ਸਾਹਿਤ

ਸ੍ਰੀ ਅਕਾਲ ਤਖਤ ਸਾਹਿਬ ਵਿਖੇ 10 ਲੱਖ ਪੰਜਾਬੀਆਂ ਦੀ ਯਾਦ ’ਚ ਅਰਦਾਸ ਸਮਾਗਮ ਸ਼ਲਾਘਾਯੋਗ ਫੈਸਲਾ : ਦਿਲਜੀਤ ਸਿੰਘ ਬੇਦੀ

ਅੰਮਿ੍ਰਤਸਰ : 10 ਅਗਸਤ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਸਕੱਤਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ ਤੇ ਬੁਲਾਰੇ ਰਹੇ ਸ੍ਰ. ਦਿਲਜੀਤ ਸਿੰਘ ਬੇਦੀ ਨੇ 10 ਲੱਖ ਪੰਜਾਬੀਆਂ ਦੀ ਯਾਦ ਵਿਚ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਰੱਖੇ ਅਰਦਾਸ ਸਮਾਗਮ ਕਰਵਾਏ ਜਾਣ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਵੰਡ ਵੇਲੇ ਪੰਜਾਬੀਆਂ ਨੂੰ ਵੱਡਾ ਸੰਤਾਪ ਝੱਲਣਾ ਪਿਆ ਅਤੇ ਇਥੋਂ ਤੱਕ ਆਪਣੀਆਂ ਜਾਨਾਂ ਤੱਕ ਗੁਆਉਣੀਆਂ ਪਈਆਂ। ਉਨ੍ਹਾਂ ਕਿਹਾ ਕਿ ਅਰਦਾਸ ਸਮਾਗਮ ਵਿਚ ਜੁੜਕੇ 10 ਲੱਖ ਪੰਜਾਬੀਆਂ ਨੂੰ ਸ਼ਰਧਾ ਸਤਿਕਾ ਭੇਂਟ ਕਰਨਾ ਸਵਾਗਤਯੋਗ ਫੈਸਲਾ ਹੈ।

