ਅਕਾਲੀ ਦਲ ਅਤੇ ਕਾਂਗਰਸ ਬੇਅਦਬੀਆਂ ਦੀਆਂ ਘਟਨਾਵਾਂ ਲਈ ਹਨ ਜ਼ਿੰਮੇਵਾਰ : ਜਥੇਦਾਰ ਦਾਦੂਵਾਲ
ਚੋਰੀ ਹੋਏ ਪੁਰਾਤਨ ਸਫਰੀ ਸਰੂਪ ਦਾ ਮਾਮਲਾ : ਦਾਦੂਵਾਲੀ ਦੀ ਅਗਵਾਈ ‘ਚ ਸੰਗਤਾਂ ਨੇ ਆਰੰਭਿਆ ਧਰਨਾ
ਪਟਿਆਲਾ 17 ਅਗਸਤ (ਮਧੂਸਾਰ ਬਿਊਰੋ) ਗੁਰਦੁਆਰਾ ਸ੍ਰੀ ਅਰਦਾਸਪੁਰਾ ਸਾਹਿਬ ਕਲਿਆਣ ਤੋਂ ਚੋਰੀ ਹੋਏ ਪੁਰਾਤਨ ਸਫਰੀ ਸਰੂਪ ਚੋਰੀ ਹੋਏ ਨੂੰ ਇਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਚੱਲਿਆ, ਪਰ ਪ੍ਰਸ਼ਾਸਨ ਵੱਲੋਂ ਵਰਤੀ ਜਾ ਰਹੀ ਢਿੱਲਮੱਠ ਦੇ ਰੋਸ ਵਜੋਂ ਅੱਜ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਦੀ ਅਗਵਾਈ ‘ਚ ਸੰਗਤਾਂ ਨੇ ਦੋਸ਼ੀਆਂ ਵਿਅਕਤੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਧਰਨਾ ਆਰੰਭ ਕੀਤਾ। ਹਾਲਾਂਕਿ ਧਰਨਾ ਸਮਾਪਤ ਕਰਵਾਉਣ ਲਈ ਆਈ. ਜਤਿੰਦਰ ਸਿੰਘ ਔਲਖ ਮੌਕੇ ‘ਤੇ ਪੁੱਜੇ, ਪਰ ਸਮੂਹ ਜਥੇਬੰਦੀਆਂ ਤੁਰੰਤ ਸਖਤ ਕਾਰਵਾਈ ਨੂੰ ਲੈ ਕੇ ਬਜ਼ਿੱਦ ਰਹੀਆਂ।
ਜਾਣਕਾਰੀ ਅਨੁਸਾਰ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੀ ਅਗਵਾਈ ਵਿਚ ਸਮੂਹ ਜਥੇਬੰਦੀਆਂ ਤੇ ਪਿੰਡ ਵਾਸੀ ਪਟਿਆਲਾ-ਨਾਭਾ ਰੋਡ ‘ਤੇ ਪੱਕਾ ਮੋਰਚਾ ਲਗਾ ਦਿੱਤਾ। ਕੁਝ ਹੀ ਸਮੇਂ ਵਿਚ ਸੜਕ ‘ਤੇ ਟੈਂਟ ਵੀ ਲਗਾ ਦਿੱਤੇ ਗਏ ਤੇ ਲੰਗਰ-ਪਾਣੀ ਦਾ ਪ੍ਰਬੰਧ ਵੀ ਕਰ ਦਿੱਤਾ ਗਿਆ।
ਇਸ ਮੌਕੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਜੋ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੋਇਆ ਉਹੀ ਅੱਜ ਕਾਂਗਰਸ ਦੇ ਰਾਜ ‘ਚ ਕੋਈ ਫਰਕ ਨਹੀਂ ਹੈ, ਜਦਕਿ ਦੋਵਾਂ ਦੇ ਰਾਜ ‘ਚ ਪੁਰਾਤਨ ਸਰੂਪ ਚੋਰੀ ਅਤੇ ਬੇਅਦਬੀਆਂ ਦੀਆਂ ਘਟਨਾਵਾਂ ਅੱਜ ਵੀ ਵਪਾਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬਹੁਤ ਦੁਖ ਵਾਲੀ ਗੱਲ ਹੈ ਕਿ ਆਪਣੇ ਪੰਜਾਬ ਵਿਚ ਹੀ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੁਰ ੱਖਿਅਤ ਨਹੀਂ ਹਨ।

