ਝੂਠ ਬੋਲੇ ਕਊਆ ਕਾਟੇ : ‘ਗੂੰਗੇ ਪੱਤਰਕਾਰ’
ਕੰਵਰ ਸਿੰਘ ਬੇਦੀ
ਸਿੱਖ ਪੱਤਰਕਾਰ ਅੰਗਦ ਸਿੰਘ ਨੂੰ ਸਾਰੇ ਪੱਤਰਕਾਰੀ ਨਾਲ ਜੁੜੇ ਲੋਕ ਜਾਣਦੇ ਹੋਣਗੇ। ਭਾਰਤ ਪੁੱਜੇ ਸਿੱਖ ਪੱਤਰਕਾਰ ਨੂੰ ਹਵਾਈ ਅੱਡੇ ਤੋਂ ਵਾਪਸ ਮੋੜ ਦੇਣ ਬਾਰੇ ਸਾਰਿਆਂ ਨੂੰ ਪਤਾ ਲੱਗਾ ਹੋਵੇਗਾ। ਸਿੱਖ ਪੱਤਰਕਾਰ ਅੰਗਦ ਸਿੰਘ ਦਲਿਤਾਂ ’ਤੇ ਭਾਰਤ ਪੁੱਜਕੇ ਜਿਥੇ ਡਾਕੂਮੈਂਟਰੀ ਫਿਲਮ ਬਣਾਉਣਾ ਚਾਹੁੰਦਾ ਸੀ, ਉਥੇ ਪਰਿਵਾਰ ਨੂੰ ਮਿਲਣਾ ਚਾਹੁੰਦਾ ਸੀ, ਪਰ ਸਿਰਫ ਇਸ ਕਰਕੇ ਵਾਪਸ ਭੇਜ ਦਿੱਤਾ ਗਿਆ ਕਿ ਸ਼ਾਇਦ ਉਹ ਪਹਿਲਾਂ ਤਾਂ ‘ਸਿੱਖ’ ਹੈ ਦੂਜਾ ‘ਪੱਤਰਕਾਰ’ ਹੈ।
ਹੈਰਾਨੀ ਇਸ ਗੱਲ ਦੀ ਹੈ ਕਿ ਲੋਕਤੰਤਰ ’ਤੇ ‘ਸਿਆਸਤ’ ਕਿਸ ਤਰ੍ਹਾਂ ਭਾਰੂ ਪੈ ਰਹੀ ਹੈ। ਸੱਤਾ ’ਚ ਆਈਆਂ ਸਰਕਾਰਾਂ ਆਪਣੀ ਨੀਂਹ ਨੂੰ ਮਜ਼ਬੂਤ ਕਰਨ ਲਈ ਕੁਝ ਅਫਸਰਾਂ, ਕੁਝ ਸਿਆਸਤਦਾਨਾਂ ’ਤੇ ਅਤੇ ‘ਮੀਡੀਆ’ ਨੂੰ ਕੁਚਲਣ ਦੀ ਕੋਸ਼ਿਸ਼ ਵਿਚ ਹਨ। ਆਧੁਨਿਕ ਦੌਰ ’ਚ ਸਿਆਸੀ ਪਾਰਟੀਆਂ ਨੇ ਆਪਣਾ ‘ਸ਼ੋਸ਼ਲ ਮੀਡੀਆ’ ਨੈਟਵਰਕ ‘ਫੇਸਬੁੱਕ’, ‘ਇੰਸਟਗ੍ਰਾਮ’ ‘ਟਵਿੱਟਰ’ ਅਤੇ ‘ਚੈਨਲ’ ਤੱਕ ਇਜ਼ਾਦ ਕਰ ਲਏ ਹਨ ਇਸ ਕਰਕੇ ਨਾ ਤਾਂ ਇਹ ‘ਮੀਡੀਆ ਪੱਤਰਕਾਰ’ ਦੀ ਇੱਜਤ ਕਰਦੇ ਹਨ ਅਤੇ ਨਾ ‘ਖ਼ਬਰ’ ਏਨਾਂ ਲਈ ਮਹੱਤਵਪੂਰਨ ਰਹੀ ਹੈ ਕਿਉਂਕਿ ‘ਇਸ਼ਤਿਹਾਰ ਕਲਚਰ’ ਕਾਰਨ ‘ਖ਼ਬਰ ਰੂਪ ਵਿਚ ਇਸ਼ਤਿਹਾਰ ਪੰਨੇ’ ਤਿਆਰ ਕਰਨ ਦੀ ਕਵਾਇਦ ਚੱਲ ਪਈ ਹੈ। ‘ਮੀਡੀਆ’ ਦੇ ਵੱਡੀ ਭੀੜ ਏਨਾਂ ਸਿਆਸਤਦਾਨਾਂ ਦੇ ਆਲੇ ਦੁਆਲੇ ਏਨਾਂ ਦੀ ਜ਼ਿਆਦਾ ‘ਮਹੱਤਤਾ’ ਵਧਾ ਦਿੰਦੀ ਹੈ ਕਿ ਇਸ ਕਰਕੇ ‘ਏਨੀ’ ਕੀ ਲੋੜ ਪੂਰੀ ਕਰਨ ਲਈ ‘ਮੀਡੀਆ’ ਨੂੰ ਬੁਲਾ ਲਿਆ ਜਾਂਦਾ..ਨਹੀਂ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੋਂ ਇਲਾਵਾ ‘ਅਰਵਿੰਦਰ ਕੇਜਰੀਵਾਲ’ ਅਤੇ ਹੁਣ ‘ਭਗਵੰਤ ਮਾਨ’ ਆਪਣੀ ‘ਮਨ ਕੀ ਬਾਤ’ ਆਪਣੇ ਬਣਾਏ ਸਪੈਸ਼ਲ ‘ਚੈਨਲ ਰੂਮ’ ਵਿਚ ਬੈਠ ਕੇ ਕਰ ਜਾਂਦੇ ਹਨ। ‘ਪੱਤਰਕਾਰ’ ਸਾਥੀਓ ‘ਪ੍ਰੈਸ’ ਅਜ਼ਾਦਾਨਾ ਹਸਤੀ ਰਹੀ ਹੈ, ਪਰ ਜਿਸ ਤਰ੍ਹਾਂ ਸਿਆਸਤਦਾਨਾਂ ਜਾਂ ਸਰਕਾਰਾਂ ਵੱਲੋਂ ‘ਮੀਡੀਆ’ ਦੀ ਆਵਾਜ਼ ਨੂੰ ਦਬਾਉਣ ਦੇ ਯਤਨ ਜਾਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ‘ਘਾਤਕ’ ਹਨ, ਸਾਰਿਆਂ ਨੂੰ ਸੁਚੇਤ ਰਹਿਣਾ ਹੋਵੇਗਾ ਨਹੀਂ ਤਾਂ ‘ਗੂੰਗੇ ਪੱਤਰਕਾਰ’ ਹੀ ਪੱਤਰਕਾਰੀ ਵਿਚ ਆਉਣਗੇ। ਪ੍ਰੈਸ ਅਤੇ ਮੀਡੀਆ ਦੀ ਹੋਂਦ ਹਸਤੀ ਨੂੰ ਬਰਕਰਾਰ ਰੱਖਣ ਲਈ ਆਪਣੇ ਆਲੇ ਦੁਆਲੇ ਪੱਤਰਕਾਰਾਂ ਨਾਲ ਹੋ ਰਹੇ ਧੱਕਿਆਂ ਬਾਰੇ ਵੀ ‘ਚੁੱਪ’ ਨਾ ਰਿਹਾ ਕਰੋ ਨਹੀਂ ਤਾਂ ‘ਪੱਤਰਕਾਰ’ ਜਾਂ ‘ਮੀਡੀਆ ਸਦਾ ਲਈ ‘ਚੁੱਪ’ ਹੋ ਕੇ ਰਹਿ ਜਾਵੇਗਾ। ਸਰਕਾਰਾਂ ਅਤੇ ਸਿਆਸਤਦਾਨਾਂ ਦੀ ਧੱਕੇਸ਼ਾਹੀ ਦਾ ਸ਼ਿਕਾਰ ਕਈ ‘ਦਿੱਗਜ਼’ ਪੱਤਰਕਾਰਾਂ ਨੂੰ ਵੀ ਹੋਣਾ ਪਿਆ..