ਮਾਈਨਾਰਟੀਜ ਕਮਿਸਨ ਬੰਦੀ ਸਿੰਘਾਂ ਦੀ ਰਿਹਾਈ ਲਈ ਆਪਣਾ ਯੋਗਦਾਨ ਪਾਵੇ – ਅਦਲੀਵਾਲ
ਅੰਮਿ੍ਰਤਸਰ : 30 ਅਗਸਤ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਸ੍ਰੋਮਣੀ ਗੁ ਪ੍ਰ ਕਮੇਟੀ ਦੇ ਰਿਟਾਇਰਡ ਕਰਮਚਾਰੀਆਂ ਤੇ ਅਧਾਰਤ ਸੇਵਾ ਮੁਕਤ ਕਰਮਚਾਰੀ ਵੈਲਫੇਅਰ ਐਸੋਸੀਏਸਨ ( ਰਜਿ) ਨੇ ਚੇਅਰਮੈਨ ,ਨੈਸਨਲ ਕਮਿਸਨ ਫਾਰ ਮਾਈਨਾਰਟੀਜ , ਭਾਰਤ ਸਰਕਾਰ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਸਜਾਵਾਂ ਭੁਗਤ ਚੁੱਕੇ,ਦਹਾਕਿਆਂ ਤੋਂ ਜੇਲ੍ਹਾਂ ਅੰਦਰ ਡੱਕੇ ਸਿੱਖ ਕੈਦੀਆਂ ਦੀ ਰਿਹਾਈ ਲਈ ਕਮਿਸਨ ਆਪਣਾ ਬਣਦਾ ਯੋਗਦਾਨ ਪਾਵੇ । ਐਸੋਸੀਏਸਨ ਦੇ ਪ੍ਰਧਾਨ ਸ ਜੋਗਿੰਦਰ ਸਿੰਘ ਅਦਲੀਵਾਲ ਨੇ ਮਾਈਨਾਰਟੀਜ ਕਮਿਸਨ ਦੇ ਚੇਅਰਮੈਨ ਨੂੰ ਲਿਖੇ ਪੱਤਰ ਵਿੱਚ ਕਿਹਾ ਹੈ ਕਿ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਭਾਰਤ ਦੇਸ ਦੀ ਆਜਾਦੀ ਲਈ ਕੁਰਬਾਨੀਆਂ ਦੇਣ ਵਾਲਿਆਂ ਵਿੱਚੋਂ ਜੇਕਰ 97% ਸਿੱਖ ਸਨ ਤਾਂ ਦੇਸ ਦੀ ਆਜਾਦੀ ਦੀ ਰਾਖੀ ਕਰਦਿਆਂ ਸਰਹੱਦਾਂ ਤੇ ਦੁਸਮਣ ਦੀਆਂ ਗੋਲੀਆਂ ਸਾਹਮਣੇ ਆਪਣੀਆਂ ਹਿੱਕਾਂ ਡਾਹੁਣ ਵਾਲਿਆਂ ਵਿੱਚੋਂ ਵੀ ਸਿੱਖ ਕਿਸੇ ਨਾਲੋਂ ਦੂਜੇ ਨੰਬਰ ਤੇ ਕਦੀ ਨਹੀਂ ਰਹੇ, ਬਾਵਜੂਦ ਇਸਦੇ ਕਿ ਉਹਨਾਂ ਨੂੰ ਉੱਤਰ ਭਾਰਤ ਵਿੱਚ ਇੱਕ ਆਜਾਦ ਖੱਿਤਾ ਦੇਣ ਦਾ ਵਿਸਵਾਸ ਦੁਆਉਣ ਵਾਲਿਆਂ ਦਾ ਅਸਲ ਚਿਹਰਾ ਉਸ ਵੇਲੇ ਹੀ ਨੰਗਾ ਹੋ ਗਿਆ ਸੀ ਜਦੋਂ ਇੱਕ ਪਾਸੇ ਅਜੇ ਆਜਾਦੀ ਦੇ ਜਸਨ ਮਨਾਏ ਜਾ ਰਹੇ ਸਨ ਅਤੇ ਦੂਜੇ ਪਾਸੇ 1948 ਵਿੱਚ ਹੀ ਪੰਜਾਬ ਦੇ ਗਵਰਨਰ ਵੱਲੋਂ ਇੱਕ ਗਸਤੀ ਪੱਤਰ ਜਾਰੀ ਕਰ ਦਿੱਤਾ ਗਿਆ ਸੀ ਕਿ ਸਿੱਖ ਇੱਕ ਜਰਾਇਮ ਪੇਸਾ ਕੌਮ ਹੈ, ਇਹਨਾਂ ਤੇ ਨਜਰ ਰੱਖੀ ਜਾਵੇ।
ਜੋਗਿੰਦਰ ਸਿੰਘ ਅਦਲੀਵਾਲ, ਸ. ਕੁਲਵੰਤ ਸਿੰਘ ਰੰਧਾਵਾ, ਸ. ਰਾਜ ਸਿੰਘ ਬਜਾਜ, ਸ. ਬਲਵਿੰਦਰ ਸਿੰਘ ਜੌੜਾ ਸਿੰਘਾ, ਸ. ਦਿਲਜੀਤ ਸਿੰਘ ਬੇਦੀ , ਸ. ਸਤਬੀਰ ਸਿੰਘ ਧਾਮੀ ਅਤੇ ਸ. ਜਗਜੀਤ ਸਿੰਘ ਜੱਗੀ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਮਸੀਰ ਚੋਂ ਜਨਮੀ ਇਸ ਸੇਰਾਂ ਦੀ ਕੌਮ ਨੇ ਹਮੇਸਾਂ ਸਿਰ ਝੁਕਾਉਣ ਨਾਲੋਂ ਸਿਰ ਕਟਵਾਉਣ ਨੂੰ ਤਰਜੀਹ ਦਿੱਤੀ ਹੈ, ਬੇਸੱਕ ਆਪਣੀ ਹੋਂਦ ਜਤਾਉਂਦਿਆ ਉਹਨਾਂ ਨੂੰ ਕਾਲ ਕੋਠੜੀਆਂ ਹੀ ਨਸੀਬ ਹੋਈਆਂ ਹਨ। ਉਹਨਾਂ ਕਿਹਾ ਹੈ ਕਿ ਹਰ ਮੁਲਕ ਦਾ ਆਪਣਾ ਸੰਵਿਧਾਨ , ਕਨੂੰਨ, ਨਿਆਪਾਲਕਾ ਅਤੇ ਪ੍ਰਸਾਸਨ ਹੁੰਦਾ ਹੈ ਜੋ ਭਾਰਤ ਦੇਸ ਵਿੱਚ ਵੀ ਹੈ ਅਤੇ ਸਿੱਖ ਕੌਮ, ਜਿਸ ਨੂੰ ਗੁੜ੍ਹਤੀ ਹੀ ਦੇਸ ਭਗਤੀ ਦੀ ਮਿਲੀ ਹੈ, ਦੇਸ ਦੇ ਸੰਵਿਧਾਨ ਅਤੇ ਕਨੂੰਨ ਵਿਵਸਥਾ ਵਿੱਚ ਵਿਸਵਾਸ ਰੱਖਦੀ ਹੈ । ਅਫਸੋਸ ਦੀ ਗੱਲ ਹੈ ਕਿ ਸਮੇਂ ਸਮੇਂ ਦੀਆਂ ਦੇਸ ਦੀਆਂ ਸਰਕਾਰਾਂ ਅਤੇ ਹਾਕਮਾਂ ਵੱਲੋਂ ਸਿੱਖਾਂ ਨਾਲ ਪੱਖਪਾਤ ਅਤੇ ਜੁਲਮ ਦਾ ਬੁਲਡੋਜਰ ਨਿਰੰਤਰ ਚੱਲਦਾ ਰਹਿੰਦਾ ਹੈ ।
ਉਹਨਾ ਕਿਹਾ ਹੈ ਕਿ ਆਪ ਭਲੀ ਭਾਂਤ ਜਾਣਦੇ ਹੋ ਕਿ ਇਸ ਸਮੇਂ ਵੱਡੀ ਗਿਣਤੀ ਵਿੱਚ ਸਿੱਖ, ਝੂਠੇ ਕੇਸਾਂ ਵਿੱਚ ਸਲਾਖਾਂ ਪਿੱਛੇ ਡੱਕੇ ਹੋਏ ਹਨ ਅਤੇ ਸਰਕਾਰੀ ਜੁਲਮ ਜਬਰ ਅਤੇ ਧੱਕੇ ਦੀ ਇੰਤਹਾਅ ਹੀ ਕਹੀ ਜਾ ਸਕਦੀ ਹੈ ਕਿ ਉਹ ਸਿੱਖ, ਜਿਨ੍ਹਾ ਨੇ ਮਾਨਯੋਗ ਅਦਾਲਤਾਂ ਵੱਲੋਂ ਕਨੂੰਨੀ ਪ੍ਰਕਿਰਿਆ ਤਹਿਤ ਦਿੱਤੀ ਗਈ ਸਜਾ ਪੂਰੀ ਭੁਗਤ ਵੀ ਲਈ ਹੈ ਅਤੇ ਸਜਾ ਖਤਮ ਹੋਏ ਨੂੰ ਵੀ ਦਹਾਕੇ ਬੀਤ ਚੁੱਕੇ ਹਨ, ਉਹਨਾਂ ਨੂੰ ਵੀ ਰਿਹਾਅ ਕਰਨ ਤੋਂ ਸਰਕਾਰਾਂ ਆਨਾਕਾਨੀ ਕਰ ਰਹੀਆਂ ਹਨ। ਇਹਨਾਂ ਵਿੱਚੋਂ ਕਈਆਂ ਦੀ ਸਿਹਤ ਬਹੁਤ ਹੀ ਖਰਾਬ ਹੋ ਚੁੱਕੀ ਹੈ, ਪਰ ਸਰਕਾਰਾਂ ਪਤਾ ਨਹੀਂ ਇਹਨਾਂ ਨਾਲ ਐਨਾ ਕਿਓ ਖਫਾ ਹਨ ਜਦਕਿ ਸਮੂਹਕ ਬਲਾਤਕਾਰ ਅਤੇ ਸਮੂਹਿਕ ਕਤਲਾਂ ਦੇ ਦੋਸੀਆਂ ਨੂੰ ਦੋਸ ਮੁਕਤ ਕਰ ਕੇ ਰਿਹਾਅ ਕੀਤਾ ਜਾਂਦਾ ਹੈ ਅਤੇ ਕਿਸੇ ਹੋਰ ਬਲਾਤਕਾਰ ਅਤੇ ਕਤਲ ਦੇ ਦੋਸ ਵਿੱਚ ਸਜਾਯਾਫਤਾ ਨੂੰ ਆਏ ਦਿਨ ਪੈਰੋਲ ਤੇ ਰਿਹਾਅ ਕਰ ਦਿੱਤਾ ਜਾਂਦਾ ਹੈ । ਦੇਸ ਆਜਾਦੀ ਦੇ ਦਿਹਾੜੇ ਤੇ ਜਾਂ ਹੋਰ ਇਤਿਹਾਸਕ ਦਿਹਾੜਿਆਂ ਦੇ ਅਵਸਰ ਤੇ ਵੀ ਕੈਦੀਆਂ ਨੂੰ ਕੁਝ ਸਜਾ ਰਹਿੰਦੀ ਹੋਣ ਤੇ ਵੀ ਰਿਹਾਅ ਕੀਤਾ ਜਾਂਦਾ ਹੈ ਪਰ ਅਦਾਲਤਾਂ ਵੱਲੋਂ ਦੇਸ ਦੇ ਕਨੂੰਨ ਅਨੁਸਾਰ ਸੁਣਾਈਆਂ ਸਜਾਵਾਂ ਤੋਂ ਦਸ- ਦਸ ਸਾਲ ਵੱਧ ਜੇਲਾਂ ਕੱਟਣ ਵਾਲਿਆਂ ਦੀ ਰਿਹਾਈ ਵੱਲੋਂ ਸਿਰ ਫੇਰ ਦਿੱਤਾ ਜਾਂਦਾ ਹੈ ਜੋ ਕਿ ਅਦਾਲਤਾਂ ਦੀ ਮਾਨਹਾਨੀ ਦੇ ਨਾਲ ਨਾਲ ਮਨੁੱਖੀ ਅਧਿਕਾਰਾਂ ਦੀ ਵੀ ਉਲੰਘਣਾ ਹੈ । ਆਪ ਇਸ ਸਮੇਂ ਨੈਸਨਲ ਕਮਿਸਨ ਫਾਰ ਮਾਈਨਾਰਟੀਜ ਦੇ ਚੇਅਰਮੈਨ ਹੋਣ ਦੇ ਨਾਲ ਨਾਲ ਇੱਕ ਗੁਰਸਿੱਖ ਵੀ ਹੋ ਅਤੇ ਕੌਮ ਪ੍ਰਤੀ ਦਰਦ ਵੀ ਰੱਖਦੇ ਹੋ ਇਸ ਲਈ ਸਮੁੱਚੀ ਸਿੱਖ ਕੌਮ ਆਪ ਜੀ ਪਾਸੋਂ ਆਸ ਰੱਖਦੀ ਹੈ ਕਿ ਆਪ ਆਪਣੇ ਅਹੁਦੇ ਦਾ ਅਸਰ ਰਸੂਖ ਵਰਤ ਕੇ ਆਪਣੀਆਂ ਸਜਾਵਾਂ ਪੂਰੀਆਂ ਕਰਨ ਉਪ੍ਰੰਤ ਵੀ ਦਹਾਕਿਆਂ ਤੋਂ ਕਾਲ ਕੋਠੜੀਆਂ ਅੰਦਰ ਡੱਕੇ ਆਪਣੇ ਸਿੱਖ ਵੀਰਾਂ ਨੂੰ ਰਿਹਾਅ ਕਰਵਾਉਣ ਲਈ ਆਹ ਦਾ ਨਾਅਰਾ ਮਾਰੋਗੇ ਜੋ ਆਪ ਜੀ ਦੀ ਵਡਮੁੱਲੀ ਕੌਮੀ ਸੇਵਾ ਹੋਵੇਗੀ।

