ਲਾਇਨ ਕਲੱਬ ਨੇ ਮਨਾਇਆ ਆਜ਼ਾਦੀ ਦਿਵਸ
ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਲਾਇਨ ਕਲੱਬ ਪਟਿਆਲਾ ਸੁਪਰੀਮ ਅਤੇ ਕਲਾਸਿਕ ਨੇ ਸਾਂਝੇ ਤੌਰ ਤੇ ਭਾਰਤ ਦੀ ਅਜ਼ਾਦੀ ਦਾ 76ਵਾਂ ਸਵਤੰਤਰਤਾ ਦਿਵਸ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨਿਊ ਪਾਵਰ ਹਾਊਸ ਵਿਖੇ ਝੰਡਾ ਲਹਿਰਾ ਕੇ ਮਨਾਇਆ । ਇਸ ਮੋਕੇ ਸਕੂਲੀ ਬੱਚਿਆਂ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਜਿਸਦਾ ਸਮੂਹ ਕਲੱਬ ਮੈਂਬਰਾਂ ਅਤੇ ਸਕੂਲ ਸਟਾਫ ਨੇ ਭਰਪੂਰ ਅਨੰਦ ਮਾਣਿਆ। ਇਸ ਮੌਕੇ ਪ੍ਰਧਾਨ ਪਰਮਜੀਤ ਸਿੰਘ ਜੱਗੀ ਅਤੇ ਪ੍ਰਧਾਨ ਨੀਰਜ ਸ਼ਰਮਾ ਨੇ ਕਿਹਾ ਲਾਇਨ ਕਲੱਬ ਹਮੇਸ਼ਾ ਹੀ ਸਾਮਾਜਿਕ ਕੰਮਾਂ ਅਤੇ ਦੇਸ਼ ਭਗਤੀ ਦੇ ਕੰਮਾਂ ਵਿਚ ਅੱਗੇ ਰਿਹਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਨੂੰ ਅਜ਼ਾਦ ਕਰਵਾਉਣ ਵਾਲਿਆ ਦੇ ਬਲੀਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਕਿਉਂਕਿ ਇਨ੍ਹਾਂ ਦੇ ਸਦਕਾ ਹੀ ਅਸੀਂ ਸਾਰੇ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ।ਇਸ ਮੌਕੇ ਡਾਕਟਰ ਅਨਿਲ ਕਪੂਰ, ਹੀਨੇਸ਼ ਗੋਇਲ, ਸੁਭਾਸ਼ ਡਾਵਰ, ਮੋਹਨ ਲਾਲ, ਮਨੋਜ, ਕੇ.ਸੀ ਸ਼ਰਮਾ, ਸੁਭਾਸ਼ ਗੁਪਤਾ, ਰਾਜਿੰਦਰ ਬਾਂਸਲ, ਪ੍ਰਿੰਸੀਪਲ ਸੁੱਖਵਿੰਦਰ ਖੋਸਲਾ, ਅਨਿਲ ਮਹਿਤਾ, ਰੁਪਿੰਦਰ ਸਿੰਘ, ਸਵਰਨ ਸਿੰਘ, ਬਾਗ਼ੀ, ਗੁਪਤਾ ਜੀ, ਨਿਤਿਨ ਚੁੱਘ, ਹਰਪ੍ਰੀਤ, ਦਰਸ਼ਨ ਕੁਮਾਰ, ਅਮਿਤ ਕੁਮਾਰ ਅਤੇ ਅਸ਼ੋਕ ਗੋਇਲ ਆਦਿ ਹਾਜਰ ਸਨ।

