ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪਟਿਆਲਾ ਨੇ ਫੂਕਿਆ ਅਜੇ ਮਿਸ਼ਰਾ ਟੈਣੀ ਦਾ ਪੁਤਲਾ
ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਪਿਛਲੇ ਦਿਨੀਂ ਲਖੀਮਪੁਰ ਖੀਰੀ ਵਿੱਚ SKM ਵਲੋਂ ਅਜੇ ਮਿਸ਼ਰਾ ਟੈਨੀ ਦੀ ਗ੍ਰਿਫ਼ਤਾਰੀ ਦੀ ਮੰਗ ਲਈ ਦਿੱਤੇ 75 ਘੰਟੇ ਦੇ ਧਰਨੇ ਤੋਂ ਬਾਅਦ ਪ੍ਰੈਸ ਵਿੱਚ ਅਜੇ ਮਿਸ਼ਰਾ ਟੈਣੀ ਵੱਲੋਂ ਕਿਸਾਨਾਂ ਦੀ ਸ਼ਹਾਦਤ ਤੇ ਉਨ੍ਹਾਂ ਨੂੰ ਕੁੱਤੇ ਅਤੈ ਹੌਰ ਭੱਦੀ ਸਬਦਾਵਲੀ ਵਾਲੈ ਦਿੱਤੇ ਬਿਆਨ ਦੇ ਰੋਸ ਵਜੋਂ ਅੱਜ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਪੂਰੇ ਪੰਜਾਬ ਵਿੱਚ ਅਜੇ ਮਿਸ਼ਰਾ ਦੇ ਪੁਤਲੇ ਫੂਕਣ ਦੇ ਪ੍ਰੋਗਰਾਮਾਂ ਤਹਿਤ ਅੱਜ ਪਟਿਆਲਾ ਵਿੱਚ ਡੀਸੀ ਦਫ਼ਤਰ ਦੇ ਸਾਹਮਣੇ ਕਿਸਾਨ ਇਕੱਠੇ ਹੋਏ।ਡੀ ਸੀ ਰਾਹੀਂ ਰਾਸ਼ਟਰਪਤੀ ਦੇ ਨਾਮ ਤੇ ਮੰਗ ਪੱਤਰ ਵੀ ਦਿੱਤਾ ਗਿਆ ।ਜਿਸ ਬਾਰੇ ਜ਼ਿਲਾ ਪ੍ਰਧਾਨ ਗੁਰਮੀਤ ਸਿੰਘ ਦਿੱਤੂਪੁਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਬੀਜੇਪੀ ਸਰਕਾਰ RSS ਲੌਬੀ ਵਲੋਂ ਆਪਣੇ ਇਸ਼ਾਰਿਆਂ ਤੇ ਚਲਾਈ ਜਾ ਰਹੀ ਹੈ।ਸਰਕਾਰ ਦੇ ਮੰਤਰੀ ਅਜੈ ਮਿਸ਼ਰਾ ਜੋ ਕਿ ਲਖੀਮਪੁਰ ਦੇ ਕਿਸਾਨਾਂ ਤੇ ਗੱਡੀ ਚੜ੍ਹਾਉਣ ਕਾਰਨ ਚਾਰ ਕਿਸਾਨ ਅਤੇ ਇੱਕ ਪੱਤਰਕਾਰ ਸ਼ਹੀਦ ਹੋ ਗਏ ਸਨ ! ਇਸ ਕੇਸ ਵਿੱਚ ਸ਼ਾਮਲ ਦੋਵੇਂ ਪਿਓ ਪੁੱਤਰਾਂ ਤੇ FIR ਦਰਜ ਹੋਈ ਸੀ ।