ਹੁਣ ਉਨ੍ਹਾਂ ਨੇ ਵੀ ਸਮਾਂ ਪਾ ਕੇ ਸਰਕਾਰਾਂ ’ਚ ਆਪਣੀ ਥਾਂ ਬਣਾ ਲਈ ਇਸ ਕਰਕੇ ਉਹ ਹੁਣ ‘ਵਿਸ਼ੇਸ਼ ਪੱਤਰਕਾਰ’ ਵਜੋਂ ਜਾਣੇ ਜਾਂਦੇ ਹਨ। ਰੋਟੀ, ਕੱਪੜਾ ਅਤੇ ਮਕਾਨ ਪੱਤਰਕਾਰ ਅਤੇ ਮੀਡੀਆ ਦੀ ਵੱਡੀ ਜ਼ਰੂਰਤ ਹੈ। ਖ਼ਬਰਾਂ ਦਾ ਵਪਾਰੀਕਰਨ ਹੋਣ ਨਾਲ ‘ਪੱਤਰਕਾਰ’ ਅਤੇ ਮੀਡੀਆ’ ਨੂੰ ਗਹਿਰੀ ਸੱਟੀ ’ਚੋਂ ਲੰਘਣਾ ਪੈ ਰਿਹਾ ਹੈ। ਪੱਤਰਕਾਰ ਦੀ ਕੀ ਤੰਗੀਆਂ ਤੁਰਸ਼ੀਆਂ ਹੁੰਦੀਆਂ ਨਾ ਤਾਂ ਇਹ ਭਰਪਾਈ ਅਖਬਾਰਾਂ ਦੇ ਮਾਲਕ ਕਰ ਸਕੇ ਹਨ ਅਤੇ ਨਾ ਹੀ ਸਿਆਸਤਦਾਨ ਅਤੇ ਸਰਕਾਰਾਂ। ‘ਪੱਤਰਕਾਰ’ ਵਰਤੇ ਜਾਂਦੇ ਆਏ ਹਨ, ਪੱਤਰਕਾਰ ਵਰਤੇ ਜਾ ਰਹੇ ਹਨ…ਹੁਣ ਤੱਕ ਸਿਆਸਤਦਾਨਾਂ ਨਾਲ ਡਾਇਰੀ ਚੁੱਕਦੀ ਫਿਰਦਾ ਪੀ.ਏ. ਵੀ ਇਹ ਆਖਦਾ ਮੈਂ ਪੀਆਰਓ ਹਾਂ ‘ਮੀਡੀਆ’…ਮੀਡੀਆ ਦੀ ਬਦਲ ਰਹੀ ਪਰਿਭਾਸ਼ਾ ਬੇਹੱਦ ਘਾਤਕ ਹੈ..ਪੱਤਰਕਾਰ ਜਾਂ ‘ਮੀਡੀਆ’ ਬਣ ਕੇ ਰਹਿਣਾ ਚਾਹੁੰਦੇ ਹਾਂ ਤਾਂ ‘ਚੁੱਪ’ ਨਾ ਰਿਹਾ ਕਰਿਆ ਕਰੋ ਕਿਉਂਕਿ ਜਿਹੜੀ ਅੱਗ ਪਰਲੇ ਪਾਸੇ ਲੱਗੀ ਖੜੇ ਅਸੀਂ ਵੇਖ ਰਹੇ ਹੁੰਦੇ ਹਾਂ ਕਈ ਵਾਰ ਉਹ ਅੱਗ ਸਾਡੀ ਦਹਿਲੀਜ਼ ਨੂੰ ਵੀ ਪਾਰ ਕਰ ਸਕਦੀ ਹੈ…ਪੱਤਰਕਾਰੀ ਅਤੇ ਮੀਡੀਆ ਨੂੰ ਬਚਾਉਣ ਵਾਲੇ ਪੱਤਰਕਾਰ…ਵਿਚਾਰ ਕਰ ਲੈਣ ਕਿ ‘ਕਲਮ’ ਦੀ ‘ਨਿੱਬ’ ਬਰਕਰਾਰ ਰੱਖਣੀ ਹੈ ਜਾਂ…ਚੱਲ ਸੋ ਚੱਲ..ਚੱਲਦਾ ਰਹਿਣ ਦੇਣਾ।

