ਪੰਜਾਬਪਟਿਆਲਾ

ਦੇਸ਼ ਆਜਾਦ ਕਰਵਾਉਣ ਵਿਚ ਕਾਂਗਰਸ ਪਾਰਟੀ ਦਾ ਅਹਿਮ ਯੋਗਦਾਨ: ਪ੍ਰਗਟ ਸਿੰਘ

ਪਟਿਆਲਾ ਕਾਂਗਰਸ ਨੇ ਵਿਸ਼ਨੰ ਸ਼ਰਮਾ ਅਤੇ ਵਿਨੋਦ ਅਰੋੜਾ ਦੀ ਅਗਵਾਈ ’ਚ ਕੱਢੀ ਵਿਸ਼ਾਲ ਤਿਰੰਗਾ ਯਾਤਰਾ

ਪਟਿਆਲਾ 12 ਅਗਸਤ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪਟਿਆਲਾ ਸ਼ਹਿਰੀ ਵਿਧਾਨ ਸਭਾ ਤੋਂ ਹਲਕਾ ਇੰਚਾਰਜ ਵਿਸ਼ਨੰ ਸ਼ਰਮਾ ਅਤੇ ਲਹਿਲ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਵਿਨੋਦ ਅਰੋੜਾ ਕਾਲੂ ਦੀ ਅਗਵਾਈ ਹੇਠ ਭਾਰਤ ਦੀ ਅਜਾਦੀ ਦੇ 75ਵੇਂ ਸਾਲ ਨੰ ਸਮਰਪਿਤ ਵਿਸ਼ਾਲ ਅਮਿ੍ਰਤ ਮਹਾਉਤਸਵ ਤਿੰਰਗਾ ਯਾਤਰਾ ਕੱਢੀ ਗਈ ਜੋ ਕਿ ਅਨਾਰਦਾਨਾ ਚੋਂਕ ਤੋਂ ਸ਼ੁਰੂ ਹੋ ਕੇ ਅਦਾਲਤ ਬਜਾਰ, ਸਦਰ ਬਜਾਰ ਤੋਂ ਹੁੰਦੀ ਹੋਈ ਕਿਲਾ ਚੋਂਕ ਵਿਖੇ ਪਹੰਚੀ। ਜਿਸ ਵਿਚ ਵਿਸ਼ੇਸ ਤੌਰ ਤੇ ਸਾਬਕਾ ਖੇਡ ਮੰਤਰੀ ਅਤੇ ਵਿਧਾਇਕ ਪ੍ਰਗਟ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸੀ ਅਹੁਦੇਦਾਰ ਅਤੇ ਮੈਂਬਰ ਸ਼ਾਮਲ ਹੋਏ। ਇਸ ਮੌਕੇ ਪ੍ਰਗਟ ਸਿੰਘ ਨੇ ਕਿਹਾ ਕਿ ਦੇਸ਼ ਨੰੂ ਆਜਾਦ ਕਰਵਾਉਣ ਵਿਚ ਕਾਂਗਰਸ ਪਾਰਟੀ ਦਾ ਅਹਿਮ ਯੋਗਦਾਨ ਰਿਹਾ ਹੈ। ਕਾਂਗਰਸ ਦਾ ਨਿਰਮਾਣ ਹੀ ਦੇਸ਼ ਨੰ ਅਜਾਦ ਕਰਵਉਣ ਲਈ ਹੋਇਆ ਸੀ। ਅਜਾਦੀ ਤੋਂ ਬਾਅਦ ਕਾਂਗਰਸ ਨੇ ਆਪਣੀ ਦੇਸ਼ ਪ੍ਰਤੀ ਜਿੰਮੇਵਾਰੀ ਨਿਭਾਉਂਦੇ ਹੋਏ ਦੇਸ਼ ਦੇ ਸਰਵਪੱਖੀ ਵਿਕਾਸ ਵਿਚ ਯੋਗਦਾਨ ਪਾਇਆ ਹੈ। ਇਸਦੇ ਨਾਲ ਹੀ ਦੇਸ਼ ਦੀ ਏਕਤਾ ਅਤੇ ਅੰਖਡਤਾ, ਆਪਸੀ ਭਾਈਚਾਰਾ, ਅਮਨ ਸ਼ਾਤੀ ਨੰ ਕਾਇਮ ਕਰਨ ਵਿਚ ਕਾਂਗਰਸ ਦਾ ਅਹਿਮ ਯੋਗਦਾਨ ਰਿਹਾ ਹੈ। ਕਾਂਗਰਸ ਪਾਰਟੀ ਹੁਣ ਦੇਸ਼ ਦੇ ਲੋਕਤੰਤਰ ਨੰ ਬਚਾਉਣ ਲਈ ਵੱਡੀ ਲੜਾਈ ਲੜ ਰਹੀ ਹੈ,

