ਪਟਿਆਲਾ

ਮਿਲਾਵਟ ਖੋਰਾਂ ਖਿਲਾਫ ਨਿਊ ਪਟਿਆਲਾ ਵੈਲਫੇਅਰ ਕਲੱਬ ਨੇ ਕੀਤਾ ਪ੍ਰਦਰਸ਼ਨ

ਲੋਕਾਂ ਨੂੰ ਗੰਭੀਰ ਬਿਮਾਰੀਆਂ ਤੋਂ ਬਚਾਉਣ ਲਈ ਮਿਲਾਵਟ ਖੋਰਾਂ ਤੇ ਵੱਡੇ ਐਕਸ਼ਨ ਲੈਣ ਦੀ ਸਰਕਾਰ ਨੂੰ ਸਖਤ ਲੋੜ ੑ ਕਾਕਾ

ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਪਟਿਆਲਾ ਯ ਖਾਣ ਪੀਣ ਵਾਲੀਆਂ ਵਸਤੂਆਂ ਤੋਂ ਮਿਲਾਵਟ ਰਹਿਤ ਤੇ ਸੂਬਾ ਵਾਸੀਆਂ ਨੂੰ ਰੋਗਾਂ ਤੋਂ ਮੁਕਤੀ ਦਿਵਾਉਣ ਸਬੰਧੀ ਨਿਊ ਪਟਿਆਲਾ ਵੈਲਫੇਅਰ ਕਲੱਬ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰਦਾ ਆ ਰਿਹਾ ਹੈ। ਅੱਜ ਵੀ ਪ੍ਰਧਾਨ ਅਰਵਿੰਦਰ ਕੁਮਾਰਾ ਕਾਕਾ ਦੀ ਅਗਵਾਈ ਵਿੱਚ ਮਿਲਾਵਟ ਖੋਰਾਂ ਖਿਲਾਫ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਭਾਰੀ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਮਾਨ ਸਰਕਾਰ ਆਪਣੀ ਰਾਜਨੀਤੀ ਚਮਕਾ ਰਹੀ ਹੈ ਤੇ ਪੰਜਾਬ ਵਾਸੀ ਕੈਂਸਰ ਵਰਗੀਆਂ ਭਿਆਨਕ ਜਾਨਲੇਵਾ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ ਤੇ ਮਿਲਾਵਟਖੋਰ ਘੱਟ ਲਾਗਤ ਤੇ ਵੱਧ ਪੈਸੇ ਕਮਾਉਣ ਦੀ ਦੋੜ ਵਿੱਚ ਲੱਗੇ ਹੋਏ ਹਨ ਜਿਨ੍ਹਾਂ ਨੂੰ ਸਰਕਾਰ ਤੇ ਪ੍ਰਸ਼ਾਸ਼ਨ ਦਾ ਸ਼ਾਇਦ ਕੋਈ ਡਰ ਭੇਅ ਨਹੀਂ ਹੈ। ਜੇਕਰ ਭਿਆਨਕ ਬਿਮਾਰੀਆਂ ਨੂੰ ਜਨਮ ਦੇਣ ਵਾਲੀ ਮਿਲਾਵਟ ਖੋਰੀ ਦਾ ਖਾਤਮਾ ਹੋ ਜਾਵੇ ਤਾਂ ਲੋਕ ਜਿੱਥੇ ਤੰਦਰੁਸਤ ਰਹਿ ਸਕਣਗੇ ਉੱਥੇ ਹੀ ਨਵੇਂ ਹਸਪਤਾਲ ਖੋਲਣ ਦੀ ਵੀ ਜਰੂਰਤ ਘੱਟ ਜਾਵੇਗੀ। ਜੇਕਰ ਸਮੇਂੑਸਮੇਂ ਤੇ ਮਿਲਾਵਟ ਖੋਰਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਤਾਂ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਸੁੱਟਿਆ ਜਾਵੇ ਤਾਂ ਹੋਰਨਾਂ ਮਿਲਾਵਟ ਖੋਰਾਂ ਨੂੰ ਨਤੀਜੇ ਭੁਗਤਣ ਦਾ ਡਰ ਹੋਵੇਗਾ ਤੇ ਉਹ ਮਿਲਾਵਟ ਕਰਨ ਤੋਂ ਗਰੇਜ਼ ਕਰਨਗੇ ਪ੍ਰਸ਼ਾਸ਼ਨ ਇੱਕ ਦੋ ਦਿਨ ਸਖਤੀ ਕਰਕੇ ਛਾਪੇਮਾਰੀ ਕਰਦਾ ਹੈ

