ਸ਼ਰਾਬ ਦੇ ਠੇਕਿਆਂ ਦੀ ਗਿਣਤੀ ਵਿੱਚ ਵਾਧਾ ਕਰਨਾ ਬੇ-ਹੱਦ ਨਿੰਦਣ ਯੋਗ ਤੇ ਨਿਖੇਦੀ ਯੋਗ – ਕਾਕਾ
ਅਜਿਹਾ ਕੋਈ ਨਸ਼ਾ ਨਹੀਂ ਜਿਸ ਨੇ ਮਨੁੱਖੀ ਜੀਵਨ ਨੂੰ ਬਰਬਾਦ ਨਾ ਕੀਤਾ ਹੋਵੇ – ਕਾਕਾ
ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) : ਸ਼ਰਾਬ ਦੇ ਠੇਕਿਆਂ ਦੀ ਗਿਣਤੀ ਵਿੱਚ ਵਾਧਾ ਕੀਤੇ ਜਾਣ ਤੇ ਮਾਨ ਸਰਕਾਰ ਦੀ ਸ਼ਰਾਬ ਨੀਤੀ ਦਾ ਨਿਊ ਪਟਿਆਲਾ ਵੈਲਫੇਅਰ ਕਲੱਬ ਦੇ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਸਖਤ ਵਿਰੋਧ ਜਤਾਇਆ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਪ੍ਰੈਸ ਨੂੰ ਜਾਰੀ ਇੱਕ ਬਿਆਨ ਕਰਦਿਆਂ ਮਾਨ ਸਰਕਾਰ ਦੀ ਆਬਕਾਰੀ ਨੀਤੀ ਤੇ ਸਵਾਲ ਉਠਾਇਆ ਤੇ ਕਿਹਾ ਕਿ ਵਿਧਾਨ ਸਭਾ ਚੋਣਾ ਦੌਰਾਨ ਆਮ ਆਦਮੀ ਪਾਰਟੀ ਨੇ ਵੋਟਾਂ ਲੈਣ ਸਮੇਂ ਰੋਜਗਾਰ ਦੇਣ ਅਤੇ ਨਸ਼ਾ ਮੁਕਤ ਪੰਜਾਬ ਬਣਾਉਣ ਦੇ ਵਾਅਦੇ ਕੀਤੇ ਤੇ ਗਰੰਟੀਆਂ ਦਿੱਤੀਆ ਸੀ ਜਿਸ ਤੇ ਭਰੋਸਾ ਜਤਾਉਂਦਿਆ ਲੱਖਾਂ ਪਰਿਵਾਰਾਂ ਨੇ ਪੰਜਾਬ ਵਿੱਚ ਆਪ ਦੀ ਸਰਕਾਰ ਬਣਾਈ ਸੀ ਪਰ ਆਪ ਦੀ ਸਰਕਾਰ ਆਪਣੇ ਵਾਅਦੇ ਤੇ ਗਰੰਟੀਆਂ ਨੂੰ ਭੁਲਾਕੇ ਪੰਜਾਬ ਦੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਨਵੇਂ ਸ਼ਰਾਬ ਦੇ ਠੇਕੇ ਖੋਲਣ ਤੇ ਹੀ ਜ਼ੋਰ ਲਗਾ ਰਹੀ ਹੈ ਜਿਨ੍ਹਾਂ ਦਾ ਲੋਕਾਂ ਵੱਲੋਂ ਜਬਰਦਸਤ ਵਿਰੋਧ ਵੀ ਲਗਾਤਾਰ ਜਾਰੀ ਹੈ ਸ਼ਰਾਬ ਦੀ ਇਹੋ ਲੱਤ ਰੋਜ਼ਾਨਾ ਪਰਿਵਾਰਾਂ ਵਿੱਚ ਲੜਾਈ ਝਗੜੇ ਮਾਰ ਕੁੱਟ ਕਰਵਾ ਰਹੀ ਹੈ
