ਹਰਿਆਣਾਦੇਸ਼-ਵਿਦੇਸ਼ਪੰਜਾਬ

ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਕੀਤਾ ਡੀਸੀਆਰਯੂਐਸਟੀ ਮੂਰਥਲ ਵਿਚ ਪ੍ਰਿੰਟਿੰਗ ਇਲੈਕਟ੍ਰੋਨਿਕਸ ਅਤੇ ਸਮਾਰਟ ਪੈਕੇਜਿੰਗ ਵਿਸ਼ਾ ‘ਤੇ ਪ੍ਰਬੰਧਿਤ ਕੌਮਾਂਤਰੀ ਸਮੇਲਨ ਦੀ ਸ਼ੁਰੂਆਤ

ਗੁਣਵੱਤਾ ਦੇ ਨਾਲ ਕਾਰਜ ਕਰਦੇ ਹੋਏ ਇਲੇਕਟ੍ਰੋਨਿਕਸ ਅਤੇ ਤਕਨਾਲੋਜੀ ਖੇਤਰ ਵਿਚ ਦੇਸ਼ ਨੁੰ ਬਨਾਉਣ ਆਤਮਨਿਰਭਰ

ਭਾਰਤ ਨੂੰ ਵਿਸ਼ਵ ਗੁਰੂ ਬਨਾਉਣ ਲਈ ਇਮਾਨਦਾਰੀ, ਸਮਾਜ ਸੇਵਾ ਅਤੇ ਸਚਾਈ ਦੇ ਨਾਲ ਕਰਨੇ ਹੋਣਗੇ ਇਕਜੁੱਠ ਯਤਨ

ਐਮਐਸਐਮਈ ਮੰਤਰਾਲੇ ਭਾਰਤ ਸਰਕਾਰ ਦੇ ਸਹਿਯੋਗ ਨਾਲ ਪ੍ਰਬੰਧਿਤ ਕੌਮਾਂਤਰੀ ਸਮੇਲਨ ਵਿਚ ਭਾਰਤ ਸਮੇਤ 7 ਦੇਸ਼ਾਂ ਨੇ ਲਿਆ ਹਿੱਸਾ

ਚੰਡੀਗੜ੍ਹ, (ਮਧੂਸਾਰ ਬਿਊਰੋ) – ਸੂਖਮ, ਛੋਟੇ ਅਤੇ ਮੱਧਮ ਉਦਮ (ਐਮਐਸਐਮਈ) ਮੰਤਰਾਲੇ ਭਾਰਤ ਸਰਕਾਰ ਅਤੇ ਆਫਸੇਟ ਪ੍ਰਿੰਟਰਸ ਏਸੋਸਇਏਸ਼ਨ ਦੇ ਸਹਿਯੋਗ ਨਾਲ ਦੀਨਬੰਧੂ ਛੋਟੂਰਾਮ ਵਿਗਿਆਨ ਅਤੇ ਤਕਨਾਲੋਜੀ ਯੂਨੀਵਰਸਿਟੀ ਮੂਰਥਲ, ਸੋਨੀਪਤ ਵਿਚ ਪ੍ਰਿੰਟਿੰਗ ਇਲੈਕਟ੍ਰੋਨਿਕਸ ਅਤੇ ਸਮਾਰਟ ਪੈਕੇਜਿੰਗ ਵਿਸ਼ਾ ‘ਤੇ ਪ੍ਰਬੰਧਿਤ ਕੌਮਾਂਤਰੀ ਸਮੇਲਨ ਦਾ ਮੁੱਖ ਮਹਿਮਾਨ ਵਜੋ ਸ਼ੁਰੂਆਤ ਕਰਦੇ ਹੋਏ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਕਿਹਾ ਕਿ ਦੇਸ਼ ਨੂੰ ਇਲੈਕਟ੍ਰੋਨਿਕਸੋ ਤੇ ਤਕਨਾਲੋਜੀ ਖੇਤਰ ਵਿਚ ਗੁਣਵੱਤਾ ਸਥਾਪਿਤ ਕਰਦੇ ਹੋਏ ਦੇਸ਼ ਨੂੰ ਆਤਮਨਿਰਭਰ ਬਨਾਉਣ ਦੀ ਦਿਸ਼ਾ ਵਿਚਜ ਕਦਮ ਵਧਾਉਣ ਦੀ ਅੱਜ ਸਮੇਂ ਦੀ ਮੰਗ ਹੈ।

