ਸਾਬਕਾ ਪ੍ਰਧਾਨ ਪ੍ਰੋ. ਬਡੂੰਗਰ ਵੱਲੋਂ ਸਾਬਕਾ ਰਾਸ਼ਟਰਪਤੀ ਸ੍ਰੀ ਨਾਇਡੂ ਦੇ ਕਾਰਜਕਾਲ ਦੀ ਸ਼ਲਾਘਾ
ਸਾਬਕਾ ਰਾਸ਼ਟਰਪਤੀ ਨਾਇਡੂ ਨੇ ਬੇਬਾਕੀ ਅਤੇ ਦਿ੍ਰੜਤਾ ਨਾਲ ਕੀਤਾ ਕਾਰਜਕਾਲ ਪੂਰਾ : ਪ੍ਰੋ. ਬਡੂੰਗਰ
ਪਟਿਆਲਾ 11 ਅਗਸਤ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ਼ੋ੍ਰਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਦੇਸ਼ ਦੇ 13ਵੇਂ ਉਪ ਰਾਸ਼ਟਰਪਤੀ ਐਮ.ਵੈਂਕੇਈਆ ਨਾਇਡੂ ਦੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ ਹੈ। ਪ੍ਰੋ.ਬਡੂੰਗਰ ਨੇ ਕਿਹਾ ਕਿ ਪੰਜ ਸਾਲਾ ਕਾਰਜਕਾਲ ’ਤੇ ਨਜ਼ਰ ਮਾਰੀ ਜਾਵੇ ਤਾਂ ਸਪੱਸ਼ਟ ਹੁੰਦਾ ਹੈ ਕਿ ਸ੍ਰੀ ਨਾਇਡੂ ਨੇ ਆਪਣੀ ਜਿੰਮੇਵਾਰੀ ਧਰਮ, ਜਾਤ, ਨਸਲ ਅਤੇ ਪਾਰਟੀ ਪੱਧਰ ਤੋਂ ਉਪਰ ਉਠਕੇ ਸੰਵਿਧਾਨਕ ਦਾਇਰੇ ਅੰਦਰ ਰਹਿੰਦਿਆਂ ਹੋਇਆ ਰਾਜ ਸਭਾ ਦੇ ਸਾਰੇ ਮੈਂਬਰ ਸਾਹਿਬਾਨ ਨੂੰ ਆਪਣੀ ਰਾਏ ਪ੍ਰਗਟ ਕਰਨ ਦਾ ਪੂਰਾ ਸਮਾਂ ਦਿੱਤਾ। ਪ੍ਰੋ. ਬਡੂੰਗਰ ਨੇ ਕਿਹਾ ਕਿ ਸਭ ਤੋਂ ਵੱਡੀ ਗੱਲ ਹੈ ਕਿ ਸ੍ਰੀ ਨਾਇਡੂ ਨੇ ਪੂਰੀ ਬੇਬਾਕੀ ਅਤੇ ਦਿ੍ਰੜਤਾ ਨਾਲ ਨਿਭਾਈ ਉਹ ਸੀ ਸਭ ਨੂੰ ਧਰਮ, ਭਾਸ਼ਾ ਅਤੇ ਸਭਿਆਚਾਰ ਨਿਭਾਉਣ ਲਈ ਪ੍ਰੇਰਿਆ ਅਤੇ ਹਮੇਸ਼ਾ ਮੈਂਬਰ ਸਾਹਿਬਾਨ ਅਤੇ ਭਾਰਤੀ ਜਨ ਸਪੂਤਾਂ ਨੂੰ ਆਪਣੀ ਭਾਸ਼ਾ ਵਿਚ ਲਿਖਣ, ਬੋਲਣ ਅਤੇ ਉਸ ਉਤੇ ਮਾਣ ਮਹਿਸੂਸ ਕਰਨ ਲਈ ਪ੍ਰੇਰਿਆ।
ਪ੍ਰੋ. ਬਡੂੰਗਰ ਨੇ ਕਿਹਾ ਕਿ ਭਾਰਤ ਦੇ ਪੁਰਾਤਨ ਸਮੇਂ ਅਤੇ ਵਰਤਮਾਨ ਸਮੇਂ ਤੀਕ ਦੇ ਜਦੋਂ ਰਾਜਸੀ ਲੋਕਾਂ ਅਤੇ ਧਾਰਮਿਕ ਕੱਟੜਵਾਦੀ ਲੋਕਾਂ ਨੇ ਆਪਣੇ ਨਿਜੀ ਰਾਜਸੀ ਅਤੇ ਸਮਾਜਿਕ ਹਿਤਾਂ ਦੀ ਪੂਰਤੀ ਲਈ ਭਾਰਤ ਦੇ ਜਨ ਸਮੂਹ ਵਿਚ ਕੱਟੜਵਾਦ ਅਤੇ ਰਾਜਸੀ ਲਾਲਸਾਵਾਂ ਨੂੰ ਨਿਤ ਵਧਾ ਰਹੇ ਹਨ ਅਤੇ ਦੇਸ਼ ਅੰਦਰ ਨਫਰਤ ਦੀ ਅੱਗ ਨੂੰ ਭਾਂਬੜ ਬਣਾਉਣ ਲਈ ਯਤਨਸ਼ੀਲ ਰਹੇ ਹਨ। ਉਨ੍ਹਾਂ ਕਿਹਾ ਕਿ ਸਚੁਮੱਚ ਹੀ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਅਤੇ ਮਜਬੂਤ ਕਰਨ ਲਈ ਸ੍ਰੀ ਵੈਂਕਈਆ ਨਾਇਡੂ ਵਰਗੇ ਮਹਾਨ ਨੇਤਾਵਾਂ ਦੀ ਲੋੜ ਹੈ।