ਇਸ ਕਾਰਨ ਅਨੇਕਾਂ ਪਰਿਵਾਰ ਖੂਨ ਦੇ ਹੰਝੂ ਰੋਣ ਲਈ ਵੀ ਮਜਬੂਰ ਹਨ, ਉਹਨਾ ਕਿਹਾ ਕਿ ਵਧੇਰੇ ਗਿਣਤੀ ਵਿੱਚ ਨਸ਼ਿਆ ਦੀ ਸ਼ੁਰੂਆਤ ਸ਼ਰਾਬ ਤੋਂ ਹੀ ਹੁੰਦੀ ਹੈ ਜਿਸ ਦੇ ਬਾਅਦ ਨੋਜਵਾਨ ਦੂਜਿਆਂ ਨਸ਼ਿਆ ਵਲ ਪੈ ਜਾਂਦੇ ਹਨ ਤੇ ਬਰਬਾਦੀ ਕਿਨਾਰੇ ਲਗ ਜਾਦੇ ਹਨ। ਅੱਜ ਪੰਜਾਬ ਦਾ ਹਰ ਹਿੱਸਾ ਨਸ਼ਿਆਂ ਪ੍ਰਵਾਵਿਤ ਹੈ ਅਜਿਹਾ ਕੋਈ ਨਸ਼ਾ ਨਹੀਂ ਜਿਸ ਨੇ ਮਨੁੱਖੀ ਜੀਵਨ ਨੂੰ ਬਰਬਾਦ ਨਾ ਕੀਤਾ ਹੋਵੇ ਨਸ਼ਾ ਤਾਂ ਕੋਈ ਵੀ ਹੈ ਉਜਾੜੇ ਦਾ ਦੂਜਾ ਨਾਮ ਹੈ ਸਰਕਾਰ ਨੂੰ ਸ਼ਰਾਬ ਦੀ ਘੱਟ ਖਪਤ ਵਾਲੀ ਦਿਸ਼ਾ ਵਲ ਕੰਮ ਕਰਨਾ ਚਾਹੀਦਾ ਹੈ। ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਹੋਰਨਾਂ ਨਸ਼ਿਆਂ ਵਾਂਗ ਸ਼ਰਾਬ ਦੇ ਨਸ਼ੇ ਨੂੰ ਵੀ ਸਮਾਜ ਨੂੰ ਖੋਰਾ ਲਗਾਉਣ ਵਾਲਾ ਨਸ਼ਾ ਦੱਸਦਿਆ ਕਿਹਾ ਕਿ ਪਹਿਲਾਂ ਹੀ ਨਸ਼ਿਆਂ ਕਾਰਨ ਬਹੁਤ ਗਿਣਤੀ ਵਿੱਚ ਪਰਿਵਾਰ ਆਪਣੀਆ ਔਲਾਦਾਂ ਕਾਰਨ ਅੰਤਾਂ ਦੇ ਦੁੱਖ ਝੇਲਦੇ ਆ ਰਹੇ ਹਨ। ਨਸ਼ਿਆਂ ਕਾਰਨ ਬੀਤੇ ਲੰਮੇ ਸਮੇਂ ਦੌਰਾਨ ਪੰਜਾਬ ਨੇ ਬੜੀ ਬਦਨਾਮੀ ਵੀ ਝੇਲੀ ਹੈ ਬਾਵਜੂਦ ਇਸ ਦੇ ਰਾਜ਼ਸੀ ਨੇਤਾਵਾਂ ਵਲੋਂ ਸ਼ਰਾਬ ਦੇ ਠੇਕਿਆਂ ਦੀ ਗਿਣਤੀ ਵਿੱਚ ਵਾਧਾ ਕਰਨਾ ਬੇਹੱਦ ਨਿੰਦਣ ਯੋਗ ਤੇ ਨਿਖੇਦੀ ਯੋਗ ਹੈ।