ਡੀਸੀਆਰਯੂਐਸਟੀ ਵਿਚ ਪ੍ਰਬੰਧਿਤ ਕੌਮਾਂਤਰੀ ਸਮੇਲਨ ਵਿਚ ਭਾਰਤ ਸਮੇਤ ਕੁੱਲ 7 ਦੇਸ਼ਾਂ ਨੇ ਹਿੱਸਾ ਲਿਆ। ਜਿਨ੍ਹਾਂ ਵਿਚ ਬੰਗਲਾਦੇਸ਼, ਭੂਟਾਨ, ਸ੍ਰੀਲੰਕਾ, ਨੈਪਾਲ, ਇੰਡੋਨੇਸ਼ਿਆ ਅਤੇ ਗ੍ਰੀਸ ਸ਼ਾਮਿਲ ਹਨ। ਦੇਸ਼-ਵਿਦੇਸ਼ ਦੇ ਪ੍ਰਤੀਭਾਗੀਆਂ ਨੂੰ ਸੰਬੋਧਿਤ ਕਰਦੇ ਹੋਏ ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਕਿਹਾ ਕਿ ਦੇਸ਼ ਦੇ ਦੁਨੀਆ ਵਿਚ ਪ੍ਰਿੰਟਿੰਗ ਇਲੈਕਟ੍ਰੋਨਿਕਸ ਅਤੇ ਸਮਾਰਟ ਪੈਕੇਜਿੰਗ ਦਾ ਵਪਾਰ ਲਗਾਤਾਰ ਤੇਜੀ ਨਾਲ ਅੱਗੇ ਵੱਧ ਰਿਹਾ ਹੈ ਕਿਉਂਕਿ ਅੱਜ ਦੇ ਸਮੇਂ ਵਿਚ ਹਰ ਵਿਅਕਤੀ ਕਿਤੇ ਨਾ ਕਿਤੇ ਇਸ ਦੇ ਨਾਲ ਜੁੜਿਆ ਹੈ ਅਤੇ ਉਹ ਉਸੀ ਚੀਜ ਨੂੰ ਵੱਧ ਅਹਿਮਿਅਤ ਦਿੰਦਾ ਹੈ ਜਿਸ ਦੀ ਗੁਣਵੱਤਾ ਸੱਭ ਤੋਂ ਚੰਗੀ ਹੋਵੇ। ਇਸ ਲਈ ਸਾਨੂੰ ਇਲੈਕਟ੍ਰੋਨਿਕਸ ਅਤੇ ਤਕਨਾਲੋਜੀ ਖੇਤਰ ਵਿਚ ਗੁਣਵੱਤਾ ਦੇ ਨਾਲ ਕਾਰਜ ਕਰਦੇ ਹੋਏ ਭਾਰਤ ਨੂੰ ਆਤਮਨਿਰਭਰ ਬਨਾਉਣਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਕ ਅੰਦਾਜੇ ਅਨੁਸਾਰ ਭਾਰਤ ਦੇ ਪ੍ਰਿੰਟਿੰਗ ਇਲੈਕਟ੍ਰੋਨਿਕਸ ਬਾਜਾਰ 2021 ਵਿਚ 0.78 ਬਿਲਿਅਨ ਅਮੇਰਿਕੀ ਡਾਲਰ ਸੀ। ਜੋ 2029 ਤਕ 3.11 ਬਿਲਿਅਨ ਅਮੇਰਿਕੀ ਡਾਲਰ ਤਕ ਪਹੁੰਚਣ ਦੀ ਉਮੀਦ ਹੈ। ਰਾਜਪਾਲ ਨੇ ਕਿਹਾ ਕਿ ਭਾਰਤ ਨੂੰ ਮੁੜ ਵਿਸ਼ਵ ਗੁਰੂ ਬਨਾਉਣ ਲਈ ਸਾਨੂੰ ਮਿਲਜੁਲ ਕੇ ਪੂਰੀ ਇਮਾਨਦਾਰੀ, ਸਮਾਜ ਸੇਵਾ ਤੇ ਸੰਚਾਈ ਦੇ ਨਾਲ ਕਾਰਜ ਕਰਨਾ ਹੋਵੇਗਾ। ਕੋਰੋਨਾ ਮਹਾਮਾਰੀ ਦੇ ਸਮੇਂ ਭਾਰਤ ਨੇ ਇਹ ਕਰ ਵੀ ਦਿਖਾਇਆ ਹੈ। ਵਿਸ਼ਵ ਦੇ ਬਹੁਤ ਸਾਰੇ ਦੇਸ਼ ਇਹ ਸੋਚਦੇ ਸਨ ਕਿ ਭਾਰਤ ਨੂੰ ਹੋਰ ਕਿਸੇ ਦੇਸ਼ ਤੋਂ ਕੋਰੋਨਾ ਵੈਕਸਿਨ ਲੈਣੀ ਪਵੇਗੀ ਪਰ ਸਾਡੇ ਵਿਗਿਆਨਕਾਂ ਨੇ ਇਸ ਖੇਤਰ ਵਿਚ ਦਿਨ-ਰਾਤ ਕੰਮ ਕਰਦੇ ਹੋਏ ਸਵਦੇਸ਼ ਕੋਰੋਨਾ ਵੈਕਸਿਨ ਬਣਾਈ ਅਤੇ ਦੇਸ਼ ਦੇ ਲੋਕਾਂ ਦੇ ਨਾਲ-ਨਾਲ ਵਿਸ਼ਵ ਦੇ ਹੋਰ ਦੇਸ਼ਾਂ ਨੂੰ ਵੀ ਕੋਰੋਨਾ ਵੈਕਸਿਨ ਉਪਲਬਧ ਕਰਵਾਈ।

ਰਾਜਪਾਲ ਦੱਤਾਤ੍ਰੇਅ ਨੇ ਕਿਹਾ ਕਿ ਅੱਜ ਦੇਸ਼ ਦੇ 11 ਕਰੋੜ ਤੋਂ ਵੱਧ ਲੋਕ ਐਮਐਸਐਮਈ ਖੇਤਰ ਨਾਲ ਜੁੜੇ ਹੋਏ ਹਨ। ਇਸ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਸੂਖਮ, ਛੋਟੇ ਅਤੇ ਮੱਧਮ ਉਦਯੋਗਾਂ ਨੁੰ ਪ੍ਰੋਤਸਾਹਨ ਦੇਣ ਦੇ ਲਈ ਲਗਾਤਾਰ ਕੰਮ ਕਰ ਰਹੀ ਹੈ। ਕੇਂਦਰ ਸਰਕਾਰ ਨੇ ਐਮਐਸਐਮਈ ਉਦਮੀਆਂ ਨੂੰ ਐਮਰਜੈਂਸੀ ਦੀ ਸਥਿਤੀ ਵਿਚ ਆਰਥਕ ਸਹਾਇਤਾ ਪ੍ਰਦਾਨ ਕਰਨ ਲਈ ਐਮਰਜੈਂਸੀ ਕ੍ਰੇਡਿਟ ਲਾਇਨ ਗਾਰੰਟੀ ਯੋਜਨਾ ਲਾਗੂ ਕੀਤੀ। ਜਿਸ ਦੇ ਤਹਿਤ ਕੇਂਦਰ ਸਰਕਾਰ ਨੇ ਕੋਰੋਨਾ ਸਮੇਂ ਦੌਰਾਨ ਐਮਐਸਐਮਈ ਲਈ 3.5 ਲੱਖ ਕਰੋੜ ਰੁਪਏ ਦਾ ਬਜਟ ਅਲਾਟ ਕੀਤਾ, ਜਿਸ ਦਾ ਨਤੀਜਾ ਇਹ ਰਿਹਾ ਕਿ ਕੋਰੋਨਾ ਦੇ ਸਮੇਂ ਸੂਖਮ, ਛੋਟੇ ਅਤੇ ਮੱਧਮ ਉਦਯੋਗਾਂ ਵਿਚ ਕਾਰਜ ਕਰਨ ਵਾਲੇ 1.5 ਕਰੋੜ ਨੌਕਰੀਆਂ ਨੂੰ ਬਚਾਉਣ ਵਿਚ ਮਦਦ ਮਿਲੀ। ਇਸੀ ਤਰ੍ਹਾ, ਵਿਸ਼ਵ ਸਮਾਰਟ ਪੈਕੇਜਿੰਗ ਬਾਜਾਰ ਦੇ 2027 ਤਕ 43.6 ਬਿਲਿਅਨ ਅਮੇਰਿਕੀ ਡਾਲਰ ਤਕ ਪਹੁੰਚਾਉਣ ਦੀ ਉਮੀਦ ਹੈ। ਦੱਖਣ ਏਸ਼ਿਆ ਵਿਚ, 2031 ਦੇ ਅੰਤ ਤਕ ਭਾਰਤ ਦੀ ਬਾਜਾਰ ਹਿੱਸੇਦਾਰੀ ਲਗਭਗ 45 ਫੀਸਦੀ ਹੋਵੇਗੀ। ਭਾਰਤ ਵਿਚ ਖੁਰਾਕ ਅਤੇ ਪੇਯ ਉਦਯੋਗ ਦੇ ਵਿਚ ਕਿਯੂਆਰ ਕੋਡ ਨੂੰ ਅਪਨਾਉਣ ਦੇ ਨਾਲ-ਨਾਲ ਸਮਾਰਟ ਸਿਟੀ ਅਤੇ ਕਨੈਕਟਿਡ ਪੈਕੇਜਿੰਗ ਦੀ ਵੱਧਦੀ ਮੰਗ ਦੇਸ਼ ਵਿਚ ਬੁੱਧੀਮਾਨ ਪੈਕੇਜਿੰਗ ਬਾਜਾਰ ਲਈ ਕਈ ਵਿਕਾਸ ਮੌਕਾ ਪੈਦਾ ਕਰੇਗੀ।

