਕਤ ਅਧਿਆਪਕਾਂ ਦੀ ਜ਼ੂਮ ਮੀਟਿੰਗ ਲੈ ਕੇ ਸ਼ੁੱਭ-ਇੱਛਾਵਾਂ ਦੇ ਦਿੱਤੀਆਂ ਸਨ ਅਤੇ ਨਾਲ਼ ਹੀ ਰਿਸੋਰਸ ਪਰਸਨਜ ਨੂੰ ਵੀ ਹਰ ਤਕਨੀਕ ਨੂੰ ਵਿਸਤਾਰ ਨਾਲ ਸਾਂਝੀ ਕਰਨ ਦੀ ਅਪੀਲ ਕੀਤੀ ਅਤੇ ਜਿਨ੍ਹਾਂ ਨੇ ਇੱਕ ਦਿਨ ਪਹਿਲਾਂ ਪੂਰੀ ਮਿਹਨਤ ਕਰਕੇ ਟ੍ਰੇਨਿੰਗ ਵਾਲੇ ਥਾਂ ਨੂੰ ਖ਼ੂਬ ਸਜਾਇਆ। ਉੱਪ-ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮਨਵਿੰਦਰ ਕੌਰ ਭੁੱਲਰ ਨੇ ਦੱਸਿਆ ਕਿ ਪਟਿਆਲੇ ਜ਼ਿਲ੍ਹੇ ਵਿੱਚ 367 ਨਵੇਂ ਅਧਿਆਪਕ ਆਏ ਹਨ ਅਤੇ ਅਸੀਂ ਇਹਨਾਂ ਅਧਿਆਪਕਾਂ ਨੂੰ ਵਿਭਾਗ ਚੱਲ ਰਹੀ ਹਰ ਗਤੀਵਿਧੀ ਤੋਂ ਜਾਣੂ ਕਰਵਾ ਕੇ ਜਲਦੀ ਤੋਂ ਜਲਦੀ ਆਪਣੇ ਵਿਦਿਆਰਥੀਆਂ ਦੇ ਸਿੱਖਣ ਪੱਧਰਾਂ ਵਿੱਚ ਹੋਰ ਵਾਧਾ ਕਰਨਾ ਚਾਹੁੰਦੇ ਹਾਂ।

Leave a Reply

Your email address will not be published. Required fields are marked *