ਇਹ ਵਰਤਾਵਾ ਜਿਉਂ ਦਾ ਤਿਉਂ ਚਲਦਾ ਰਹਿੰਦਾ ਹੈ, ਤੇ ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਵੀ ਠੰਡੇ ਬਸਤੇ ਚੋਂ ਪਾ ਦਿੱਤੀ ਪਹਿਲਾਂ ਹੀ ਬਹੁ ਗਿਣਤੀ ਚੋਂ ਲੋਕ ਗੁਰਦੇ, ਪੇਟ, ਲੀਵਰ, ਥਾਈਰਡ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਨਾਲ ਜੂਝ ਰਹੇ ਹਨ। ਕੁੱਲ ਮਿਲਾਕੇ ਮਿਲਾਵਟੀ ਪਦਾਰਥ ਹਰ ਪੱਖੋ ਮਨੁੱਖੀ ਸਰੀਰਾਂ ਲਈ ਅਤਿ ਘਾਤਕ ਹਨ ਕੋਈ ਅਜਿਹਾ ਘਰ ਨਹੀਂ ਜਿੱਥੇ ਬਿਮਾਰੀ ਨਹੀਂ ਹੈ। ਜਿਸ ਦਾ ਵੱਡਾ ਕਾਰਨ ਮਿਲਾਵਟ ਖੋਰੀ ਹੈ ਬਜਾਰਾਂ ਵਿਚੋਂ ਵਿਕਦੀਆਂ ਮਿਠਾਈਆਂ, ਘਿਓ, ਦੁੱਧ, ਸਰੋਂ ਦਾ ਤੇਲ, ਪਨੀਰ ਸਭ ਮਿਲਾਵਟ ਦੇ ਸ਼ਿਕਾਰ ਹਨ ਲੱਖਾਂ ਲੀਟਰ ਦੁੱਧ ਸਥੈਟਿਕ ਤਿਆਰ ਕਰਕੇ ਲੋਕਾਂ ਨੂੰ ਜਹਿਰ ਪਿਆਇਆ ਜਾ ਰਿਹਾ ਹੈ। ਮਿਲਾਵਟ ਖੋਰੀ ਤੇ ਕੇਵਲ ਤਿਉਹਾਰਾਂ ਨੇੜੇ ਚੈਕਿੰਗ ਕੀਤੀ ਜਾਂਦੀ ਹੈ ਜਦੋਂ ਕਿ ਖਾਦ ਸਮੱਗਰੀ ਦੀ ਖਾਣ ਵਿੱਚ ਵਰਤੋਂ ਸਾਲ ਭਰ ਹੁੰਦੀ ਹੈ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਮਾਨ ਸਰਕਾਰ ਤੋਂ ਮੰਗ ਕੀਤੀ ਮਿਲਵਾਟ ਖੋਰਾਂ ਤੇ ਸਖਤ ਕਾਰਵਾਈ ਕਰਨ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਜਾਵੇ ਲੋਕਾਂ ਨੂੰ ਗੰਭੀਰ ਬਿਮਾਰੀਆਂ ਤੋਂ ਬਚਾਉਣ ਲਈ ਮਿਲਾਵਟ ਖੋਰਾਂ ਤੇ ਵੱਡੇ ਐਕਸ਼ਨ ਲੈਣ ਦੀ ਸਖਤ ਲੋੜ ਹੈ। ਉਹਨਾਂ ਕਿਹਾ ਕਿ ਕਲੱਬ ਵੱਲੋਂ ਮਿਲਾਵਟ ਵਾਲੇ ਖਾਦ ਪਦਾਰਥਾਂ ਤੋਂ ਮੁਕੰਮਲ ਛੁਟਕਾਰੇ ਤੱਕ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਇਸ ਮੌਕੇ ਜਗਜੀਤ ਸਿੰਘ, ਜਸਪਾਲ ਸਿੰਘ, ਕ੍ਰਿਸ਼ਨ ਕੁਮਾਰ, ਗਗਨਦੀਪ ਕੁਮਾਰ, ਪ੍ਰਦੀਪ ਕੁਮਾਰ, ਨਰਿੰਦਰ ਪਾਲ ਸਿੰਘ, ਚਰਨਜੀਤ ਚੌਹਾਨ, ਸੰਤ ਸਿੰਘ, ਵਿਜੇ ਕੁਮਾਰ, ਕਾਲਾ ਖਾਨ, ਭਿੰਦਰ ਸਿੰਘ, ਗੁਰਜੀਤ ਸਿੰਘ, ਜਗਤਾਰ ਸਿੰਘ, ਭਜਨਾ ਰਾਣਾ, ਸਰਵਨ ਕੁਮਾਰ, ਗੁਰਪ੍ਰੀਤ ਸਿੰਘ, ਕਰਮ ਸਿੰਘ, ਮਾਨ ਸਿੰਘ, ਹੈਪੀ ਰਾਣਾ, ਪ੍ਰਕਾਸ਼ ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *