ਪੰਜਾਬਪਟਿਆਲਾ

ਪੰਥ ਰਤਨ ਗਿਆਨੀ ਦਿੱਤ ਸਿੰਘ ਦੀ 121ਵੀਂ ਯਾਦ ਵਿਚ ਇਕ ਸੈਮੀਨਾਰ

ਗਿਆਨੀ ਦਿੱਤ ਸਿੰਘ ਦੀ ਪੰਥਪ੍ਰਸਤੀ ਸਮੂਹ ਜਥੇਬੰਦੀਆਂ ਲਈ ਇਕਜੁੱਟ ਰਹਿਣ ਦੀ ਵੱਡੀ ਪ੍ਰੇਰਨਾ : ਜਥੇਦਾਰ ਪੰਜੋਲੀ

ਬਹਾਦਰਗੜ੍ਹ/ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ‘ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ਼ ਅਡਵਾਂਸਡ ਸਟੱਡੀਜ਼ ਇਨ ਸਿੱਖਇਜ਼ਮ’, ਬਹਾਦਰਗੜ੍ਹ (ਪਟਿਆਲਾ) ਵਿਖੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਥ ਕਮੇਟੀ ਦੇ ਸਹਿਯੋਗ ਨਾਲੀ ‘ਗਿਆਨੀ ਦਿੱਤ ਸਿੰਘ ਫਾਊਂਡੇਸ਼ਨ ਵੱਲੋਂ ਪੰਥ ਰਤਨ ਗਿਆਨੀ ਦਿੱਤ ਸਿੰਘ ਦੀ 121ਵੀਂ ਯਾਦ ਵਿਚ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸੈਮੀਨਾਰ ਦੀ ਅਰੰਭਤਾ ‘ਬੈਚੁਲਰ ਆਫ਼ ਮੈਨੇਜਮੈਂਟ ਸਟੱਡੀਜ਼ (ਗੁਰਦੁਆਰਾ ਮੈਨੇਜਮੈਂਟ)’ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਨਾਲ ਕੀਤੀ ਗਈ। ਸੈਮੀਨਾਰ ਵਿਚ ਉਚੇਚੇ ਤੌਰ ’ਤੇ ਸ਼ੋ੍ਰਮਣੀ ਕਮੇਟੀ ਦੇ ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਪੁੱਜੇ ਹੋਏ ਸਨ। ਸ਼ੁਰੂਆਤੀ ਦੌਰ ’ਚ ਇੰਜ. ਸੁਰਿੰਦਰ ਸਿੰਘ ਜਰਨਲ ਸਕੱਤਰ ਗਿਆਨੀ ਦਿੱਤ ਸਿੰਘ ਫਾਊਂਡੇਸ਼ਨ ਨੇ ਸੈਮੀਨਾਰ ਵਿਚ ਪੁੱਜੇ ਵਿਦਵਾਨ ਸੱਜਣਾਂ, ਯੂਨੀਵਰਸਿਟੀ ਦੇ ਖੋਜਾਰਥੀਆਂ ਅਤੇ ਸਮੂਹ ਵਿਦਿਆਰਥੀਆਂ ਨੂੰ ਜੀ ਆਇਆਂ ਨੂੰ ਆਖਿਆ ਗਿਆ। ਇਸ ਮੌਕੇ ਜਥੇਦਾਰ ਕਰਨੈਨ ਸਿੰਘ ਪੰਜੋਲੀ ਨੇ ਸੈਮੀਨਾਰ ਦੇ ਮੰਤਵ ਉਪਰ ਚਾਨਣਾ ਪਾਉਂਦਿਆਂ ਆਖਿਆ ਕਿ ਗਿਆਨੀ ਦਿੱਤ ਸਿੰਘ ਨੇ ਆਪਣੇ ਜੀਵਨ ਕਾਲ ਵਿਚ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਪਰ ਇਹ ਮੁਸ਼ਕਲਾਂ ਉਨ੍ਹਾਂ ਦੀ ਪੰਥ ਪ੍ਰਸਤੀ ਵਿਚ ਵਿਘਨ ਨਹੀਂ ਪਾ ਸਕੀਆਂ।

ਉਹ ਪੰਥਕ ਵਿਦਵਾਨ ਵਜੋਂ ਸਥਾਪਤ ਹੋਏ ਅਤੇ ਆਪਣੇ ਸਮਕਾਲ ਦੇ ਬੁੱਧੀਜੀਵੀਆਂ ਨਾਲ ਆਪਣੀ ਵਿਦਵਤਾ ਦੇ ਬਲ ਕਰਕੇ ਗੁਰਮਤਿ ਦਾ ਪ੍ਰਚਾਰ ਕੀਤਾ। ਉਨ੍ਹਾਂ ਸਮੂਹ ਜਥੇਬੰਦੀਆਂ ਨੂੰ ਇਕ ਪਲੇਟਫਾਰਮ ’ਤੇ ਇਕੱਠੇ ਹੋਣ ਲਈ ਪ੍ਰੇਰਦਿਆਂ ਆਖਿਆ ਕਿ ਗੁਰਮਤਿ ਵਿਚ ਸਾਂਝੀਵਾਲਤਾ, ਨਿਆਰਾਪਨ ਅਤੇ ਹਮੇਸ਼ਾ ਲੋਕਾਈ ਦੇ ਭਲੇ ਲਈ ਜੂਝਨ ਦੇ ਗੁਣ ਮੌਜੂਦ ਹਨ। ਇਹ ਗੁਣ ਸਾਨੂੰ ਵਿਸ਼ਵ ਪੱਧਰ ’ਤੇ ਸਨਮਾਨ ਵੀ ਦਿਵਾਉਂਦੇ ਹਨ ਅਤੇ ਸਾਡੀ ਵੱਖਰੀ ਹਸਤੀ ਦੀ ਸ਼ਾਅਦੀ ਵੀ ਭਰਦੇ ਹਨ। ਉਨ੍ਹਾਂ ਗਿਆਨੀ ਦਿੱਤ ਸਿੰਘ ਫਾਉਂਡੇਸ਼ਨ ਵੱਲੋਂ ਕਰਵਾਏ ਸੈਮੀਨਾਰ ਨੂੰ ਇਤਿਹਾਸਕ ਦੱਸਿਆ। ਇੰਸਟੀਚਿਊਟ ਦੇ ਡਾਇਰੈਕਟਰ ਡਾ. ਚਮਕੌਰ ਸਿੰਘ ਨੇ ਆਖਿਆ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਪੰਥ ਦੇ ਵੱਡਮੁੱਲੇ ਵਿਦਵਾਨ ਦੀ ਯਾਦ ਵਿਚ ਅੱਜ ਦਾ ਇਹ ਸਮਾਗਮ ਇੰਸਟੀਚਿਊਟ ਵਿਚ ਕੀਤਾ ਜਾ ਰਿਹਾ ਹੈ। ਉਨ੍ਹਾਂ ਸਾਰਿਆਂ ਨੂੰ ਗਿਆਨੀ ਜੀ ਵੱਲੋਂ ਦਰਸਾਏ ਮਾਰਗ ਉੱਤੇ ਚੱਲਣ ਲਈ ਪ੍ਰੇਰਿਆ। ਸਹਾਇਕ ਪ੍ਰੋਫੈਸਰ ਗੁਰਵਿੰਦਰ ਸਿੰਘ ਨੇ ਆਪਣੇ ਪੀਐਚ-ਡੀ ਦੇ ਖੋਜ ਕਾਰਜ ਬਾਰੇ ਜਾਣਕਾਰੀ ਦਿੱਤੀ। ਡਾ. ਦਿਲਵਰ ਸਿੰਘ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਨੇ ਗਿਆਨੀ ਦਿੱਤ ਸਿੰਘ ਜੀ ਵੱਲੋਂ ਲਿਖੀਆਂ ਪੁਸਤਕਾਂ ਦਾ ਜ਼ਿਕਰ ਕੀਤਾ। ਉਨ੍ਹਾਂ ਅੱਜ ਦੇ ਮੌਜੂਦਾ ਯੁੱਗ ਵਿਚ ਗਿਆਨੀ ਜੀ ਦੇ ਜੀਵਨ ਨੂੰ ਪ੍ਰੇਰਨਾ ਸਰੋਤ ਦੱਸਿਆ।

ਸੈਮੀਨਾਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਸ੍ਰੀ ਫਤਹਿਗੜ੍ਹ ਸਾਹਿਬ ਤੋਂ ਪ੍ਰੋ. ਡਾ. ਹਰਦੇਵ ਸਿੰਘ ਨੇ ਗਿਆਨੀ ਦਿੱਤ ਸਿੰਘ ਜੀ ਦੇ ਦਾਰਸ਼ਨਿਕ ਪਹਿਲੂ ਨੂੰ ਉਭਾਰਿਆ ਅਤੇ ਡਾ. ਪਰਮਵੀਰ ਸਿੰਘ, ਨੇ ਗਿਆਨੀ ਦਿੱਤ ਸਿੰਘ ਜੀ ਦੀ ਗੁਰਸਿੱਖੀ ਭਾਵਨਾ ਦੀ ਮਿਸਾਲ ਪੇਸ਼ ਕੀਤੀ। ਸੈਮੀਨਾਰ ਦੀ ਪ੍ਰਧਾਨਗੀ ਕਰ ਰਹੇ ਵਾਈਸ ਚਾਂਸਲਰ ਡਾ. ਪਿ੍ਰਤਪਾਲ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਨੇ ਆਖਿਆ ਕਿ ਗਿਆਨੀ ਦਿੱਤ ਸਿੰਘ ਸਿੰਘ ਸਭਾ ਲਹਿਰ ਦੇ ਮੋਢੀਆਂ ਵਿਚੋਂ ਹਨ ਜਿਨ੍ਹਾਂ ਨੇ ਸਿੱਖੀ ਉਪਰ ਦੇਸੀ ਅਤੇ ਵਿਦੇਸ਼ੀ ਅਖੌਤੀ ਪ੍ਰਚਾਰਕਾਂ ਵੱਲੋਂ ਕੀਤੇ ਹਮਲਿਆਂ ਦਾ ਤਰਕ ਸੰਗਤ ਜਵਾਬ ਦਿੱਤਾ।ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਨੇ ਪੁੱਜੀਆਂ ਸਖਸ਼ੀਅਤਾਂ ਅਤੇ ਫਾਊਂਡੇਸ਼ਨ ਦਾ ਧੰਨਵਾਦ ਕੀਤਾ। ੂ ਇਸ ਮੌਕੇ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਮਾਸਟਰ ਮਲਾਗਰ ਸਿੰਘ, ਮਾਸਟਰ ਸਤਵੰਤ ਸਿੰਘ, ਡਾ. ਸੁਖਜਿੰਦਰ ਕੌਰ, ਯੋਧ ਸਿੰਘ ਕਲੋੜ, ਕਰਤਿੰਦਰਪਾਲ ਸਿੰਘ ਸਿੰਘਪੁਰਾ, ਡਾ. ਸੰਦੀਪ ਕੌਰ ਸੇਖੋਂ ਲੁਧਿਆਣਾ, ਜਥੇਦਾਰ ਹਰਨਾਥ ਸਿੰਘ ਜਲਾਲਪੁਰ, ਸ. ਤੇਜਿੰਦਰਪਾਲ ਸਿੰਘ ਸੰਧੂ, ਸੋਹਣ ਸਿੰਘ ਸਾਰੰਗਾ, ਇੰਜੀ. ਕੁਲਦੀਪ ਸਿੰਘ ਪਟਿਆਲਾ, ਸਹਾਇਕ ਪ੍ਰੋਫੈਸਰ ਮਨਪ੍ਰੀਤ ਕੌਰ, ਡਾ. ਹਰਪ੍ਰੀਤ ਕੌਰ ਪਿੰਡ ਆਕੜ, ਡਾ. ਅਸਪ੍ਰੀਤ ਕੌਰ,ਡਾ. ਖੁਸ਼ਹਾਲ ਸਿੰਘ, ਸਰਬਜੀਤ ਸਿੰਘ ਸੋਹਲ, ਗੁਰੂ ਨਾਨਕ ਪੈਟਰੋਜ਼ ਪੋਹਲੋਮਾਜ਼ਰਾ ਦੇ ਮੈਨੇਜਿੰਗ ਡਾਇਰੈਕਟਰ ਮਨਿੰਦਰਜੋਤ ਸਿੰਘ, ਇੰਜੀ. ਅਮਨਪ੍ਰੀਤ ਸਿੰਘ ਡੇਰਾਬਸੀ, ਮੈਨੇਜਰ ਜਰਨੈਲ ਸਿੰਘ ਮੁਕਤਸਰੀ, ਐਡੀਸ਼ਨਲ ਮੈਨੇਜਰ ਕਰਨੈਲ ਸਿੰਘ ਵਿਰਕ, ਫਡਰੇਸ਼ਨ ਆਗੂ ਹਰਵਿੰਦਰ ਸਿੰਘ ਬੱਬਲ ਆਦਿ ਹਾਜ਼ਰ ਸਨ। ਸੈਮੀਨਾਰ ਦੇ ਅੰਤ ਵਿਚ ਫਾਊਡੇਸ਼ਨ ਦੇ ਪ੍ਰਧਾਨ ਵਤੇਜ ਸਿੰਘ ਵੱਲੋਂ ਆਈ ਸੰਗਤ ਦਾ ਧੰਨਵਾਦ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਇੰਸਟੀਚਿਊਟ ਦੇ ਸਹਾਇਕ ਡਾਇਰੈਕਟਰ ਡਾ. ਸਤਿੰਦਰ ਸਿੰਘ ਵੱਲੋਂ ਨਿਭਾਈ ਗਈ।

Leave a Reply

Your email address will not be published. Required fields are marked *