ਧਾਰਾ 120 ਬੀ ਵਿੱਚ ਸ਼ਾਮਲ ਅਜੇ ਮਿਸ਼ਰਾ ਨਾ ਤਾਂ ਅੱਜ ਤਕ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕੀਤਾ ਗਿਆ ਹੈ ਨਾ ਹੀ ਉਸ ਦੀ ਅੱਜ ਤੱਕ ਗ੍ਰਿਫ਼ਤਾਰੀ ਹੋਈ ਹੈ ।ਜਿਸ ਕਰ ਕੇ ਅੱਜ ਕਿਸਾਨ ਵੱਲੋਂ ਰੋਸ ਮਾਰਚ ਕਰ ਕੇ ਬੀਜੇਪੀ ਦੇ ਆਗੂਆਂ ਦੇ ਘਰਾਂ ਅੱਗੇ ਪੁਤਲੇ ਸਾੜ ਕੇ ਰੋਸ ਪ੍ਰਗਟ ਕੀਤਾ ਗਿਆ।ਅੱਜ ਡੀ ਸੀ ਦਫਤਰ ਤੋਂ ਫੁਹਾਰਾ ਚੌਕ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਮਹਿਲ ਅੱਗੇ ਅਜੇ ਮਿਸ਼ਰਾ ਟੈਣੀ ਦਾ ਪੁਤਲਾ ਫੂਕਿਆ ਗਿਆ।
ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੀ ਬੀ ਜੇ ਪੀ ਨਾਲ ਮਿਲ ਕੇ ਇਲੈਕਸ਼ਨ ਲੜਿਆ ਸੀ ।ਉਨ੍ਹਾਂ ਨੇ ਕਿਹਾ ਕਿ ਜੋ ਬੰਦੇ ਪੰਜਾਬ ਵਿੱਚ ਬੀਜੇਪੀ ਨਾਲ ਮਿਲ ਕੇ ਚੱਲਣਗੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਉਨ੍ਹਾਂ ਦਾ ਵੀ ਵਿਰੋਧ ਕਰਦੀ ਰਹੇਗੀ ਅਤੇ ਕਿਸਾਨਾਂ ਵੱਲੋਂ ਅਜੇ ਮਿਸ਼ਰਾ ਟੈਣੀ ਦੀ ਗ੍ਰਿਫਤਾਰੀ ਅਤੇ ਬਰਖਾਸਤੀ ਲਈ ਵੀ ਮੰਗ ਕਰਦੀ ਰਹੇਗੀ । ਅੱਜ ਧਰਨਾ ਮਾਰਚ ਵਿੱਚ ਸਨੌਰ ਬਲਾਕ ਦੇ ਪ੍ਰਧਾਨ ਸੁਖਵਿੰਦਰ ਸਿੰਘ ਤੁੱਲੇਵਾਲ,ਲਖਵਿੰਦਰ ਸਿੰਘ ਬਲਬੇੜਾ ‘ਪਟਿਆਲਾ ਦੇ ਬਲਾਕ ਪ੍ਰਧਾਨ ਅਵਤਾਰ ਸਿੰਘ ਕੌਰਜੀਵਾਲਾ,ਭਾਦਸੋਂ ਬਲਾਕ ਦੇ ਸਮਾਣਾ ਬਲੌਕ ਦੇ ਪ੍ਰਧਾਨ ਟੇਕ ਸਿੰਘ ਅਸਰਪੁਰ, ਹਰਭਜਨ ਸਿੰਘ ਚੱਠਾ, ਸੁਖਵਿੰਦਰ ਸਿੰਘ ਲਾਲੀ ਪਰਮਿੰਦਰ ਸਿੰਘ ਪੂਨੀਆ ਕੁਲਦੀਪ ਸਿੰਘ ਸੁਨਿਆਰਹੇੜੀ ਸਰਦੂਲ ਸਿੰਘ ਬੁੱਧ ਮੋਰ ਕੁਲਵੰਤ ਸਿੰਘ ਸਪੇੜਾ ਅਤੇ ਹੋਰ ਕਿਸਾਨ ਆਗੂ ਵੀ ਮੌਜੂਦ ਸਨ

