ਗਿਆਨਦੀਪ ਮੰਚ ਵੱਲੋਂ “ਆਜ਼ਾਦੀ” ਨੂੰ ਸਮਰਪਿਤ ਸਮਾਗਮ
ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਗਿਆਨਦੀਪ ਸਾਹਿਤ ਸਾਧਨਾ ਮੰਚ (ਰਜਿ:) ਪਟਿਆਲਾ ਵੱਲੋਂ ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ ਵਿੱਚ ਅਜ਼ਾਦੀ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਮੰਚ ਦੇ ਜਨਰਲ ਸਕੱਤਰ ਬਲਬੀਰ ਜਲਾਲਾਬਾਦੀ ਨੇ ਸਮਾਗਮ ਦਾ ਆਗਾਜ਼ ਕਰਦਿਆਂ ਹਾਜ਼ਰ ਸ਼ਾਇਰਾਂ ਨੂੰ “ਅਜ਼ਾਦੀ ਦਾ ਸੰਕਲਪ” ਵਿਸ਼ੇ ਤੇ ਰਚਨਾਵਾਂ ਪੜੵਨ ਦਾ ਸੱਦਾ ਦਿੱਤਾ। ਡਾ. ਜੀ.ਐਸ. ਆਨੰਦ ਨੇ “ਅਜ਼ਾਦੀ ਦਾ ਸੰਕਲਪ” ਵਿਸ਼ੇ ਬਾਰੇ ਤਫਸੀਲ ਵਿੱਚ ਚਾਨਣਾ ਪਾਇਆ ਤੇ ਹਾਜ਼ਰੀਨ ਨੂੰ ਜੀ ਆਇਆਂ ਨੂੰ ਕਹਿੰਦਿਆਂ ਸਵਾਗਤ ਕੀਤਾ। ਮੁੱਖ ਮਹਿਮਾਨ ਵਜੋਂ ਪਹੁੰਚੇ ਤੇਲਗੂ ਮੂਲ ਦੀ ਸ਼ਾਇਰਾ ਅਤੇ ਪੰਜਾਬੀ ਸੱਭਿਆਚਾਰ ਨੂੰ ਪ੍ਰਣਾਏ ਹੋਏ ਡਾ. ਇੰਦਰਾ ਬਾਲੀ ਹੈੱਡ,ਡਾਂਸ ਵਿਭਾਗ,ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕਿਹਾ ਕਿ ਸਾਨੂੰ ਗੰਧਾਰੀ ਵਾਂਗ ਅੱਖਾਂ ਤੇ ਪੱਟੀ ਬੰਨਣ ਦੀ ਬਜਾਏ ਆਪਣੀਆਂ ਲਿਖਤਾਂ ਵਿੱਚ ਸੱਚ ਦੀ ਪਰਿਭਾਸ਼ਾ ਸਿਰਜਣੀ ਪਵੇਗੀ ਇਹੋ ਸਾਡਾ ਜਿਉਣ ਅਤੇ ਬੋਲਣ ਦੀ ਅਜ਼ਾਦੀ ਦਾ ਸੰਕਲਪ ਹੋਵੇਗਾ। ਕੈਨਵਸ ਉਪਰ ਬੁਰਸ਼ ਅਤੇ ਰੰਗਾਂ ਨਾਲ ਕਲਪਨਾਵਾਂ ਨੂੰ ਨਵੀਆਂ ਤਸ਼ਬੀਹਾਂ ਦੇਣ ਵਾਲੇ ਅੰਤਰਰਾਸ਼ਟਰੀ ਚਿੱਤਰਕਾਰ ਸ੍ਰੀ ਗੋਬਿੰਦਰ ਸੋਹਲ ਦਾ ਕਥਨ ਸੀ ਕਿ ਮੈਂ ਆਪਣੇ ਚਿੱਤਰਾਂ ਵਿੱਚ ਭਗਤ ਸਿੰਘ ਦੀ ਫੋਟੋ ਨੂੰ ਨਹੀਂ ਉਹਦੀ ਅਜ਼ਾਦ ਰਹਿਣ ਦੀ ਵਿਚਾਰਧਾਰਾ ਨੂੰ ਉਘਾੜਨ ਦਾ ਯਤਨ ਕੀਤਾ ਹੈ।
ਸਮਾਗਮ ਵਿੱਚ ਉਪਰੋਕਤ ਤੋਂ ਇਲਾਵਾ ਕੁਲਵੰਤ ਨਾਰੀਕੇ, ਜੀ.ਐਸ. ਸੱਗੂ, ਐਡਵੋਕੇਟ ਗੁਰਦਰਸ਼ਨ ਸਿੰਘ ਗੁਸੀਲ, ਚੰਨ ਪਟਿਆਲਵੀ ਅਤੇ ਕੁਲਵੰਤ ਸੈਦੋਕੇ ਨੇ ਵੀ ਵਿਚਾਰ ਪੇਸ਼ ਕੀਤੇ। ਗੀਤਕਾਰ ਅਤੇ ਸ਼ਾਇਰ ਅੰਗਰੇਜ਼ ਵਿਰਕ ਦੀ ਨਵੀਂ ਪੁਸਤਕ “ਇਸ਼ਕ ਅਵੱਲੜਾ” ਦਾ ਪੋਸਟਰ ਵੀ ਰਲੀਜ਼ ਕੀਤਾ ਗਿਆ।ਹਾਜ਼ਰ ਸ਼ਾਇਰਾਂ ਵਿੱਚੋਂ ਇੰਜ: ਪਰਵਿੰਦਰ ਸ਼ੋਖ, ਲਾਲ ਮਿਸਤਰੀ, ਚਮਕੌਰ ਸਿੰਘ ਚਹਿਲ, ਜਸਵੀਰ ਚੋਟੀਆਂ, ਜਸਵਿੰਦਰ ਖਾਰਾ, ਕੁਲਵਿੰਦਰ ਚਾਵਲਾ, ਆਸ਼ਾ ਸ਼ਰਮਾ, ਡਾ. ਸੀਮਾ ਭਾਟੀਆ, ਚਹਿਲ ਜਗਪਾਲ, ਅਮਨਜੋਤ ਧਾਲੀਵਾਲ, ਸਿਮਰਨਜੀਤ ਸਿਮਰ, ਮਨਦੀਪ ਤੰਬੂਵਾਲਾ, ਸੁਖਵਿੰਦਰ ਕੌਰ, ਤਜਿੰਦਰ ਅਣਜਾਣਾ, ਬਲਵਿੰਦਰ ਭੱਟੀ, ਸੀਮਾ ਸੋਹਲ, ਗੁਰਪ੍ਰੀਤ ਢਿੱਲੋਂ, ਦਰਸ਼ਨ ਪਸਿਆਣਾ, ਸੁਖਮਨੀ, ਚਰਨ ਪੁਆਧੀ, ਕੁਲਦੀਪ ਕੌਰ ਧੰਜੂ, ਡਾ. ਰਵੀ ਭੂਸ਼ਣ, ਸਤਨਾਮ ਸਿੰਘ ਮੱਟੂ, ਚਰਨ ਬੰਬੀਹਾ, ਹਰੀ ਸਿੰਘ ਚਮਕ, ਦਵਿੰਦਰ ਪਟਿਆਲਵੀ, ਬਲਬੀਰ ਸਿੰਘ ਦਿਲਦਾਰ, ਸਤੀਸ਼ ਵਿਦਰੋਹੀ, ਕਿਰਪਾਲ ਮੂਣਕ, ਰਵੇਲ ਸਿੱਧੂ ਪੁਸ਼ਪ, ਕੁਲਵਿੰਦਰ ਕੁਮਾਰ, ਹਨੀ ਰਾਮਪੁਰ, ਪਰਮਵੀਰ ਰੌਣੀ, ਅੰਗਰੇਜ਼ ਵਿਰਕ, ਰਾਮ ਸਿੰਘ ਬੰਗ, ਕ੍ਰਿਸ਼ਨ ਧਿਮਾਨ, ਜੱਗਾ ਰੰਗੂਵਾਲ, ਹਰਵਿਨ ਸਿੰਘ ਅਤੇ ਸਤਿੰਦਰ ਘਰਾਚੋਂ ਸਮੇਤ ਯਸ਼ਪਾਲ ਬੇਦੀ, ਜਸਵਿੰਦਰ ਪੰਜਾਬੀ, ਜਗਮੋਹਣ ਸਿੰਘ ਬੇਦੀ, ਮਿ: ਆਰ.ਕੇ.ਬਾਲੀ, ਮੰਗਤ ਖਾਨ, ਬੌਬੀ ਵਾਲੀਆ, ਰੁਪਿੰਦਰ ਦੁਗਾਲ ਅਤੇ ਐਡਵੋਕੇਟ ਟੀ.ਐਸ. ਭਮਰਾ ਨੇ ਵੀ ਸ਼ਮੂਲੀਅਤ ਕੀਤੀ। ਫੋਟੋ ਗ੍ਰਾਫੀ ਸੈਸ਼ਨ ਜੋਗਾ ਸਿੰਘ ਧਨੌਲਾ ਅਤੇ ਵੀਡੀਓ ਰਿਕਾਰਡਿੰਗ ਗੁਰਪ੍ਰੀਤ ਜਖਵਾਲੀ ਵਲੋਂ ਬਾਖੂਬੀ ਕੀਤੀ ਗਈ।

