ਪੰਜਾਬਪਟਿਆਲਾ

ਬਿਕਰਮ ਮਜੀਠੀਆ ਦੀ ਰਿਹਾਈ ਸਾਜ਼ਿਸ਼ ਰਚਣ ਵਾਲਿਆਂ ਦੇ ਮੂੰਹ ’ਤੇ ਚਪੇੜ : ਸਿਮਰ ਕੁੱਕਲ

ਪਟਿਆਲਾ 11 ਅਗਸਤ (ਮਧੂਸਾਰ ਬਿਊਰੋ) ਮਾਝੇ ਦੇ ਜਰਨੈਲ ਸਿੰਘ ਬਿਕਰਮ ਸਿੰਘ ਮਜੀਠੀਆ ਦੀ ਜੇਲ੍ਹ ਵਿਚੋਂ ਹੋਈ ਰਿਹਾਈ ਨਾਲ ਸ਼ੋ੍ਰਮਣੀ ਅਕਾਲੀ ਦਲ ਵਿਚ ਰੂਹ ਫੂਕੀ ਗਈ ਹੈ। ਇਹ ਪ੍ਰਗਟਾਵਾ ਯੂਥ ਆਗੂ ਸਿਮਰ ਕੁੱਕਲ ਨੇ ਗੱਲਬਾਤ ਕਰਦਿਆਂ ਕੀਤਾ। ਯੂਥ ਆਗੂ ਨੇ ਕਿਹਾ ਕਿ ਸਾਡੇ ਹਰਮਨ ਪਿਆਰੇ ਆਗੂ ਮਜੀਠੀਆ ਦੀ ਰਿਹਾਈ ਨੇ ਉਨ੍ਹਾਂ ਵਿਰੋਧੀ ਸਿਆਸੀ ਆਗੂਆਂ ’ਤੇ ਵੀ ਚਪੇੜ ਮਾਰੀ ਹੈ, ਜਿਨ੍ਹਾਂ ਨੇ ਸਿਰਫ ਸਿਆਸਤ ਨੂੰ ਪਹਿਲ ਦਿੱਤੀ ਅਤੇ ਚੋਣਾਂ ਜਿੱਤਣ ਲਈ ਹਰ ਹਰਬਾ ਵਰਤਕੇ ਸਾਜਿਸ਼ ਰਚਕੇ ਬਿਕਰਮ ਮਜੀਠੀਆ ਨੂੰ ਡਰੱਗ ਮਾਮਲੇ ਵਿਚ ਫਸਾਉਣ ਲਈ ਇਹ ਸਾਰਾ ਜਾਲ ਬੁਣਿਆ, ਪ੍ਰੰਤੂ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਰਿਹਾਈ ਨੇ ਸਾਰੀਆਂ ਸਾਜਿਸ਼ਾਂ ਨੂੰ ਬੇਨਕਾਬ ਕਰ ਦਿੱਤਾ।

ਸਿਮਰ ਕੁੱਕਲ ਨੇ ਕਿਹਾ ਕਿ ਬਿਕਰਮ ਮਜੀਠੀਆ ਨੇ ਹਮੇਸ਼ਾ ਹੀ ਯੂਥ ਵਰਕਰ ਨੌਜਵਾਨਾਂ ਨੂੰ ਆਪਣੀ ਜਿੰਦ ਜਾਨ ਮੰਨਿਆ ਹੈ ਅਤੇ ਅੱਜ ਪੰਜਾਬ ਦਾ ਸਮੁੱਚਾ ਯੂਥ ਜਿਥੇ ਉਨ੍ਹਾਂ ਦੀ ਪਿੱਠ ’ਤੇ ਖੜਿਆ ਹੈ, ਉਥੇ ਹੀ ਉਨ੍ਹਾਂ ਦੇ ਹਰ ਦੁੱਖ ਸੁੱਖ ਦਾ ਭਾਈਵਾਲ ਹੈ। ਸਿਮਰ ਕੁੱਕਲ ਨੇ ਕਿਹਾ ਕਿ ਸਿਆਸਤ ਕਰੋ, ਪ੍ਰੰਤੂ ਏਨੇ ਨੀਵੇਂ ਪੱਧਰ ਦਾ ਨਾ ਹੋਵੇ ਕਿ ਸਮਾਜ ਵਿਚ ਕਿਸੇ ਨੂੰ ਮੂੰਹ ਨਾ ਵਿਖਾ ਸਕੋ। ਯੂਥ ਆਗੂ ਨੇ ਕਿਹਾ ਮਜੀਠੀਆ ਦੇ ਰਿਹਾਈ ਉਨ੍ਹਾਂ ਸਿਆਸੀ ਲੋਕਾਂ ਲਈ ਵੀ ਸਬਕ ਹੈ, ਜਿਨ੍ਹਾਂ ਨੇ ਮਾੜੀਆਂ ਚਾਲਾਂ ਰਚਕੇ ਮਾਝੇ ਦੇ ਜਰਨੈਲ ਦੇ ਕਿਰਦਾਰ ਨੂੰ ਦਾਗਦਾਰ ਕਰਨਾ ਚਾਹਿਆ, ਪ੍ਰੰਤੂ ਗੁਰੂ ਘਰ ਦੇਰ ਹੈ ਹਨੇਰ ਨਹੀਂ ਹੈ ਇਹ ਵੀ ਸਿਆਸਤਦਾਨਾਂ ਨੂੰ ਜਾਣ ਲੈਣਾ ਚਾਹੀਦਾ ਜਿੱਤ ਹਮੇਸ਼ਾ ਸੱਚਾਈ ਦੀ ਹੁੰਦੀ ਹੈ।

Leave a Reply

Your email address will not be published. Required fields are marked *