ਕਿੳਂਕਿ ਦੇਸ਼ ਤੇ ਅਜਿਹੀ ਤਾਕਤਾ ਕਾਬਿਜ ਹੋ ਗਈਆ ਹਨ ਜੋ ਫਿਰਕੂ ਵੰਡੀਆਂ ਪਾ ਕੇ ਦੇਸ਼ ਦਾ ਸਮਾਜਿਕ ਤਾਨਾ ਬਾਨਾ ਤਬਾਹ ਕਰਕੇ ਦੇਸ਼ ਨੰ ਕਮਜੋਰ ਕਰ ਰਹੀਆਂ ਹਨ ਅਤੇ ਭਾਰਤ ਨੂੰ ਗ੍ਰਹਿਯੂੱਧ ਵਲ ਧੱਕ ਰਹੀਆਂ ਹਨ। ਗਰੀਬਾਂ ਲਈ ਕਾਂਗਰਸ ਵਲੋਂ ਬਣਾਈਆ ਗਈਆ ਨੀਤੀਆ ਨੰ ਛੱਡ ਕੇ ਉਦਯੋਗਿਕ ਘਰਣਿਆਂ ਨੰ ਲਾਭ ਦੇਣ ਲਈ ਯਤਨ ਕੀਤੇ ਜਾ ਰਹੇ ਹਨ। ਇਸ ਮੌਕੇ ਵਿਸ਼ਨੰ ਸ਼ਰਮਾ ਅਤੇ ਵਿਨੋਦ ਕਾਲੂ ਨੇ ਕਿਹਾ ਕਿ ਮੋਜੂਦਾ ਹਾਲਾਤਾਂ ਵਿਚ ਕਾਂਗਰਸ ਹੀ ਦੇਸ਼ ਨੰ ਬਚਾ ਸਕਦੀ ਹੈ ਕਿਉਂਕਿ ਪਹਿਲਾਂ ਵੀ ਕਾਂਗਰਸ ਨੇ ਭਾਰਤ ਨੰ ਵਿਸ਼ਵ ਪੱਧਰ ਤੇ ਆਰਥਿਕਤਾ ਵਿਚ ਨੰਬਰ 1 ਬਣਾ ਕੇ ਆਪਣਾ ਲੋਹਾ ਮਨਵਾਇਆ ਸੀ। ਉਨਾਂ ਕਿਹਾ ਪਟਿਆਲਾ ਜਿਲਾ ਕਾਂਗਰਸ ਹਰ ਸ਼ਹਿਰੀ ਦੇ ਘਰ ਤਿਰੰਗਾ ਝੰਡਾ ਪਹੰਚਾ ਕੇ ਇਸ ਤਿਰੰਗਾ ਯਤਰਾ ਵਿਚ ਅਹਿਮ ਯੋਗਦਾਨ ਪਾਵੇਗੀ ਅਤੇ ਹਰ ਘਰ ਤਿਰੰਗਾ ਲਹਿਰਾਵੇਗੀ। ਇਸ ਮੌਕੇ ਸੀਨੀਅਰ ਯੋਗਿੰਦਰ ਸਿੰਘ ਯੋਗੀ, ਗੋਪਾਲ ਸਿੰਗਲਾ, ਕਿਰਨ ਢਿਲੋ, ਸੁਖਦੇਵ ਮਹਿਤਾ, ਗੁਰਦੇਵ ਪੁਨੀਆ, ਜਸਪਾਲ ਰਾਜ ਜਿੰਦਲ, ਕਵਲਜੀਤ ਸਹਿਗਲ, ਸੰਦੀਪ ਸਿੰਗਲਾ, ਪਵਨ ਨਾਗਰਤ, ਡਾ. ਰਾਕੇਸ਼ ਆਰੀਅਨ, ਐਡਵੋਕੇਟ ਦਿਨੇਸ਼ ਸ਼ਰਮਾ, ਵਿਵੇਕ ਮਲਹੋਤਰਾ, ਮਾਸਟਰ ਨਿਰਜੰਣ ਦਾਸ, ਰੇਖਾ ਅਗਵਾਲ, ਗੁਰਮੀਤ ਸਿੰਘ, ਸਿਵ ਕੁਮਾਰ ਖੰਨਾ, ਮਦਨ ਲਾਲ ਭਾਂਵਰੀ, ਸ਼ੇਰੂ ਪੁਰੀ, ਭੁਸ਼ਨ ਸ਼ਰਮਾ, ਵਿਕਾਸ ਗਿੱਲ, ਕਨ ਕਰਣ, ਕੁਲਵੰਤ ਸਿੰਘ ਨਾਰੀਕੇ, ਸ਼ਿਵਾਨੀ ਮਲਹੋਤਰਾ, ਲੰਬੂ ਸੈਣੀ, ਬੀ.ਬੀ. ਬਾਂਸਲ, ਮੰਗਤ ਰਾਏ, ਸੰਜੀਵ ਸ਼ਰਮਾ ਰਾਏਪੁਰ, ਸੁਰਿੰਦਰ ਬਿੱਟੂ, ਪੈਰੀ ਮਾਨ, ਸੁਖ ਪੁਨੀਆ, ਜਤਿੰਦਰ ਸਤੀਜਾ, ਡਾ.ਅਸ਼ਵਨੀ, ਕਰਨੈਲ ਸਿੰਘ ਅਤੇ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਹਾਜਰ ਸਨ।

Leave a Reply

Your email address will not be published. Required fields are marked *