ਦਿਲਜੀਤ ਸਿੰਘ ਬੇਦੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਚੰਗੀ ਤੇ ਪ੍ਰਸੰਸਾ ਵਾਲੀ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਵੱਲੋ ਗੁਰਦੁਆਰਾ ਮੰਜੀ ਸਾਹਿਬ ਦਿਵਾਨ ਹਾਲ ਵਿਖੇ ਗੁਰੂ ਸਾਹਿਬਾਨ, ਭਗਤਾਂ, ਗੁਰਸਿੱਖਾਂ, ਸ਼ਹੀਦਾਂ ਅਤੇ ਕੌਮੀ ਜਰਨੈਲਾਂ ਦੇ ਵਿਸ਼ੇਸ਼ ਦਿਹਾੜੇ ਮਨਾਏ ਜਾਂਦੇ ਹਨ ਪਰ 1947 ਦਰਮਿਆਨ ਹੋਏ ਵੱਡੇ ਨਰਸਿਘਾਰ ਤੇ ਅਨੇਕਾਂ ਕਿਤਾਬਾਂ ਲਿਖੀਆਂ ਗਈਆਂ ਪਰ ਕਤਲ ਹੋਏ ਲੋਕਾਂ ਦੀਆਂ ਅੰਤਿਮ ਰਸਮਾਂ ਬਾਰੇ ਕਿਸੇ ਨੇ ਅਵਾਜ਼ ਬਲੰਦ ਨਹੀਂ ਕੀਤੀ ਅਤੇ ਸਾਡੀਆਂ ਵੱਡੀਆਂ ਸੰਸਥਾਵਾਂ ਵੀ ਇਸ ਪੱਖ ਤੋਂ ਅਵੇਸਲੀਆਂ ਰਹੀਆਂ ਹਨ।ਉਨ੍ਹਾਂ ਕਿਹਾ ਕਿ ਮੈਂ ਅਤੇ ਪੰਜਾਬੀ ਸਹਿਤ ਅਕਾਦਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਅਤੇ ਉਘੇ ਵਿਦਵਾਨ ਲੋਕ ਕਵੀ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਚਾਰ ਸਾਲ ਪਹਿਲਾਂ ਭਾਈ ਗੋਬਿੰਦ ਸਿੰਘ ਲੋਗੋਂਵਾਲ ਪ੍ਰਧਾਨ ਤੇ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਵਿਸ਼ੇਸ਼ ਪੱਤਰ ਲਿਖ ਕੇ ਮੰਗ ਕੀਤੀ ਸੀ ਕਿ 15 ਅਗਸਤ ਵਾਲੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇਸ਼ ਦੀ ਵੰਡ ਵੇਲੇ ਕਤਲ ਹੋਏ ਸਮੂਹ ਲੋਕਾਂ ਜਿਨ੍ਹਾਂ ਨੂੰ ਅੰਤਿਮ ਰਸਮਾਂ ਵੀ ਨਸੀਬ ਨਹੀਂ ਹੋਈਆਂ ਦੇ ਨਮਿਤ ਅਰਦਾਸ ਸਮਾਗਮ ਅਯੋਜਤ ਕਰੇ, ਤਾਂ ਜੋ ਇਨ੍ਹਾਂ ਵਿਛੜੀਆਂ ਰੂਹਾਂ ਨੂੰ ਅੰਤਿਮ ਅਰਦਾਸ ਰਸ ਪ੍ਰਾਪਤ ਹੋ ਸਕੇ।ਸ੍ਰ. ਬੇਦੀ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਵੀ ਸਾਨੂੰ ਸਰਬੱਤ ਦੇ ਭਲੇ ਦੀ ਕਾਮਨਾ ਲਈ ਪੇ੍ਰਰਦਾ ਹੈ।ਉਨ੍ਹਾਂ ਕਿਹਾ ਕਿ ਜਥੇਦਾਰ ਅਕਾਲ ਤਖਤ ਸਾਹਿਬ ਦੇ ਫੈਸਲੇ ਨਾਲ ਸੰਸਾਰ ਪੱਧਰ ਤੇ ਇਕ ਚੰਗਾ ਤੇ ਸਲਾਹੁਣ ਯੋਗ ਸੁਨੇਹਾ ਜਾਵੇਗਾ।ਸਰਬ ਧਰਮਾਂ ਦੇ ਲੋਕ ਸ਼੍ਰੋਮਣੀ ਕਮੇਟੀ ਨੂੰ ਕਦਰ ਦੀਆਂ ਨਿਗਾਹਾਂ ਨਾਲ ਦੇਖਣਗੇ।
ਸ੍ਰ. ਬੇਦੀ ਨੇ ਕਿਹਾ ਕਿ ਸਗੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦੇਸ਼ ਦੀਆਂ ਗੁਰਦੁਆਰਾ ਕਮੇਟੀਆਂ ,ਦਿੱਲੀ ਗੁਰਦੁਆਰਾ ਮੇਨੈਜਮੈਂਟ ਕਮੇਟੀ, ਚੀਫ ਖਾਲਸਾ ਦੀਵਾਨ , ਸਭਾ ਸੁਸਾਇਟੀਆਂ ਨੂੰ ਵੀ ਆਪਣੇ ਆਪਣੇ ਇਲਾਕੇ ਦੇ ਗੁਰੂ ਘਰਾਂ ਵਿੱਚ 15 ਅਗਸਤ ਵਾਲੇ ਦਿਨ ਉਨ੍ਹਾਂ ਦੱਸ ਲੱਖ ਤੋਂ ਵੱਧ ਕਤਲ ਹੋਏ ਲੋਕਾਂ ਦੀ ਅੰਤਿਮ ਰਸਮ ਵਜੋਂ “ਅੰਤਿਮ ਅਰਦਾਸ” ਦਿਹਾੜੇ ਵਜੋਂ ਮਨਾਉਣ ਲਈ ਪ੍ਰੇਰਤ ਕਰੇ।

Leave a Reply

Your email address will not be published. Required fields are marked *