ਪਟਿਆਲਾ

ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੇ ਜੰਗਲਾਤ ਵਰਕਰਾਂ ਦੇ ਹੱਥਾਂ ਵਿੱਚ ਢੁੱਕਵੇਂ ਖਾਲੀ ਠੁੱਠੇ- ਜਗਮੋਹਨ ਨੋਲੱਖਾ, ਦਰਸ਼ਨ ਲੁਬਾਣਾ

ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਜੰਗਲਾਤ ਵਿਭਾਗ, ਜੰਗਲੀ ਜੀਵ, ਜੰਗਲਾਤ ਕਾਰਪੋਰੇਟ ਦੇ ਵਰਕਰਾਂ ਨੇ ਵਣਪਾਲ ਸਾਊਥ ਸਰਕਲ ਅੱਗੇ ਰੋਸ ਰੈਲੀ ਕੀਤੀ। ਜਗਮੋਹਨ ਸਿੰਘ ਨੋਲੱਖਾ ਨੇ ਪ੍ਰੈਸ ਨੂੰ ਲਿਖਤੀ ਬਿਆਨ ਵਿੱਚ ਦੱਸੀ ਕਿ ਅੱਧਾ ਸਾਲ 6 ਮਹੀਨੇ ਤੋਂ ਵਰਕਰਾਂ ਨੂੰ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਬਣਨ ਤੇ ਇੱਕ ਧੇਲਾ ਵੀ ਵਰਕਰਾਂ ਨੂੰ ਨਹੀਂ ਦਿੱਤਾ ਗਿਆ। 44 ਦਿਨ ਪੂਰੇ ਹੋਣ ਤੇ ਜੰਗਲਾਮ ਵਰਕਰਾਂ ਨੇ ਖਾਲੀ ਠੁੱਠੇ ਹੱਥਾਂ ਵਿੱਚ ਫੜ ਕੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ ਬੜੇ ਦੁੱਖ ਹਿਰਦੇ ਮੁਲਾਜਮ ਆਗੂ ਦਰਸ਼ਨ ਸਿੰਘ ਲੁਬਾਣਾ, ਤਰਲੋਚਨ ਗਿਰ, ਕੁਲਵਿੰਦਰ ਕਾਲਵਾ ਨੇ ਕਿਹਾ ਜੰਗਲਾਤ ਦੇ ਪਰਿਵਾਰ ਭੁੱਖੇ ਭਾਣੇ ਆਪਣੀ ਜਿੰਦਗੀ ਬਤੀਤ ਕਰ ਰਹੇ ਹਨ। ਬੱਚੇ ਦੀ ਪੜਾਈ, ਬੱਚੇ ਦਾ ਬਿਮਾਰ ਹੋਣਾ, ਮਾਤਾ ਪਿਤਾ ਦੀ ਬਿਮਾਰੀ ਹਾਲਤ ਵਿੱਚ ਆਪਣੇ ਇਲਾਜ ਵੀ ਨਹੀਂ ਕਰਵਾਈਆ ਗਿਆ ਅਤੇ ਹਸਪਤਾਲਾਂ ਵਿੱਚ ਵੀ ਗਰੀਬ ਪਰਿਵਾਰਾਂ ਨੂੰ ਧੱਕੇ ਖਾਣੇ ਪੈ ਰਹੇ ਹਨ। ਜਿਸ ਵਿੱਚ ਪੰਜਾਬ ਸਰਕਾਰ ਕੇਂਦਰ ਸਰਕਾਰ ਤੋਂ ਫੰਡ ਲੈਣ ਵਿੱਚ ਨਾ ਕਾਮਯਾਬ ਹੋ ਰਹੀ ਹੈ। ਜੰਗਲਾਤ ਮੰਤਰੀ ਲਾਲ ਚੰਦ ਕਟਾਰੂ ਚੱਕ ਨਾਲ ਦੋ ਮੀਟਿੰਗਾਂ ਕੀਤੀਆਂ ਗਈਆਂ, ਸਰਕਾਰ ਦੀਆਂ ਅਰਥੀਆਂ ਵੀ ਅਗਨੀ ਭੇਂਟ ਕੀਤੀਆਂ ਗਈਆਂ, ਫਿਰ ਵੀ ਸਰਕਾਰ ਕੁੰਭ ਕਰਨ ਦੀ ਨੀਂਦ ਸੁੱਤੀ ਪਈ ਹੈ।

ਜੰਗਲਾਤ ਵਿਭਾਗ ਦੇ ਆਗੂਆ ਨੇ ਫੈਸਲਾ ਕੀਤਾ ਹੈ ਜੇਕਰ ਮਿਤੀ 28-08-2022 ਤੱਕ ਤਨਖਾਹਾ ਨਹੀਂ ਮਿਲਦੀਆਂ ਤਾਂ ਮਿਤੀ 29-08-2022 ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁੱਤਲਾ ਅਗਨੀ ਭੇਂਟ ਕੀਤਾ ਜਾਵੇਗਾ। ਅੱਜ ਦੀ ਰੈਲੀ ਨੂੰ ਸੰਬੋਧਨ ਕਰਨ ਲਈ ਤਰਲੋਚਨ ਗਿਰ, ਗੁਰਮੇਲ ਬੰਮਣਾ, ਦਰਸ਼ਨ ਮਲੇਵਾਲ, ਗੁਰਮੀਤ ਮਲੇਵਾਲ, ਚੰਦਰ ਭਾਨ, ਬਲਕਾਰ ਬਠੋਈ, ਗੁਰਚਰਨ ਚੰਨੀ, ਮੇਘ ਸਿੰਘ, ਪ੍ਰੇਮ ਖਤੌਰੀ, ਜਗਰੂਪ ਖਾਨ, ਮੰਗਤ ਗਾਜੀਪੁਰ, ਮੁਖਤਿਆਰ ਆਸੇਮਾਜਰਾ, ਗੁਰਮੀਤ ਅਬਲੋਵਾਲ, ਬਲਵਿੰਦਰ ਨਾਭਾ, ਬਲਜਿੰਦਰ ਜਨਰਲ ਸਕੱਤਰ ਪੰਜਾਬ, ਬਲਜੀਤ ਸਿੰਘ, ਗੁਰਜੀਤ ਪਟਿਆਲਾ, ਅਮਰ ਨਾਥ ਨਾਰੜੂ, ਹਰਨੇਕ ਸਿੰਘ ਨੇ ਰੈਲੀ ਨੂੰ ਸੰਬੋਧਨ ਕੀਤਾ।

Leave a Reply

Your email address will not be published. Required fields are marked *