ਰਾਜਪਾਲ ਨੇ ਕਿਹਾ ਕਿ ਸਾਡਾ ਅਨਾਜ ਖੇਤਰ ਵੀ ਸਿਰਫ ਕਿਯੂਆਰ ਕੋਡ ਨੁੰ ਸਕੈਨ ਕਰ ਕੇ ਉਤਪਾਦ ਜਾਣਕਾਰੀ ਪ੍ਰਦਾਨ ਕਰਨ ਦੇ ਨਾਲ-ਨਾਲ ਗ੍ਰਾਹਕ ਜੁੜਾਵ ਯਕੀਨੀ ਕਰਨ ਲਈ ਕਨੈਕਟੇਡ ਪੈਕੇਜਿੰਗ ਨੂੰ ਆਪਣਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਿੰਟਿੰਗ ਇਲੈਕਟ੍ਰੋਨਿਕਸ ਅਤੇ ਸਮਾਰਟ ਪੈਕੇਜਿੰਗ ਇਕ ਤਕਨਾਲੋਜੀ ਸੰਚਾਲਿਤ ਖੇਤਰ ਹੈ। ਮੈਨੂੰ ਇਹ ਦੱਸਤੇ ਹੋਏ ਖੁਸ਼ੀ ਹੋ ਰਹੀ ਹੈ ਕਿ ਭਾਰਤ ਸਰਕਾਰ ਯੋਗ ਉਦਯੋਗ ਸੰਘਾਂ ਨੂੰ ਪੁਰੀ ਦੁਨੀਆ ਤੋਂ ਸਰਬੋਤਮ ਤਕਨੀਕੀ ਪ੍ਰਥਾਵਾਂ ਨੂੰ ਸਮਝਨ ਅਤੇ ਅਪਨਾਉਣ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ। ਇਸ ਦੌਰਾਨ ਰਾਜਪਾਲ ਨੇ ਸਬੰਧਿਤ ਵਿਸ਼ਾ ‘ਤੇ ਰਚਿਤ ਕਿਤਾਬ ਇੰਪ੍ਰਿੰਟ ਆਫ ਏ ਪ੍ਰਿੰਟਰ ਦੀ ਵੀ ਘੁੰਡ ਚੁਕਾਈ ਕੀਤੀ। ਇਸ ਮੌਕੇ ‘ਤੇ ਵਾਇਸ ਚਾਂਸਲਰ ਪ੍ਰੋਫੈਸਰ ਰਾਜੇਂਦਰ ਕੁਮਾਰ ਅਨਾਇਤ ਨੇ ਕਿਹਾ ਕਿ ਇਕ ਸਬਸਟ੍ਰੇਟ ‘ਤੇ ਕਾਗਜ ‘ਤੇ ਸ਼ਾਹੀ ਜੋੜਨ ਦੀ ਤਕਨੀਕ ਵਜੋ ਛਪਾਈ ਦਾ ਕੰਮ ਪਹਿਲਾਂ ਹੀ ਖਤਮ ਹੋ ਚੁੱਕਾ ਹੈ। ਹੁਣ, ਵਿਗਿਆਨਕ ਬਿਹਤਰ ਮੁੱਲ ਪ੍ਰੋਸੈਸਿੰਗਾਂ ਦੀ ਤਾਲਾਸ਼ ਵਿਚ ਹਨ। ਜਿਆਦਾਤਰ ਇਲੈਕਟ੍ਰੋਨਿਕਸ ਅਤੇ ਡਿਜੀਟਲ ਸਿਸਟਮ ਦਾ ਭਵਿੱਖ ਪ੍ਰਿੰਟੇਡ ਇਲੈਕਟ੍ਰੋਨਿਕਸ ਰਾਹੀਂ ਹੋਵੇਗਾ। ਨੈਨੋ ਸਾਇੰਸ ਨੇ ਸਾਨੂੰ ਲਗਭਗ ਸਾਰੇ ਸਮੱਗਰੀਆਂ ਨੁੰ ਹੇਠਾਂ ਲਿਆਉਣ ਵਿਚ ਮਦਦ ਕੀਤੀ ਹੈ ਅਤੇ ਜਿਨ੍ਹਾਂ ਨੇ ਚੁਨਿੰਦਾ ਸਬਸਟ੍ਰੇਟ ‘ਤੇ ਕੰਟਰੋਲ ਢਗ ਨਾਲ ਜਮ੍ਹਾ ਕੀਤਾ ਜਾ ਸਕਦਾ ਹੈ। ਤਾਂ ਇਸ ਤਰ੍ਹਾ ਹਰ ਉਤਪਾਦਨ ਦੀ ਲਾਗਤ ਬਹੁਤ ਘੱਟ ਹੋਵੇਗੀ ਸ਼ਾਇਦ ਅਗਲੇ 5 ਸਾਲਾਂ ਵਿਚ ਤੁਸੀ ਇਕ ਮੋਬਾਇਲ ਫੋਨ ਨੂੰ ਇਕ ਵਿਜੀਟਿੰਗ ਕਾਰਡ ਦੀ ਤਰ੍ਹਾ ਦੇਖ ਸਕਦੇ ਹਨ ਜੋ ਇਕ ਕਾਗਜ ‘ਤੇ ਛਪਿਆ ਹੋਵੇਗਾ ਅਤੇ ਇਹ ਪੁਲਰੂ ਪ੍ਰਯੋਜਯ ਅਤੇ ਟਿਕਾਊ ਹੈ। ਪ੍ਰਿੰਅੇਡ ਇਲੈਕਟ੍ਰੋਨਿਕਸ ਗੈਜੇਟਸ ਅਤੇ ਪੈਚ ਦੀ ਵਰਤੋ ਮੈਡੀਕਲ ਖੋਜਾਂ ਲਈ ਵੀ ਕੀਤੀ ਜਾਂਦੀ ਹੈ, ਇੱਥੇ ਤਕ ਕਿ ਰੋਗੀ ਦੀ ਸਥਿਤੀ ਅਤੇ ਇਸੀ ਤਰ੍ਹਾ ਦੇ ਖੋਜਾਂ ਨੂੰ ਜਾਨਣ ਲਈ ਵੀ। ਇਸ ਲਈ ਪ੍ਰਿੰਟੇਡ ਇਲੈਕਟ੍ਰੋਨਿਕਸ ਕਈ ਨੈਨੋ ਸਕੇਲ ਖੋਜਾਂ ਨੂੰ ਆਪਣੇ ਹੱਥ ਵਿਚ ਲੈਣ ਜਾ ਰਿਹਾ ਹੈ। ਤਾਂ ਇਹ ਵੱਧ ਮੁੜਗਠਤ, ਮੁੜਨਿਰਮਾਣ ਹਨ ਅਤੇ ਇਹ ਆਉਣ ਵਾਲੇ ਸਮੇਂ ਵਿਚ ਇੰਜੀਨੀਅਰਿੰਗ ਅਤੇ ਬ੍ਰਹਮਾਂਡ ਦੇ ਵਿਕਾਸ ਵਿਚ ਇਕ ਬਹੁਤ ਵੱਡੀ ਭੁਮਿਕਾ ਨਿਭਾਉਣ ਜਾ ਰਿਹਾ ਹੈ।

Leave a Reply

Your email address will not be published. Required fields are marked *